Apna Punjab Media
  • Home
  • Business
  • 200 ਕਰੋਡ਼ ਦੇ ਬਨਾਰਸੀ ਸਾੜ੍ਹੀ ਕਾਰੋਬਾਰ ’ਤੇ ਛਾਏ ਸੰਕਟ ਦੇ ਬੱਦਲ
Business

200 ਕਰੋਡ਼ ਦੇ ਬਨਾਰਸੀ ਸਾੜ੍ਹੀ ਕਾਰੋਬਾਰ ’ਤੇ ਛਾਏ ਸੰਕਟ ਦੇ ਬੱਦਲ

ਚੀਨ ’ਚ ਫੈਲੇ ਕੋਰੋਨਾ ਵਾਇਰਸ ਦਾ ਅਸਰ ਹੁਣ ਬਨਾਰਸ ਦੇ ਰੇਸ਼ਮੀ ਸਾੜ੍ਹੀ ਉਦਯੋਗ ’ਤੇ ਵੀ ਦਿਸ ਰਿਹਾ ਹੈ। ਕੋਰੋਨਾ ਵਾਇਰਸ ਦੇ ਅਸਿੱਧੇ ਪ੍ਰਭਾਵ ਕਾਰਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਦੇ 4.5 ਲੱਖ ਤੋਂ ਜ਼ਿਆਦਾ ਲੋਕਾਂ ਦੇ ਕਾਰੋਬਾਰ ’ਤੇ ਸੰਕਟ ਦੇ ਬੱਦਲ ਵਿਖਾਈ ਦੇ ਰਹੇ ਹਨ। ਚੀਨ ਵੱਲੋਂ ਚਾਈਨੀਜ਼ ਰੇਸ਼ਮ ਦੀ ਬਰਾਮਦ ’ਤੇ ਲੱਗੀ ਪਾਬੰਦੀ ਦਾ ਅਸਰ ਬਨਾਰਸੀ ਸਾੜ੍ਹੀ ਉਦਯੋਗ ’ਤੇ ਦਿਸਣ ਲੱਗਾ ਹੈ। ਜ਼ਿਆਦਾਤਰ ਬਨਾਰਸੀ ਸਾੜ੍ਹੀ ਅਤੇ ਡਰੈੱਸ ਮਟੀਰੀਅਲ ’ਚ ਵਰਤੋਂ ਹੋਣ ਵਾਲਾ ਚਾਈਨੀਜ਼ ਰੇਸ਼ਮ ਜੇਕਰ ਦੇਸ਼ ’ਚ ਆਉਣਾ ਛੇਤੀ ਸ਼ੁਰੂ ਨਾ ਹੋਇਆ ਤਾਂ ਬਨਾਰਸੀ ਸਾੜ੍ਹੀ ਦਾ ਕਾਰੋਬਾਰ ਟੁੱਟਣ ਲੱਗੇਗਾ। ਕੱਚੇ ਮਾਲ ਲਈ ਉਦਯੋਗਾਂ ਦੀ ਚੀਨ ’ਤੇ ਵਧਦੀ ਨਿਰਭਰਤਾ ਦਾ ਖਮਿਆਜ਼ਾ ਹੁਣ ਭੁਗਤਣਾ ਪੈ ਰਿਹਾ ਹੈ।

Related posts

ਸ਼ੇਅਰ ਬਜ਼ਾਰ ‘ਚ ਭਾਰੀ ਗਿਰਾਵਟ, 482 ਅੰਕ ਟੁੱਟਿਆ ਸੈਂਸੈਕਸ

admin

ਕਰਜ਼ ਮੁਆਫੀ: ਮਹਾਰਾਸ਼ਟਰ ਨੇ 15,000 ਲਾਭਰਥੀਆਂ ਦੀ ਪਹਿਲੀ ਸੂਚੀ ਕੀਤੀ ਜਾਰੀ

admin

Coronavirus poses risk to global economy, says IMF

admin

Leave a Comment