Apna Punjab Media
  • Home
  • Business
  • 3 ਦਿਨ ਤੋਂ ਪੈਟਰੋਲ ਦੇ ਭਾਅ ਸਥਿਰ, ਡੀਜ਼ਲ ਹੋਇਆ ਸਸਤਾ
Business

3 ਦਿਨ ਤੋਂ ਪੈਟਰੋਲ ਦੇ ਭਾਅ ਸਥਿਰ, ਡੀਜ਼ਲ ਹੋਇਆ ਸਸਤਾ

ਪਿਛਲੇ ਕਈ ਦਿਨਾਂ ਤੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ ਗਿਰਾਵਟ ਜਾਰੀ ਹੈ। ਅੱਜ ਪੂਰੇ ਦੇਸ਼ ‘ਚ ਪੈਟਰੋਲ ਦੀ ਕੀਮਤ ‘ਚ ਕੋਈ ਬਦਲਾਅ ਨਹੀਂ ਹੋਇਆ ਹੈ। ਪੈਟਰੋਲ ਦੀ ਕੀਮਤ ਪਿਛਲੇ 3 ਦਿਨਾਂ ਤੋਂ ਸਥਿਰ ਹੈ। ਡੀਜ਼ਲ ਦੀ ਕੀਮਤ ‘ਚ ਅੱਜ ਜ਼ਰੂਰ ਬਦਲਾਅ ਹੋਇਆ ਹੈ। ਪੂਰੇ ਦੇਸ਼ ‘ਚ ਡੀਜ਼ਲ 5 ਪੈਸੇ ਸਸਤਾ ਹੋ ਗਿਆ ਹੈ।
ਆਓ ਜਾਣਦੇ ਹਾਂ ਕਿ ਤੁਹਾਡੇ ਸ਼ਹਿਰ ‘ਚ ਪੈਟਰੋਲ-ਡੀਜ਼ਲ ਦੀ ਕਿੰਨੀ ਹੈ ਕੀਮਤ?
ਅੱਜ 13 ਫਰਵਰੀ ਭਾਵ ਵੀਰਵਾਰ ਨੂੰ ਦਿੱਲੀ ‘ਚ ਪੈਟਰੋਲ ਦੀਆਂ ਕੀਮਤਾਂ ‘ਚ ਕਈ ਬਦਲਾਅ ਨਹੀਂ ਹੋਇਆ ਹੈ। ਇਥੇ ਪੈਟਰੋਲ ਦੇ ਭਾਅ 3 ਦਿਨ ਤੋਂ ਸਥਿਰ ਹਨ। ਪੈਟਰੋਲ ਦੇ ਭਾਅ 71.94 ਰੁਪਏ ਪ੍ਰਤੀ ਲੀਟਰ ਹੈ। ਇਸ ਤਰ੍ਹਾਂ ਡੀਜ਼ਲ ਦੀ ਕੀਮਤ ‘ਚ 5 ਪੈਸੇ ਦੀ ਗਿਰਾਵਟ ਆਈ ਹੈ। ਡੀਜ਼ਲ 64.82 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ।
ਇਸ ਤਰ੍ਹਾਂ ਮੁੰਬਈ ‘ਚ ਵੀ 3 ਦਿਨ ਤੋਂ ਪੈਟਰੋਲ ਦੇ ਭਾਅ ਸਥਿਰ ਹਨ। ਪੈਟਰੋਲ 77.60 ਰੁਪਏ ਪ੍ਰਤੀ ਲੀਟਰ ਹੈ। ਜਦੋਂਕਿ ਡੀਜ਼ਲ ਕੱਲ ਦੇ ਮੁਕਾਬਲੇ 5 ਪੈਸੇ ਸਸਤਾ ਹੋ ਕੇ 67.93 ਰੁਪਏ ਪ੍ਰਤੀ ਲੀਟਰ ਹੈ।
ਇੰਝ ਹੀ ਕੋਲਕਾਤਾ ‘ਚ ਵੀ ਪੈਟਰੋਲ ਦੀ ਕੀਮਤ ‘ਚ 3 ਦਿਨ ਤੋਂ ਕੋਈ ਬਦਲਾਅ ਨਹੀਂ ਹੋਇਆ ਹੈ। ਪੈਟਰੋਲ ਆਪਣੀ ਪੁਰਾਣੀ ਕੀਮਤ 74.58 ਰੁਪਏ ਪ੍ਰਤੀ ਲੀਟਰ ਹੈ। ਡੀਜ਼ਲ ਦੀ ਕੀਮਤ 5 ਪੈਸੇ ਸਸਤਾ ਹੋ ਕੇ 67.14 ਰੁਪਏ ਪ੍ਰਤੀ ਲੀਟਰ ਹੈ।
ਚੇਨਈ ‘ਚ ਵੀ ਪੈਟਰੋਲ ਦੀ ਕੀਮਤ 3 ਦਿਨ ਤੋਂ ਸਥਿਰ ਹੈ। ਪੈਟਰੋਲ 74.73 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ। ਡੀਜ਼ਲ ਦੇ ਭਾਅ 5 ਪੈਸੇ ਘੱਟ ਕੇ 68.45 ਰੁਪਏ ਪ੍ਰਤੀ ਲੀਟਰ ਹੈ।
ਦੱਸ ਦੇਈਏ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਹਰ ਦਿਨ ਸਮੀਖਿਆ ਹੁੰਦੀ ਹੈ। ਸਵੇਰੇ 6 ਵਜੇ ਨਵੀਂਆਂ ਕੀਮਤਾਂ ਜਾਰੀ ਕੀਤੀਆਂ ਜਾਂਦੀਆਂ ਹਨ।

Related posts

Gold soars Rs 953 on weaker rupee, global cues

admin

Rupee drops by 6 paise to end at 71.38 on forex outflows

admin

ਇਨਕਮ ਟੈਕਸ ’ਤੇ PM ਮੋਦੀ ਦੇ ਅੰਕੜਿਆਂ ’ਤੇ ਆਮਦਨ ਕਰ ਵਿਭਾਗ ਨੇ ਦਿੱਤੀ ਸਫਾਈ

admin

Leave a Comment