Apna Punjab Media
  • Home
  • Life Style
  • ਘਰ ਬੈਠੇ ਪਾਓ ਗਲੋਇੰਗ ਸਕਿਨ, ਫੋਲੋ ਕਰੋ ਸਿਰਫ 3 ਸਿੰਪਲ ਸਟੈੱਪ
Life Style

ਘਰ ਬੈਠੇ ਪਾਓ ਗਲੋਇੰਗ ਸਕਿਨ, ਫੋਲੋ ਕਰੋ ਸਿਰਫ 3 ਸਿੰਪਲ ਸਟੈੱਪ

ਕਾਲਜ ਅਤੇ ਪੜ੍ਹਾਈ-ਲਿਖਾਈ ਦੇ ਨਾਲ-ਨਾਲ ਤੁਹਾਡਾ ਪਰਫੈਕਟ ਦਿੱਸਣਾ ਵੀ ਜ਼ਰੂਰੀ ਹੁੰਦਾ ਹੈ। ਇਥੇ ਤੁਹਾਡੀ ਡਰੈਸਿੰਗ ਸੈਂਸ ਮੈਟਰ ਕਰਦੀ ਹੈ ਉੱਧਰ ਤੁਹਾਡਾ ਚਿਹਰਾ ਵੀ ਪੂਰੀ ਤਰ੍ਹਾਂ ਨਾਲ ਪਰਫੈਕਟ ਦਿਸਣਾ ਚਾਹੀਦਾ। ਪਰ ਕਈ ਵਾਰ ਪੜ੍ਹਾਈ-ਲਿਖਾਈ ਦੇ ਚੱਲਦੇ ਲੜਕੀਆਂ ਚਾਹੁੰਦੇ ਹੋਏ ਵੀ ਪਾਰਲਰ ਜਾਣ ਦਾ ਸਮਾਂ ਨਹੀਂ ਕੱਢ ਪਾਉਂਦੀਆਂ। ਅੱਜ ਕੱਲ ਉਂਝ ਵੀ ਬਹੁਤ ਸਾਰੇ ਨੌਜਵਾਨ ਪੜ੍ਹਾਈ ਦੇ ਨਾਲ-ਨਾਲ ਜਾਬ ਕਰਨਾ ਪਸੰਦ ਕਰਦੇ ਹਨ। ਅਜਿਹੇ ‘ਚ ਚਿਹਰੇ ਦੀ ਦੇਖਭਾਲ ਹੋਰ ਵੀ ਜ਼ਿਆਦਾ ਮੁਸ਼ਕਿਲ ਹੋ ਜਾਂਦੀ ਹੈ। ਪਰ ਅੱਜ ਅਸੀਂ ਤੁਹਾਨੂੰ ਦਾਦੀ ਮਾਂ ਦਾ ਇਕ ਅਜਿਹਾ ਘਰੇਲੂ ਨੁਸਖਾ ਦੱਸਾਂਗੇ ਜਿਸ ਦੀ ਵਰਤੋਂ ਜੇਕਰ ਤੁਸੀਂ ਹਫਤੇ ‘ਚ ਇਕ ਵਾਰ ਆਪਣੀ ਛੁੱਟੀ ਵਾਲੇ ਦਿਨ ਕਰ ਲਓ ਤਾਂ ਤੁਹਾਨੂੰ ਕਿਸੇ ਹੋਰ ਬਿਊਟੀ ਪ੍ਰੋਡੈਕਟ ਦੀ ਲੋੜ ਨਹੀਂ ਪਵੇਗੀ। ਆਓ ਸ਼ੁਰੂਆਤ ਕਰਦੇ ਹਾਂ ਪਹਿਲੇ ਸਟੈੱਪ ਨਾਲ… 1 ਚਮਚ ਚੌਲਾਂ ਦੇ ਆਟੇ ‘ਚ 1 ਚਮਚ ਦਹੀਂ ਮਿਲਾ ਕੇ ਚੰਗਾ ਜਿਹਾ ਪੇਸਟ ਤਿਆਰ ਕਰ ਲਓ। ਇਸ ਪੇਸਟ ਦੀ ਮਦਦ ਨਾਲ ਚਿਹਰੇ ਦੀ ਸਕਰਬਿੰਗ ਕਰੋ। 2 ਤੋਂ 3 ਮਿੰਟ ਤੱਕ ਚਿਹਰੇ, ਗਰਦਨ ਅਤੇ ਹੱਥਾਂ ਦੀ ਚੰਗੀ ਤਰ੍ਹਾਂ ਮਾਲਿਸ਼ ਕਰੋ। ਮਾਲਿਸ਼ ਕਰਨ ਦੇ ਬਾਅਦ ਜਾਂ ਕੋਸੇ ਜਾਂ ਸਾਦੇ ਪਾਣੀ ਨਾਲ ਮੂੰਹ ਧੋ ਲਓ।
ਨਿੰਬੂ ਅਤੇ ਸ਼ਹਿਦ
ਉਸ ਦੇ ਬਾਅਦ 1 ਟੀ ਸਪੂਨ ਸ਼ਹਿਦ ‘ਚ 1 ਟੀ ਸਪੂਨ ਨਿੰਬੂ ਦਾ ਰਸ ਮਿਲਾਓ। ਇਸ ਘੋਲ ਦੇ ਨਾਲ 5 ਮਿੰਟ ਤੱਕ ਚਿਹਰੇ ਅਤੇ ਹੱਥਾਂ ਦੀ ਮਾਲਿਸ਼ ਕਰੋ। ਮਾਲਿਸ਼ ਕਰਨ ਦੇ ਬਾਅਦ 10 ਮਿੰਟ ਤੱਕ ਆਰਾਮ ਕਰੋ। ਫਿਰ ਕੋਸੇ ਪਾਣੀ ਨਾਲ ਹੱਥ ਅਤੇ ਮੂੰਹ ਸਾਫ ਕਰ ਲਓ।

Related posts

ਮਸੂਰ ਦਾਲ ਦਾ ਫੇਸ ਪੈਕ ਲਿਆਏਗਾ ਚਿਹਰੇ ‘ਤੇ ਨਿਖਾਰ

admin

‘102 genes linked to autism identified’

admin

ਇਮਿਊਨਿਟੀ ਨੂੰ ਕੰਟਰੋਲ ਕਰਨ ਦੇ ਨਾਲ-ਨਾਲ ਭਾਰ ਘੱਟ ਕਰਦੀ ਹੈ ‘ਮਲਾਈ’

admin

Leave a Comment