Apnapunjabmedia
  • Home
  • ਤਾਜਾ ਖ਼ਬਰਾਂ
  • 3 ਸਾਲਾਂ ਤੱਕ ਖਹਿਰਾ ਨੇ ਜਿਉਂ-ਤਿਉਂ ਨਿਭਾਈ, ਅਖੀਰ ‘ਆਪ’ ਨਾਲੋਂ ਟੁੱਟੀਆਂ ਤੰਦਾਂ
ਤਾਜਾ ਖ਼ਬਰਾਂ ਪੰਜਾਬ ਭਖਦੇ – ਮਸਲੇ ਰਾਜਨੀਤਿਕ

3 ਸਾਲਾਂ ਤੱਕ ਖਹਿਰਾ ਨੇ ਜਿਉਂ-ਤਿਉਂ ਨਿਭਾਈ, ਅਖੀਰ ‘ਆਪ’ ਨਾਲੋਂ ਟੁੱਟੀਆਂ ਤੰਦਾਂ

ਆਮ ਆਦਮੀ ਪਾਰਟੀ ਦੇ ਬਾਗੀ ਧੜੇ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਜਿਉਂ-ਤਿਉਂ ਕਰਕੇ ਪਾਰਟੀ ਨਾਲ 3 ਸਾਲਾਂ ਤੱਕ ਤਾਂ ਨਿਭਾ ਲਈ ਪਰ ਇਹ ਰਿਸ਼ਤਾ ਜ਼ਿਆਦਾ ਦੇਰ ਨਹੀਂ ਚੱਲ ਸਕਿਆ ਅਤੇ ਅਖੀਰ ‘ਚ ਖਹਿਰਾ ਦੀਆਂ ‘ਆਪ’ ਨਾਲੋਂ ਰਿਸ਼ਤੇ ਦੀਆਂ ਤੰਦਾਂ ਟੁੱਟ ਹੀ ਗਈਆਂ। ‘ਆਪ’ ‘ਚ ਖਹਿਰਾ ਦੀ ਐਂਟਰੀ ਦੇ ਸਮੇਂ ਹੀ ਗ੍ਰਹਿਣ ਲੱਗ ਗਿਆ ਸੀ। ਸੁਖਪਾਲ ਖਹਿਰਾ ‘ਆਪ’ ਦਾ ਨਾਂ ਲਏ ਬਗੈਰ ਹੀ ਨਵੀਂ ਪਾਰਟੀ ਜੁਆਇਨ ਕਰਨ ਦਾ ਐਲਾਨ ਕਰ ਚੁੱਕੇ ਸਨ। ਇਸ ਦੌਰਾਨ ਉਨ੍ਹਾਂ ‘ਤੇ ਨਸ਼ਿਆਂ ਦੇ ਮਾਮਲੇ ‘ਚ ਇਕ ਕੇਸ ਦਰਜ ਹੋ ਗਿਆ। ‘ਆਪ’ ਹਾਈਕਮਾਨ ਨੇ ਇਸ ਨੂੰ ਗੰਭੀਰਤਾ ਨਾਲ ਲਿਆ ਅਤੇ ਉਨ੍ਹਾਂ ਦੀ ਐਂਟਰੀ ਰੁਕ ਗਈ। ਕਾਂਗਰਸ ਨੇ ਵੀ ਖਹਿਰਾ ਤੋਂ ਕਿਨਾਰਾ ਕਰ ਲਿਆ। ਅਖੀਰ 25 ਦਸੰਬਰ, 2015 ਨੂੰ ਖਹਿਰਾ ‘ਆਪ’ ‘ਚ ਸ਼ਾਮਲ ਹੋਏ। ਜਲਦੀ ਹੀ ਖਹਿਰਾ ਨੂੰ ਸਮਝ ਆ ਗਿਆ ਕਿ ਇੱਥੇ ਸਭ ਸੌਖਾ ਨਹੀਂ ਹੈ। ਉਸ ਸਮੇਂ ਸੰਜੇ ਸਿੰਘ, ਦੁਰਗੇਸ਼ ਪਾਠਕ ਅਤੇ ਦਿੱਲੀ ਤੋਂ ਆਈ ਉਨ੍ਹਾਂ ਦੀ ਫੌਜ ਅੱਗੇ ਖਹਿਰਾ ਨੂੰ ਜਲਦੀ ਹੀ ਘੁਟਣ ਮਹਿਸੂਸ ਹੋਣ ਲੱਗੀ।

ਚੋਣਾਂ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਲਈ ਖੁਦਮੁਖਤਿਆਰੀ ਦੀ ਗੱਲ ਕੀਤੀ, ਜਿਸ ਤੋਂ ਬਾਅਦ ਦਿੱਲੀ ਦੀ ਸਾਰੀ ਟੀਮ ਵਾਪਸ ਚਲੀ ਗਈ। ਪਾਰਟੀ ਨੇ ਉਨ੍ਹਾਂ ਨੂੰ ਚੀਫ ਵ੍ਹਿਪ ਬਣਾਇਆ ਪਰ ਭਗਵੰਤ ਮਾਨ ਨੂੰ ਪ੍ਰਧਾਨ ਬਣਾਉਣ ਦੇ ਵਿਰੋਧ ‘ਚ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ। ਐੱਚ. ਐੱਸ. ਫੂਲਕਾ ਦੇ ਵਿਰੋਧੀ ਧਿਰ ਦਾ ਨੇਤਾ ਛੱਡਣ ਤੋਂ ਬਾਅਦ ਪਾਰਟੀ ਨੇ ਉਨ੍ਹਾਂ ਨੂੰ ਨੇਤਾ ਬਣਾ ਦਿੱਤਾ ਪਰ ਹਾਈਕਮਾਨ ਨਾਲ ਖਹਿਰਾ ਦੇ ਵਧੀਆ ਸਬੰਧ ਜ਼ਿਆਦਾ ਦੇਰ ਤੱਕ ਨਾ ਟਿਕ ਸਕੇ। ਕੇਜਰੀਵਾਲ ਵਲੋਂ ਬਿਕਰਮ ਮਜੀਠੀਆ ਤੋਂ ਮੁਆਫੀ ਮੰਗਣ ‘ਤੇ ਖਹਿਰਾ ਖੁੱਲ੍ਹ ਕੇ ਵਿਰੋਧ ‘ਚ ਆ ਗਏ।  ਇਸ ਤੋਂ ਬਾਅਦ ਉਨ੍ਹਾਂ ਦੀ ਹਾਈਕਮਾਨ ਨਾਲ ਬਣੀ ਹੀ ਨਹੀਂ। ਲਗਾਤਾਰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਖਹਿਰਾ ਨੂੰ ਅਖੀਰ ਪਾਰਟੀ ਨੇ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਹਟਾ ਕੇ ਹਰਪਾਲ ਚੀਮਾ ਨੂੰ ਲਾ ਦਿੱਤਾ। ਉਸ ਸਮੇਂ ਖਹਿਰਾ ਨੇ ਪਾਰਟੀ ਤੋਂ ਬਗਾਵਤ ਕਰ ਦਿੱਤੀ ਅਤੇ ਅਗਸਤ, 2018 ‘ਚ ਉਨ੍ਹਾਂ ਨੇ ਬਠਿੰਡਾ ‘ਚ ਕਨਵੈਨਸ਼ਨ ਕਰਕੇ ਪਾਰੀ ‘ਚ ਰਹਿ ਕੇ ਹੀ ਬਰਾਬਰ ਦਾ ਸੰਗਠਨ ਚਲਾਉਣ ਦਾ ਐਲਾਨ ਕਰ ਦਿੱਤਾ। 7 ‘ਆਪ’ ਵਿਧਾਇਕ ਵੀ ਉਨ੍ਹਾਂ ਨਾਲ ਆ ਗਏ, ਜਿਨ੍ਹਾਂ ‘ਚੋਂ ਇਕ ਵਾਪਸ ਪਾਰਟੀ ‘ਚ ਚਲਾ ਗਿਆ। ਅਖੀਰ ਹੁਣ ਸੁਖਪਾਲ ਖਹਿਰਾ ਨੇ ਐਤਵਾਰ ਨੂੰ ਪਾਰਟੀ ਹੀ ਛੱਡ ਦਿੱਤੀ।

Related posts

ਰਾਜੀਵ ਗਾਂਧੀ ਦੇ ਬੁੱਤ ‘ਤੇ ਕਾਲਖ ਮਲਣ ਵਾਲੇ ਗੋਸ਼ਾ ਤੇ ਦੁੱਗਰੀ ਨੂੰ ਮਿਲੀ ਜ਼ਮਾਨਤ

admin

ਪੰਜਾਬ ‘ਚ ਨਹੀਂ ਰਿਲੀਜ਼ ਹੋਵੇਗੀ ‘ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ’!

admin

ਪੰਜਾਬ ਦੀਆਂ ਜੇਲਾਂ ‘ਚ ਬੰਦ ਸਾਰੇ ਕੈਦੀਆਂ ਦੀ ਹੋਵੇਗੀ ਡਾਕਟਰੀ ਜਾਂਚ : ਰੰਧਾਵਾ

admin

Leave a Comment