Apnapunjabmedia
  • Home
  • ਤਾਜਾ ਖ਼ਬਰਾਂ
  • 3500 ਜਵਾਨਾਂ ਦੇ ਹਾਈ ਸਿਕਓਰਿਟੀ ਪਹਿਰੇ ‘ਚ ਹੋਵੇਗੀ ਮੋਦੀ ਦੀ ਗੁਰਦਾਸਪੁਰ ਰੈਲੀ
ਤਾਜਾ ਖ਼ਬਰਾਂ ਪੰਜਾਬ ਰਾਜਨੀਤਿਕ

3500 ਜਵਾਨਾਂ ਦੇ ਹਾਈ ਸਿਕਓਰਿਟੀ ਪਹਿਰੇ ‘ਚ ਹੋਵੇਗੀ ਮੋਦੀ ਦੀ ਗੁਰਦਾਸਪੁਰ ਰੈਲੀ

3 ਜਨਵਰੀ ਨੂੰ ਗੁਰਦਾਸਪੁਰ ਵਿਚ ਹੋਣ ਵਾਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਲਈ 1.75 ਲੱਖ ਸੁਕਵੇਅਰ ਫੁੱਟ ਦਾ ਪੰਡਾਲ ਤਿਆਰ ਕੀਤਾ ਗਿਆ ਹੈ। ਪੰਡਾਲ ਵਿਚ ਲੋਕਾਂ ਦੇ ਬੈਠਣ ਲਈ 25 ਹਜ਼ਾਰ ਕੁਰਸੀਆਂ ਲਗਾਈਆਂ ਗਈਆਂ ਹਨ।

ਰੈਲੀ ਨੂੰ ਲੈ ਕੇ ਪੁਲਸ ਨੇ ਥ੍ਰੀ-ਲੇਅਰ ਸਿਕਓਰਿਟੀ ਦਾ ਬੰਦੋਬਸਤ ਵੀ ਕੀਤਾ ਹੈ ਜਦਕਿ ਸ਼ਹਿਰ ਦੇ 10 ਕਿਲੋਮੀਟਰ ਤਕ ਦੇ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਉਥੇ ਹੀ ਸੁਰੱਖਿਆ ਨੂੰ ਲੈ ਕੇ ਪੰਜਾਬ ਪੁਲਸ ਤੇ ਪੰਜਾਬ ਆਰਮਡ ਪੁਲਸ ਦੇ 3500 ਜਵਾਨ ਤਾਇਨਾਤ ਕੀਤੇ ਗਏ ਹਨ। ਅਕਾਲੀ-ਭਾਜਪਾ ਆਗੂਆਂ ਵਲੋਂ ਵੀ ਪੂਰੇ ਪੰਜਾਬ ਵਿਚ ਬੈਠਕਾਂ ਕੀਤੀਆਂ ਜਾ ਰਹੀਆਂ ਹਨ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਰੈਲੀ ਵਿਚ ਲੈ ਕੇ ਆਉਣ ਲਈ ਕਿਹਾ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨੂੰ ਸੁਨਣ ਲਈ ਪੰਜਾਬ ਭਰ ‘ਚੋਂ ਲੋਕ ਪਹੁੰਚ ਰਹੇ ਹਨ ਜਿਸ ਦੇ ਚੱਲਦੇ ਭਾਜਪਾ ਆਗੂਆਂ ਵਲੋਂ 45 ਹਜ਼ਾਰ ਤੋਂ ਵੱਧ ਲੋਕਾਂ ਦੇ ਖਾਣ-ਪੀਣ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਰੈਲੀ ਵਿਚ ਪ੍ਰਧਾਨ ਮੰਤਰੀ ਕਦੋਂ ਪਹੁੰਚਣਗੇ, ਫਿਲਹਾਲ ਇਸ ਸੰਬੰਧੀ ਪੱਕੇ ਤੌਰ ‘ਤੇ ਕਿਸੇ ਨੂੰ ਨਹੀਂ ਪਤਾ। ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਸਵੇਰੇ 10 ਵਜੇ ਅੰਮ੍ਰਿਤਸਰ ਏਅਰਪੋਰਟ ਪਹੁੰਚਣਗੇ। ਉਸ ਤੋਂ ਬਾਅਦ ਜਲੰਧਰ ਸਥਿਤ ਲਵਲੀ ਯੂਨੀਵਰਸਿਟੀ ‘ਚ ਸ਼ਿਰਕਤ ਕਰਨਗੇ।

Related posts

ਵਿਧਾਇਕਾਂ ਦੀ ‘ਬਗਾਵਤ’ ਮਗਰੋਂ ਕਾਂਗਰਸ ‘ਚ ਭੂਚਾਲ, ਕੈਪਟਨ ਤੇ ਜਾਖੜ ਨੇ ਸੰਭਾਲੀ ‘ਠੰਢੇ’ ਕਰਨ ਦੀ ਕਮਾਨ

admin

ਪੜ੍ਹੇ-ਲਿਖੇ ਤੇ ਗੰਭੀਰ ਲੋਕ ਸਿਸਟਮ ਨੂੰ ਬਦਲਣ ਲਈ ਸਹਿਯੋਗ ਦੇਣ : ਖਹਿਰਾ

admin

ਟਕਸਾਲੀਆਂ ਵਲੋਂ ਪਾਰਟੀ ਦੇ ਜਥੇਬੰਧਕ ਢਾਂਚੇ ਦਾ ਐਲਾਨ

admin

Leave a Comment