Apnapunjabmedia
ਅੰਤਰਰਾਸ਼ਟਰੀ ਆਸਟ੍ਰੇਲੀਆ

Australia ‘ਚ ਕਣਕ ਹੋਵੇਗੀ ਸਸਤੀ, ਇੰਪੋਰਟ ਨੂੰ ਮਿਲੀ ਹਰੀ ਝੰਡੀ

ਮਹਿੰਗਾਈ ਦਾ ਸਾਹਮਣਾ ਕਰ ਰਹੇ ਆਸਟ੍ਰੇਲੀਆਈ ਲੋਕਾਂ ਨੂੰ ਜਲਦ ਹੀ ਰਾਹਤ ਮਿਲ ਸਕਦੀ ਹੈ। ਉੱਥੋਂ ਦੀ ਸਰਕਾਰ ਨੇ ਦਰਾਮਦਕਾਰਾਂ ਨੂੰ ਕਣਕ ਬਾਹਰੋਂ ਖਰੀਦਣ ਦੀ ਹਰੀ ਝੰਡੀ ਦੇ ਦਿੱਤੀ ਹੈ।
ਸੋਕਾ ਪੈਣ ਕਾਰਨ ਹਾਈ ਪ੍ਰੋਟੀਨ ਕਣਕ ਦੀ ਪੈਦਾਵਾਰ ਘੱਟ ਹੋਈ ਸੀ, ਜਿਸ ਕਾਰਨ ਸਪਲਾਈ ਮੰਗ ਤੋਂ ਕਾਫੀ ਹੇਠਾਂ ਚੱਲ ਰਹੀ ਹੈ, ਨਤੀਜੇ ਵਜੋਂ ਮਿੱਲਾਂ ਨੂੰ ਇਸ ਦੀ ਖਰੀਦ ਮਹਿੰਗੀ ਪੈ ਰਹੀ ਹੈ। 12 ਸਾਲਾਂ ‘ਚ ਪਹਿਲੀ ਵਾਰ ਆਸਟ੍ਰੇਲੀਆ ਕਣਕ ਇੰਪੋਰਟ ਕਰਨ ਜਾ ਰਿਹਾ ਹੈ।ਖੇਤੀਬਾੜੀ ਤੇ ਜਲ ਵਿਭਾਗ ਨੇ ਕੈਨੇਡਾ ਤੋਂ ਕਣਕ ਖਰੀਦਣ ਦੀ ਮਨਜ਼ੂਰੀ ਦੇ ਦਿੱਤੀ ਹੈ, ਜਦੋਂ ਕਿ ਹੋਰ ਕਿਸੇ ਦੇਸ਼ ਕੋਲੋਂ ਕਣਕ ਦਰਾਮਦ ਕਰਨ ਲਈ ਹਰੀ ਝੰਡੀ ਮਿਲਣ ਦੀ ਉਡੀਕ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ, ਖੇਤੀਬਾੜੀ ਵਿਭਾਗ ਨੇ ਸਖਤ ਸ਼ਰਤਾਂ ਤਹਿਤ ਇਕ ਵਾਰ ‘ਚ ਥੋਕ ਖਰੀਦਦਾਰੀ ਨੂੰ ਮਨਜ਼ੂਰੀ ਦਿੱਤੀ ਹੈ।

ਇਕ ਅਨੁਮਾਨ ਮੁਤਾਬਕ ਆਸਟ੍ਰੇਲੀਆ ‘ਚ ਇਸ ਵਾਰ 290 ਲੱਖ ਟਨ ਕਣਕ ਦੀ ਪੈਦਾਵਾਰ ਹੋਣ ਦੀ ਉਮੀਦ ਹੈ, ਜੋ ਕਿ ਪਿਛਲੇ ਸਾਲ ਨਾਲੋਂ 23 ਫੀਸਦੀ ਘੱਟ ਹੈ।ਕਣਕ ਦੀ ਸ਼ਿਪਮੈਂਟ ਅਗਲੇ 6 ਤੋਂ 8 ਹਫਤਿਆਂ ‘ਚ ਆਸਟ੍ਰੇਲੀਆ ਪੁੱਜਣ ਦੀ ਉਮੀਦ ਹੈ। ਸਪਲਾਈ ‘ਚ ਬੈਲੰਸ ਹੋਣ ‘ਤੇ ਕੀਮਤਾਂ ‘ਚ ਕਮੀ ਹੋਣ ਦੀ ਸੰਭਾਵਨਾ ਹੈ। ਜਿਸ ਨਾਲ ਲੋਕਾਂ ਨੂੰ ਮਹਿੰਗਾਈ ਤੋਂ ਵੱਡੀ ਰਾਹਤ ਮਿਲੇਗੀ।

Related posts

ਹੁਣ ਚੀਨ ਨੇ 60 ਬਿਲੀਅਨ ਡਾਲਰ ਦੇ ਅਮਰੀਕੀ ਸਮਾਨ ‘ਤੇ ਵਧਾਇਆ ਟੈਰਿਫ

admin

Global Funds Expanding Into Massive Chinese Investment Market

admin

ਸ਼੍ਰੀਲੰਕਾ ਹਮਲੇ ‘ਚ ਮਾਂ-ਧੀ ਦੀ ਮੌਤ, ਪਲਾਂ ‘ਚ ਉੱਜੜਿਆ ਪਰਿਵਾਰ

admin

Leave a Comment