BREAKING NEWS
education and technology news

ਐਪਲ ਆਈਫੋਨ 13 ਸੀਰੀਜ਼ ਇਸ ਦਿਨ ਹੋਣ ਜਾ ਰਿਹਾ ਲਾਂਚ

by Apna Punjab    08-Sep-2021

ਫੇਮਸ ਅਮਰੀਕੀ ਤਕਨੀਕੀ ਕੰਪਨੀ ਐਪਲ ਦੀ ਆਉਣ ਵਾਲੀ ਆਈਫੋਨ 13 ਸੀਰੀਜ਼ ਦੀ ਲਾਂਚ ਡੇਟ ਨੂੰ ਲੈ ਕੇ ਕਈ ਅਪਡੇਟ ਸਾਹਮਣੇ ਆਏ ਸੀਪਰ ਹੁਣ ਕੰਪਨੀ ਨੇ ਆਈਫੋਨ 13 ਸੀਰੀਜ਼ ਦੀ ਲਾਂਚ ਡੇਟ ਦਾ ਅਧਿਕਾਰਤ ਐਲਾਨ ਕਰ ਦਿੱਤਾ ਹੈ। ਕੰਪਨੀ ਮੁਤਾਬਕ ਇਹ ਸੀਰੀਜ਼ 14 ਸਤੰਬਰ ਨੂੰ ਲਾਂਚ ਕੀਤੀ ਜਾਵੇਗੀ।


ਕੰਪਨੀ ਆਪਣੀ ਲੇਟੇਸਟ ਸੀਰੀਜ਼ ਹਰ ਸਾਲ ਸਤੰਬਰ ਵਿੱਚ ਹੀ ਲਾਂਚ ਕਰਦੀ ਹੈਪਰ ਪਿਛਲੇ ਸਾਲ ਕੋਰੋਨਾ ਮਹਾਂਮਾਰੀ ਕਾਰਨ ਇਸ ਨੂੰ ਅਕਤੂਬਰ ਵਿੱਚ ਲਾਂਚ ਕੀਤਾ ਗਿਆ ਸੀ ਪਰ ਹੁਣ ਇੱਕ ਵਾਰ ਫਿਰ ਕੰਪਨੀ ਇਸ ਨੂੰ ਸਤੰਬਰ ਵਿੱਚ ਪੇਸ਼ ਕਰਨ ਜਾ ਰਹੀ ਹੈ। ਆਓ ਜਾਣਦੇ ਹਾਂ ਇਸ ਲਾਂਚ ਈਵੈਂਟ ਬਾਰੇ।


ਵਰਚੁਅਲ ਇਵੈਂਟ


14 ਸਤੰਬਰ ਨੂੰ ਹੋਣ ਵਾਲਾ ਐਪਲ ਦਾ ਲਾਂਚ ਈਵੈਂਟ ਵਰਚੁਅਲ ਹੋਵੇਗਾਜਿਸ ਦਾ ਸਮਾਂ ਸਵੇਰੇ 10 ਵਜੇ ਰੱਖਿਆ ਗਿਆ ਹੈ। ਇਹ ਲਾਂਚ ਇਵੈਂਟ ਵਰਚੁਅਲ ਤਰੀਕੇ ਨਾਲ ਕੀਤਾ ਜਾਵੇਗਾਜਿਸਦੀ ਲਾਈਵ ਸਟ੍ਰੀਮਿੰਗ ਯੂਜ਼ਰਸ ਐਪਲ ਦੀ ਵੈਬਸਾਈਟ ਤੇ ਇਸ ਦੇ ਅਧਿਕਾਰਤ ਯੂਟਿਊਬ ਚੈਨਲ ਰਾਹੀਂ ਦੇਖ ਸਕਣਗੇ। ਇਸ ਤੋਂ ਇਲਾਵਾ ਉਪਭੋਗਤਾ ਐਪਲ ਟੀਵੀ ਰਾਹੀਂ ਆਈਫੋਨਆਈਪੈਡਮੈਕ 'ਤੇ ਵੀ ਇਸ ਨੂੰ ਵੇਖ ਸਕਣਗੇ।


ਮਿਲ ਸਕਦੇ ਹਨ ਇਹ ਫ਼ੀਚਰਜ਼
ਐਪਲ (Apple) ਦੇ ਇਹ ਆਈਫੋਨ ਆਈਓਐਸ 15, ਏ 15 ਬਾਇਓਨਿਕ (iOS 15, A 15 bionic) 'ਤੇ ਕੰਮ ਕਰਨਗੇ. ਇਨ੍ਹਾਂ ਵਿੱਚ, ਇਮੇਜ ਪ੍ਰੋਸੈਸਿੰਗ ਲਈ ਲਿਕੁਇਡ ਕ੍ਰਿਸਟਲ ਪੌਲੀਮਰ ਸਰਕਟ ਬੋਰਡ ਤੋਂ ਇਲਾਵਾ, ਇੱਕ ਨਾਈਟ ਮੋਡ ਕੈਮਰਾ ਦਿੱਤਾ ਜਾ ਸਕਦਾ ਹੈ। ਇਨ੍ਹਾਂ ਤੋਂ ਨਵਾਂ ਕੁਆਲਕਾਮ ਐਕਸ 60 (Qualcomm X60) ਮਾਡਲ ਅਤੇ ਵਾਈਫਾਈ 6ਈ (WiFi 6E) ਸਪੋਰਟ ਮਿਲਣ ਦੀ ਉਮੀਦ ਹੈ।


ਆਈਫੋਨ 13 ਪ੍ਰੋ (iPhone 13 Pro) ਤੇ ਆਈਫੋਨ 13 ਪ੍ਰੋ ਮੈਕਸ (iPhone 13 Pro Max) ਵਿੱਚ 120Hz ਰੀਫਰੈਸ਼ ਰੇਟ ਦੇ ਨਾਲ ਡਿਸਪਲੇਅ ਦਿੱਤਾ ਜਾ ਸਕਦਾ ਹੈ। ਇਨ੍ਹਾਂ 'ਚ 512GB ਤੱਕ ਦੀ ਇੰਟਰਨਲ ਸਟੋਰੇਜ ਮਿਲਣ ਦੀ ਸੰਭਾਵਨਾ ਹੈ। ਆਈਫੋਨ 13 ਸੀਰੀਜ਼ ਨੂੰ mmWave 5G ਦੀ ਸਪੋਰਟ ਮਿਲ ਸਕਦੀ ਹੈ। ਬਹੁਤ ਸਾਰੇ ਦੇਸਾਂ ਵਿੱਚ ਇਸ ਸਾਲ ਤੱਕ ਐਮਐਮਵੇਵ 5ਜੀ (mmWave 5G) ਕਵਰੇਜ ਮਿਲਣੀ ਸ਼ੁਰੂ ਹੋ ਜਾਵੇਗੀ, ਤਾਂ ਜੋ ਖਪਤਕਾਰ ਆਈਫੋਨ 13 ਦੁਆਰਾ ਹਾਈ ਸਪੀਡ 5ਜੀ ਕੁਨੈਕਟੀਵਿਟੀ ਦਾ ਅਨੰਦ ਲੈ ਸਕਣ। ਜਾਣਕਾਰੀ ਲਈ, ਤੁਹਾਨੂੰ ਦੱਸ ਦੇਈਏ ਕਿ ਹੋਰ 5ਜੀ ਨੈਟਵਰਕਾਂ ਦੇ ਮੁਕਾਬਲੇ ਐਮਐਮਵੇਵ ਨੈਟਵਰਕ ਤੇ ਤੇਜ਼ ਇੰਟਰਨੈਟ ਸਪੀਡ ਉਪਲਬਧ ਹੈ ਪਰ ਇਸਦੀ ਕੀਮਤ ਵੀ ਬਹੁਤ ਜ਼ਿਆਦਾ ਹੁੰਦੀ ਹੈ।


ਇਹ ਹੋਵੇਗੀ ਸਮਾਰਟਫੋਨ ਦੀ ਕੀਮਤ


ਆਈਫੋਨ 13 (iPhone) ਦੀ ਕੀਮਤ ਦੀ ਗੱਲ ਕਰੀਏ ਤਾਂ ਐਪਲ ਇਸ ਨੂੰ ਘੱਟ ਕੀਮਤ 'ਤੇ ਲਾਂਚ ਕਰੇਗਾ। ਰਿਪੋਰਟਾਂ ਅਨੁਸਾਰ, ਆਉਣ ਵਾਲੀ ਸੀਰੀਜ਼ ਦੀ ਕੀਮਤ ਆਈਫੋਨ 12 (iPhone 12) ਤੋਂ ਘੱਟ ਹੋਵੇਗੀ। ਆਈਫੋਨ 13 ਦੇ 4 ਜੀਬੀ ਰੈਮ ਵੇਰੀਐਂਟ ਦੀ ਕੀਮਤ 973 ਡਾਲਰ ਭਾਵ ਲਗਪਗ 71,512 ਰੁਪਏ ਹੋਵੇਗੀ, ਜੋ ਕਿ ਆਈਫੋਨ 12 ਦੀ ਕੀਮਤ ਤੋਂ 3,000 ਰੁਪਏ ਤੋਂ ਘੱਟ ਹੋਵੇਗੀ।


ਇਸ ਤੋਂ ਇਲਾਵਾ, ਤੁਸੀਂ ਆਈਫੋਨ 13 ਦੇ 128 ਜੀਬੀ ਮਾਡਲ ਨੂੰ 1051 ਡਾਲਰ ਭਾਵ ਲਗਭਗ 77,254 ਰੁਪਏ ਵਿੱਚ ਖਰੀਦ ਸਕੋਗੇ। ਨਾਲ ਹੀ, 256GB ਵੇਰੀਐਂਟ ਦੀ ਕੀਮਤ 1174 ਡਾਲਰ ਭਾਵ 86,285 ਰੁਪਏ ਹੋ ਸਕਦੀ ਹੈ।


Related Posts