ਕੇਂਦਰ ਸਰਕਾਰ ਦੇ ਮੰਤਰੀ ਅਤੇ à¨à¨¾à¨°à¨¤à©€ ਜਨਤਾ ਪਾਰਟੀ ਦੇ ਆਗੂ ਅਫ਼ਗ਼ਾਨਿਸਤਾਨ ਵਿਚ ਤਾਲਿਬਾਨ ਦਾ ਕਬਜ਼ਾ ਹੋਣ ਤੋਂ ਬਾਅਦ ਬਣੀ ਸਥਿਤੀ ਦੇ ਆਧਾਰ ’ਤੇ ਨਾਗਰਿਕਤਾ ਸੋਧ ਕਾਨੂੰਨ ਨੂੰ ਸਹੀ ਠਹਿਰਾ ਰਹੇ ਹਨ। ਇਸ ਕਾਨੂੰਨ ਅਨà©à¨¸à¨¾à¨° à¨à¨¾à¨°à¨¤ ਪਾਕਿਸਤਾਨ, ਅਫ਼ਗ਼ਾਨਿਸਤਾਨ ਅਤੇ ਬੰਗਲਾਦੇਸ਼ ਵਿਚ ਰਹਿੰਦੇ ਹਿੰਦੂਆਂ, ਸਿੱਖਾਂ, ਬੋਧੀਆਂ, ਜੈਨੀਆਂ, ਪਾਰਸੀਆਂ ਅਤੇ ਇਸਾਈਆਂ ਜਿਹੜੇ 31 ਦਸੰਬਰ 2014 ਤੋਂ ਪਹਿਲਾਂ à¨à¨¾à¨°à¨¤ ਵਿਚ ਦਾਖ਼ਲ ਹੋ ਚà©à©±à¨•ੇ ਹਨ, ਨੂੰ ਨਾਗਰਿਕਤਾ ਦੇਵੇਗਾ। ਤਾਲਿਬਾਨ ਦੇ ਕਾਬà©à¨² ਅਤੇ ਅਫ਼ਗ਼ਾਨਿਸਤਾਨ ਦੇ ਵੱਡੇ ਹਿੱਸੇ ’ਤੇ ਕਾਬਜ਼ ਹੋ ਜਾਣ ਤੋਂ ਬਾਅਦ ਸਿੱਖ ਤੇ ਹਿੰਦੂ à¨à¨¾à¨ˆà¨šà¨¾à¨°à©‡ ਦੇ ਪਰਿਵਾਰ ਅਫ਼ਗ਼ਾਨਿਸਤਾਨ ਛੱਡ ਕੇ à¨à¨¾à¨°à¨¤, ਯੂਰੋਪ, ਅਮਰੀਕਾ, ਕੈਨੇਡਾ, ਆਸਟਰੇਲੀਆ ਆਦਿ ਵਿਚ ਜਾਣਾ ਚਾਹà©à©°à¨¦à©‡ ਹਨ। à¨à¨¾à¨œà¨ªà¨¾ ਆਗੂਆਂ ਅਨà©à¨¸à¨¾à¨° ਸਰਕਾਰ ਨੇ ਅਫ਼ਗ਼ਾਨਿਸਤਾਨ, ਪਾਕਿਸਤਾਨ ਅਤੇ ਬੰਗਲਾਦੇਸ਼ ਵਿਚ ਜਬਰ ਦਾ ਨਿਸ਼ਾਨਾ ਬਣਦੇ ਰਹੇ ਘੱਟਗਿਣਤੀ à¨à¨¾à¨ˆà¨šà¨¾à¨°à¨¿à¨†à¨‚ ਨੂੰ ਸà©à¨°à©±à¨–ਿਅਤ ਕਰਨ ਲਈ ਹੀ ਨਾਗਰਿਕਤਾ ਸੋਧ ਕਾਨੂੰਨ ਬਣਾਇਆ ਹੈ।
ਇਹ ਸਹੀ ਹੈ ਕਿ ਇਨà©à¨¹à¨¾à¨‚ ਦੇਸ਼ਾਂ ਵਿਚ ਘੱਟਗਿਣਤੀ à¨à¨¾à¨ˆà¨šà¨¾à¨°à¨¿à¨†à¨‚ ਨਾਲ ਲਗਾਤਾਰ ਵਿਤਕਰਾ ਹà©à©°à¨¦à¨¾ ਰਿਹਾ ਹੈ ਅਤੇ ਕੱਟੜਪੰਥੀ ਜਥੇਬੰਦੀਆਂ ਨੇ ਉਨà©à¨¹à¨¾à¨‚ ’ਤੇ ਵੱਡੇ ਜ਼à©à¨²à¨® ਕੀਤੇ ਹਨ ਪਰ ਨਾਲ ਹੀ ਜਿਵੇਂ ਅਫ਼ਗ਼ਾਨਿਸਤਾਨ ਦੀ ਸਥਿਤੀ ਤੋਂ ਸਪੱਸ਼ਟ ਹੈ, ਅਫ਼ਗ਼ਾਨ ਮà©à¨¸à¨²à¨®à¨¾à¨¨ ਤੇ ਔਰਤਾਂ, ਖ਼ਾਸ ਕਰਕੇ ਸ਼ੀਆ à¨à¨¾à¨ˆà¨šà¨¾à¨°à¨¾ ਵੀ ਕੱਟੜਪੰਥੀ ਜਥੇਬੰਦੀਆਂ ਦੇ ਨਿਸ਼ਾਨੇ ’ਤੇ ਹੈ। ਪਾਕਿਸਤਾਨ ਵਿਚ ਅਹਿਮਦੀਆ à¨à¨¾à¨ˆà¨šà¨¾à¨°à©‡ ਨੂੰ ਗ਼ੈਰ-ਮà©à¨¸à¨²à¨®à¨¾à¨¨ ਕਰਾਰ ਦੇ ਦਿੱਤਾ ਗਿਆ ਹੈ। ਅਫ਼ਗ਼ਾਨਿਸਤਾਨ ਵਿਚ ਹਜ਼ਰਿਸਤਾਨ ਵਿਚ ਰਹਿੰਦੇ ਸ਼ੀਆ ਮà©à¨¸à¨²à¨®à¨¾à¨¨à¨¾à¨‚ ਨਾਲ ਹਮੇਸ਼ਾ ਵਿਤਕਰਾ ਹà©à©°à¨¦à¨¾ ਰਿਹਾ ਹੈ। ਅਫ਼ਗ਼ਾਨਿਸਤਾਨ ਦੇ ਹਿੰਦੂ ਅਤੇ ਸਿੱਖ ਹੀ ਨਹੀਂ, ਵੱਡੀ ਗਿਣਤੀ ਵਿਚ ਮà©à¨¸à¨²à¨®à¨¾à¨¨ ਵੀ ਦੇਸ਼ ਛੱਡਣਾ ਚਾਹà©à©°à¨¦à©‡ ਹਨ। ਔਰਤਾਂ, ਸਮਾਜਿਕ ਜਥੇਬੰਦੀਆਂ ਵਿਚ ਕੰਮ ਕਰਦੇ ਕਾਰਕà©à¨¨ ਅਤੇ ਤਾਲਿਬਾਨ ਤੋਂ ਵੱਖਰੇ ਵਿਚਾਰ ਰੱਖਣ ਵਾਲੇ ਸਠਲੋਕ ਤਾਲਿਬਾਨ ਤੋਂ ਡਰੇ ਹੋਠਅਤੇ ਦੂਸਰੇ ਦੇਸ਼ਾਂ ਵਿਚ ਜਾਣ ਦੇ ਇੱਛਕ ਹਨ। ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰ ਰਹੇ ਸਮਾਜਿਕ ਕਾਰਕà©à¨¨à¨¾à¨‚, ਚਿੰਤਕਾਂ, ਵਿਦਿਆਰਥੀ ਆਗੂਆਂ ਅਤੇ ਮà©à¨¸à¨²à¨®à¨¾à¨¨ à¨à¨¾à¨ˆà¨šà¨¾à¨°à©‡ ਦੇ ਲੋਕਾਂ ਦੀ ਦਲੀਲ ਸੀ ਕਿ ਧਰਮ ਨੂੰ ਨਾਗਰਿਕਤਾ ਦੇਣ ਦਾ ਆਧਾਰ ਨਹੀਂ ਬਣਾਉਣਾ ਚਾਹੀਦਾ। ਜੇ à¨à¨¾à¨°à¨¤ ਗà©à¨†à¨‚ਢੀ ਦੇਸ਼ਾਂ ਵਿਚ ਸਤਾਠਹੋਠਲੋਕਾਂ ਨੂੰ ਸ਼ਰਨ ਦੇਣਾ ਚਾਹà©à©°à¨¦à¨¾ ਹੈ ਤਾਂ ਉਸ ਦੀ ਬà©à¨¨à¨¿à¨†à¨¦ ਮਾਨਵਤਾ ’ਤੇ ਆਧਾਰਿਤ ਹੋਣੀ ਚਾਹੀਦੀ ਹੈ, ਨਾ ਕਿ ਧਰਮ ’ਤੇ।
ਨਾਗਰਿਕਤਾ ਨੂੰ ਧਰਮ ਨਾਲ ਜੋੜਨਾ ਕੱਟੜਪੰਥੀ ਸੋਚ ਨੂੰ ਉਤਸ਼ਾਹਿਤ ਕਰਨਾ ਹੈ। ਸੰਵਿਧਾਨ ਅਨà©à¨¸à¨¾à¨° ਸਾਡਾ ਦੇਸ਼ ਧਰਮ-ਨਿਰਪੱਖ ਜਮਹੂਰੀਅਤ ਹੈ ਤੇ ਨਾਗਰਿਕਤਾ ਜਿਹੇ ਮਾਮਲੇ ਨੂੰ ਧਰਮ ਨਾਲ ਨਹੀਂ ਜੋੜਿਆ ਜਾ ਸਕਦਾ। ਜੇ ਨਾਗਰਿਕਤਾ ਸੋਧ ਕਾਨੂੰਨ ’ਚ ਨਾਗਰਿਕਤਾ ਬਿਨਾ ਕਿਸੇ ਧਾਰਮਿਕ ਵਿਤਕਰੇ ਦਿੱਤੀ ਜਾਂਦੀ ਹੈ ਤਾਂ ਇਸ ਦਾ ਵਿਰੋਧ ਨਹੀਂ ਸੀ ਹੋਣਾ। ਅਫ਼ਗ਼ਾਨਿਸਤਾਨ ਵਿਚਲੀ ਸਥਿਤੀ ਦੇ ਆਧਾਰ ’ਤੇ ਕਾਨੂੰਨ ਨੂੰ ਸਹੀ ਠਹਿਰਾਉਣਾ ਸੰਕੀਰਨ ਸੋਚ ਦਾ ਪà©à¨°à¨—ਟਾਵਾ ਹੈ। ਅਫ਼ਗ਼ਾਨਿਸਤਾਨ ਦਾ ਵਰਤਾਰਾ ਵੱਡਾ ਮਨà©à©±à¨–à©€ ਦà©à¨–ਾਂਤ ਹੈ। ਪਹਿਲਾਂ ਸੋਵੀਅਤ ਯੂਨੀਅਨ ਦੇ ਦਖ਼ਲ, ਬਾਅਦ ਵਿਚ ਤਾਲਿਬਾਨ ਦੇ ਰਾਜ ਅਤੇ 2001 ਤੋਂ ਅਮਰੀਕਾ ਅਤੇ ਨਾਟੋ ਫ਼ੌਜਾਂ ਦੇ ਹਮਲੇ ਨੇ ਸਥਿਤੀ ਨੂੰ ਇੰਨਾ ਵਿਗਾੜ ਕੇ ਰੱਖ ਦਿੱਤਾ ਹੈ ਕਿ ਸਹੀ ਅਤੇ ਗ਼ਲਤ ਵਿਚ ਫ਼ਰਕ ਕਰਨਾ ਮà©à¨¶à¨•ਿਲ ਹੋ ਗਿਆ ਹੈ। ਤਾਲਿਬਾਨ ਦਾ ਰਾਜ ਆਉਣ ਨਾਲ ਜਮਹੂਰੀ ਤਾਕਤਾਂ ਦੀਆਂ ਮà©à¨¶à¨•ਿਲਾਂ ਵਿਚ ਵੱਡਾ ਵਾਧਾ ਹੋਇਆ ਹੈ। ਇਸ ਦੇ ਨਾਲ ਨਾਲ ਇਹ ਵੀ ਸਪੱਸ਼ਟ ਹੋ ਰਿਹਾ ਹੈ ਕਿ ਅਫ਼ਗ਼ਾਨਿਸਤਾਨ ਦੇ ਵੱਖ ਵੱਖ ਹਿੱਸਿਆਂ ਵਿਚ ਇਲਾਕਾਈ ਸਰਦਾਰਾਂ (Warlords) ਦੀ ਚੜà©à¨¹à¨¤ ਨਾ ਸਿਰਫ਼ ਬਰਕਰਾਰ ਰਹਿਣੀ ਹੈ ਸਗੋਂ ਉਨà©à¨¹à¨¾à¨‚ ਨੇ ਧਰਮ ਨੂੰ ਆਧਾਰ ਬਣਾ ਕੇ ਔਰਤਾਂ, ਬੱਚਿਆਂ, ਘੱਟਗਿਣਤੀ ਫ਼ਿਰਕਿਆਂ ਅਤੇ ਹੋਰ ਲੋਕਾਂ ਜਿਨà©à¨¹à¨¾à¨‚ ਵਿਚ ਮà©à¨¸à¨²à¨®à¨¾à¨¨ ਵੀ ਸ਼ਾਮਲ ਹਨ, ਨੂੰ ਨਿਸ਼ਾਨਾ ਬਣਾਉਣਾ ਹੈ। ਇਸ ਵੇਲੇ ਕੌਮਾਂਤਰੀ à¨à¨¾à¨ˆà¨šà¨¾à¨°à©‡ ਨੂੰ ਅਫ਼ਗ਼ਾਨਿਸਤਾਨ ਦੇ ਸਮੂਹ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਇਹ ਯਕੀਨੀ ਬਣਾਉਣ ਦੀ ਵੀ ਜ਼ਰੂਰਤ ਹੈ ਕਿ ਮਦਦ ਧਰਮ ’ਤੇ ਆਧਾਰਿਤ ਨਾ ਹੋ ਕੇ ਮਾਨਵੀ ਕਦਰਾਂ-ਕੀਮਤਾਂ ’ਤੇ ਆਧਾਰਿਤ ਹੋਵੇ। à¨à¨¾à¨°à¨¤ ਨੂੰ ਵੀ ਇਸ ਯਤਨ ਵਿਚ ਸ਼ਾਮਲ ਹੋਣਾ ਚਾਹੀਦਾ ਹੈ। ਨਾਗਰਿਕਤਾ ਸੋਧ ਕਾਨੂੰਨ ਨੂੰ ਸਹੀ ਠਹਿਰਾਉਣ ਦੀ ਬਜਾਇ ਉਸ ਵਿਚਲੀਆਂ ਖ਼ਾਮੀਆਂ ਦੂਰ ਕਰਨ ਦੀ ਜ਼ਰੂਰਤ ਹੈ।