ਮਨੀਪà©à¨° ਵਿਚ ਹਿਰਾਸਤੀ ਮੌਤ ਨੂੰ ਲੈ ਕੇ ਆਰਮਡ ਫੋਰਸਿਜ਼ ਸਪੈਸ਼ਲ ਪਾਵਰਜ਼ à¨à¨•ਟ (ਅਫ਼ਸਪਾ) ਮà©à©œ ਚਰਚਾ ਦੇ ਕੇਂਦਰ ਵਿਚ ਆ ਰਿਹਾ ਹੈ। ਇਸ ਕਾਨੂੰਨ ਤਹਿਤ ਫ਼ੌਜ ਅਤੇ ਆਸਾਮ ਰਾਈਫ਼ਲਜ਼ ਜਿਹੇ ਸà©à¨°à©±à¨–ਿਆ ਦਲਾਂ ਵੱਲੋਂ ਡਿਊਟੀ ਦੌਰਾਨ ਚਲਾਈ ਗੋਲੀ ਕਾਰਨ ਜਾਂ ਹਿਰਾਸਤ ਵਿਚ ਹੋਈ ਮੌਤ ਕਰ ਕੇ ਮà©à¨•ੱਦਮਾ ਦਰਜ ਨਹੀਂ ਹà©à©°à¨¦à¨¾à¥¤ ਮਨà©à©±à¨–à©€ ਅਧਿਕਾਰਾਂ ਦੇ ਖੇਤਰ ਵਿਚ ਕੰਮ ਕਰਨ ਵਾਲੇ ਕਾਰਕà©à¨¨ ਲੰਮੇ ਸਮੇਂ ਤੋਂ ਇਸ ਕਾਨੂੰਨ ਅਤੇ ਪà©à¨²à©€à¨¸/ਸà©à¨°à©±à¨–ਿਆ ਦਲਾਂ ਦੀ ਹਿਰਾਸਤ ਵਿਚ ਹੋਣ ਵਾਲੀਆਂ ਮੌਤਾਂ ਦਰਮਿਆਨ ਸਿੱਧਾ ਸਬੰਧ ਹੋਣ ਦੇ ਦੋਸ਼ ਲਗਾ ਰਹੇ ਹਨ। ਹਾਲ ਦੀ ਘਟਨਾ ਕੰਗਪੋਕਪੀ ਜ਼ਿਲà©à¨¹à©‡ ਦੇ ਪਿੰਡ ਚਾਲਵਾ ਦੇ ਦਿਹਾੜੀਦਾਰ ਮਜ਼ਦੂਰ ਦੀ ਮੌਤ ਨਾਲ ਸਬੰਧਿਤ ਹੈ। ਲੋਕ ਉਸ ਨੂੰ ਨੇੜੇ ਦੇ ਹਸਪਤਾਲ ਵਿਚ ਲੈ ਕੇ ਗਠਪਰ ਰਾਹ ਵਿਚ ਉਸ ਦੀ ਮੌਤ ਹੋ ਗਈ। ਇਸ ਦੌਰਾਨ ਉਸ ਨੇ ਘਟਨਾ ਦੀ ਪੂਰੀ ਜਾਣਕਾਰੀ ਲੋਕਾਂ ਨੂੰ ਦਿੱਤੀ ਅਤੇ ਪਿੰਡ ਵਾਲਿਆਂ ਨੇ 44 ਆਸਾਮ ਰਾਈਫ਼ਲਜ਼ ਦੇ ਕਮਾਂਡੈਂਟ ਵਿਰà©à©±à¨§ ਮੋਰਚਾ ਖੋਲà©à¨¹ ਦਿੱਤਾ।
ਇਹ ਘਟਨਾ ਚਾਰ ਜੂਨ ਦੀ ਸੀ ਅਤੇ ਸਥਾਨਕ ਪà©à¨²à©€à¨¸ ਦੀ ਵਿਚੋਲਗੀ ਨਾਲ ਸਮà¨à©Œà¨¤à¨¾ ਇਹ ਹੋਇਆ ਕਿ ਪੀੜਤ ਪਰਿਵਾਰ ਨੂੰ 10 ਲੱਖ ਰà©à¨ªà¨ ਦਿੱਤੇ ਜਾਣ ਅਤੇ ਸਬੰਧਿਤ ਯੂਨਿਟ ਨੂੰ ਕਿਤੇ ਹੋਰ ਤਬਦੀਲ ਕੀਤਾ ਜਾਵੇ। ਪà©à¨²à©€à¨¸ ਨੇ ਘਟਨਾ ਦੀ ਜਾਂਚ ਵੀ ਕਰਨੀ ਸੀ। ਇਨà©à¨¹à¨¾à¨‚ ਮੰਗਾਂ ਨੂੰ ਅਮਲੀ ਰੂਪ ਨਾ ਦੇਣ ਕਾਰਨ ਸਥਾਨਕ ਲੋਕਾਂ ਨੇ ਦੋ ਮਹੀਨੇ ਬਾਅਦ ਮà©à©œ ਧਰਨਾ ਸ਼à©à¨°à©‚ ਕੀਤਾ ਹੈ। ਸਮਾਜਿਕ ਕਾਰਕà©à¨¨à¨¾à¨‚ ਦਾ ਕਹਿਣਾ ਹੈ ਕਿ ਜਦ ਤਕ ਅਫ਼ਸਪਾ ਰਹੇਗਾ, ਉਸ ਸਮੇਂ ਤੱਕ ਫ਼ੌਜ ਅਤੇ ਹੋਰ ਸà©à¨°à©±à¨–ਿਆ ਬਲ ਸੰਜਮ ਨਹੀਂ ਵਰਤਣਗੇ।
ਮਨੀਪà©à¨° ਸਮੇਤ ਦੇਸ਼ ਦੇ ਸੱਤ ਰਾਜਾਂ ਵਿਚ ਹਾਲਾਤ ਖਰਾਬ ਹੋਣ ਦੀ ਦਲੀਲ ਤਹਿਤ ਅਫ਼ਸਪਾ ਲਾਗੂ ਕੀਤਾ ਹੋਇਆ ਹੈ। ਸਮੇਂ ਸਮੇਂ ਉੱਤੇ ਸਮਾਜਿਕ ਕਾਰਕà©à¨¨ ਇਸ ਕਾਨੂੰਨ ਨੂੰ ਮੌਲਿਕ ਅਧਿਕਾਰਾਂ ਦਾ ਉਲੰਘਣਾ ਕਰਨ ਵਾਲਾ ਦੱਸਦੇ ਰਹੇ। ਮਨੀਪà©à¨° ਦੀ ਆਇਰਨ ਲੇਡੀ ਵਜੋਂ ਜਾਣੀ ਜਾਂਦੀ ਇਰੋਮ ਸ਼ਰਮੀਲਾ ਨੇ ਇਸ ਕਾਨੂੰਨ ਵਿਰà©à©±à¨§ 2000 ਤੋਂ ਲੈ ਕੇ 16 ਸਾਲਾਂ ਤੱਕ ਦੀ ਦà©à¨¨à©€à¨† ਦੀ ਸਠਤੋਂ ਲੰਮੀ à¨à©à©±à¨– ਹੜਤਾਲ ਕੀਤੀ ਸੀ। ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਇਹ ਵਿਚਾਰਨ ਦੀ ਵੀ ਜ਼ਰੂਰਤ ਹੈ ਕਿ ਕਿਸੇ ਖੇਤਰ ਵਿਚ ਅਜਿਹੇ ਕਾਨੂੰਨਾਂ ਨੂੰ ਕਿੰਨੇ ਸਮੇਂ ਲਈ ਲਾਗੂ ਕੀਤਾ ਗਿਆ ਹੈ। ਮਨà©à©±à¨–à©€ ਅਧਿਕਾਰਾਂ ਦੇ ਸਰਬਵਿਆਪਕ à¨à¨²à¨¾à¨¨à¨¨à¨¾à¨®à©‡ ਅਤੇ ਦੇਸ਼ ਦੇ ਸੰਵਿਧਾਨ ਦੀ à¨à¨¾à¨µà¨¨à¨¾ ਦੀ ਕਸਵੱਟੀ ਉੱਤੇ ਅਫ਼ਸਪਾ ਉੱਤੇ ਮà©à©œ ਵਿਚਾਰ ਕਰਦਿਆਂ ਇਸ ਨੂੰ ਬਹà©à¨¤ ਸਾਰੇ ਖੇਤਰਾਂ ਵਿਚੋਂ ਵਾਪਸ ਲੈਣ ਦੀ ਲੋੜ ਹੈ।