International

ਤਾਲਾਬੰਦੀ ਕਾਰਨ ਪਾਕਿਸਤਾਨ 'ਚ ਫਸੇ ਭਾਰਤੀਆਂ ਦੀ ਅੱਜ ਹੋਵੇਗੀ ਵਾਪਸੀ

    25 June 2020

ਦੇਸ਼ 'ਚ ਹੋਈ ਤਾਲਾਬੰਦੀ ਕਾਰਨ ਪਾਕਿਸਤਾਨ 'ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਨ੍ਹਾਂ 'ਚ 250 ਦੇ ਕਰੀਬ ਲੋਕ ਜੰਮੂ-ਕਸ਼ਮੀਰ ਦੇ ਰਹਿਣ ਵਾਲੇ ਹਨ, ਜੋ ਵਾਹਘਾ ਸਰਹੱਦ ਰਾਹੀ ਭਾਰਤ ਆ ਰਹੇ ਹਨ। ਇਨ੍ਹਾਂ ਨੂੰ ਲੈਣ ਲਈ ਲਈ ਲਈ ਜੰਮੂ-ਕਸ਼ਮੀਰ ਸਟੇਟ ਟਰਾਂਸਪੋਰਟ ਦੀਆਂ 10 ਬੱਸਾਂ ਅਟਾਰੀ ਸਰਹੱਦ 'ਤੇ ਪੁੱਜ ਚੁੱਕੀਆਂ ਹਨ। ਇਥੇ ਦੱਸ ਦੇਈਏ ਕਿ ਕੋਰੋਨਾ ਲਾਗ ਦੇ ਕਹਿਰ ਕਾਰਨ ਪਿਛਲੇ ਕਰੀਬ ਤਿੰਨ ਮਹੀਨੇ ਪਹਿਲਾਂ ਪੂਰੇ ਦੇਸ਼ 'ਚ ਤਾਲਾਬੰਦੀ ਕਰ ਦਿੱਤੀ ਗਈ ਸੀ, ਜਿਸ ਕਾਰਨ ਦੇਸ਼ ਦੀਆਂ ਸਾਰੀਆਂ ਸਰਹੱਦਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ। ਇਸ ਕਾਰਨ ਕਈ ਭਾਰਤੀ ਪਾਕਿਸਤਾਨ 'ਚ ਫਸ ਗਏ ਸਨ, ਜਿਨ੍ਹਾਂ ਨੂੰ ਵਾਪਸ ਲਿਆਉਣ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕਿਆ ਹਨ ਤੇ ਅੱਜ ਉਨ੍ਹਾਂ ਦੀ ਵਤਨ ਵਾਪਸੀ ਹੋਵੇਗੀ।


Related Posts

0 Comments

    Be the one to post the comment

Leave a Comment