International

Protest rally in Barnala by All India Kisan Sangharsh Committee

    28 May 2020

ਕਿਸਾਨ ਵਿਰੋਧੀ ਨੀਤੀਆਂ ਦੇ ਖਿਲਾਫ ਅੱਜ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਵਲੋਂ ਬਰਨਾਲਾ ਵਿਚ ਰੋਸ ਰੈਲੀ ਕੱਢੀ ਗਈ। ਰੈਲੀ ਦੌਰਾਨ ਉਨ੍ਹਾਂ ਡੀ.ਸੀ ਦਫਤਰ ਦੇ ਬਾਹਰ ਧਰਨਾ ਲਗਾਇਆ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਬਰਨਾਲਾ ਦੇ ਡੀ.ਸੀ. ਨੂੰ ਮੰਗ ਪੱਤਰ ਵੀ ਦਿੱਤਾ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਸੰਗਠਨ ਦੇ ਆਗੂਆਂ ਨੇ ਕਿਹਾ ਕਿ ਦੇਸ਼ ਦਾ ਅੰਨਦਾਤਾ ਅਤੇ ਲੋਕਾਂ ਦਾ ਢਿੱਡ ਭਰਨ ਵਾਲਾ ਕਿਸਾਨ ਅੱਜ ਭੁੱਖਾ ਮਰ ਰਿਹਾ ਹੈ। ਕਿਸਾਨਾਂ ਵਲੋਂ ਲੰਬੇ ਸਮੇਂ ਤੋਂ ਕੀਤੀ ਜਾ ਰਹੀਆਂ ਮੰਗਾਂ ਨੂੰ ਸਰਕਾਰ ਅਣਦੇਖਾ ਕਰਦੀ ਆ ਰਹੀ ਹੈ, ਚਾਹੇ ਉਹ ਸੁਆਮੀਨਾਥਨ ਰਿਪੋਰਟ ਹੋਵੇ, ਕਰਜ਼ਾ ਮੁਆਫੀ ਦੇ ਨਾਂ ’ਤੇ ਮੁਆਵਜ਼ੇ ਦੀ ਮੰਗ ਹੋਵੇ ਜਾਂ ਫਿਰ ਝੋਨੇ ਦੀ ਫਸਲ ਦੀ ਬੀਜਾਈ ਨੂੰ ਲੈ ਕੇ ਪਾਣੀ ਦੀ ਕਮੀ ਹੋਣ ਦੀ ਮੰਗ ਹੋਵੇ। ਉਕਤ ਸਾਰੀਆਂ ਸਮੱਸਿਆ ਨੂੰ ਪੂਰਾ ਕਰਨ ਦੇ ਲਈ ਕਿਸਾਨ ਹਮੇਸ਼ਾ ਸਰਕਾਰ ਤੋਂ ਮੰਗ ਕਰਦਾ ਆ ਰਿਹਾ ਹੈ, ਜਿਸ ਨੂੰ ਸਰਕਾਰ ਨੇ ਕਦੇ ਪੂਰਾ ਨਹੀਂ ਕੀਤਾ। ਉਕਤ ਮੰਗਾਂ ਨੂੰ ਪੂਰਾ ਕਰਨ ਦੇ ਲਈ ਕਿਸਾਨਾਂ ਵਲੋਂ ਸੜਕਾਂ ’ਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

Related Posts

0 Comments

    Be the one to post the comment

Leave a Comment