International

ਸਲਾਮ : ਕੋਰੋਨਾ ਮਰੀਜ਼ਾਂ ਦੀ ਸੇਵਾ 'ਚ ਲੱਗੇ ਡਾਕਟਰ ਦਾ ਹਾਲ ਦੇਖ ਰੋ ਪਈ ਦੁਨੀਆ

    23 June 2020

ਕੋਰੋਨਾ ਵਾਇਰਸ ਵਿਰੁੱਧ ਦੇਸ਼ ਦੀ ਜੰਗ ਆਏ ਦਿਨ ਕਠਿਨ ਹੁੰਦੀ ਜਾ ਰਹੀ ਹੈ। ਵਾਇਰਸ ਦੇ ਵਧਦੇ ਇਨਫੈਕਸ਼ਨ ਦਰਮਿਆਨ ਡਾਕਟਰਾਂ ਦੀ ਚੁਣੌਤੀ ਬਹੁਤ ਵੱਡੀ ਹੈ, ਉਹ ਦਿਨ-ਰਾਤ ਮਰੀਜ਼ਾਂ ਦੀ ਸੇਵਾ 'ਚ ਲੱਗੇ ਹੋਏ ਹਨ। ਅਜਿਹੇ 'ਚ ਇਕ ਯੋਧੇ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਹਰ ਕਿਸੇ ਦੀ ਅੱਖਾਂ ਨਮ ਹੋ ਗਈਆਂ।ਸਿਵਲ ਸੇਵਾ ਦੇ ਸੀਨੀਅਰ ਅਧਿਕਾਰੀ ਅਵਨੀਸ਼ ਸ਼ਰਨ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇਕ ਹੱਥ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਦੇ ਨਾਲ ਲਿਖਿਆ ਕਿ ਇਹ ਇਕ ਡਾਕਟਰ ਦਾ ਹੱਥ ਹੈ। 10 ਘੰਟੇ ਦੀ ਡਿਊਟੀ ਅਤੇ ਇਨਫੈਕਸ਼ਨ ਤੋਂ ਬਚਾਅ ਲਈ ਪਾਏ ਗਏ ਦਸਤਾਨੇ ਅਤੇ ਸੂਟ ਹਟਾਉਣ ਤੋਂ ਬਾਅਦ ਕਿਸ ਤਰ੍ਹਾਂ ਦਿਖਾਈ ਦੇ ਰਿਹਾ ਹੈ। ਅਵਨੀਸ਼ ਨੇ ਯੋਧਿਆਂ ਦੇ ਇਸ ਹੌਂਸਲੇ ਨੂੰ ਸਲਾਮ ਕੀਤਾ।


Related Posts

0 Comments

    Be the one to post the comment

Leave a Comment