International

ਉਮੀਦ ਭਰੀ ਖ਼ਬਰ : ਕੋਵਿਡ-19 ਦੇ ਇਲਾਜ ਲਈ ਭਾਰਤ ਦੀ ਇਸ ਕੰਪਨੀ ਨੇ ਪੇਸ਼ ਕੀਤੀ ਦਵਾਈ

    22 June 2020

ਗਲੇਨ ਫਾਰਮਾ ਅਤੇ ਹੇਟਰੋ ਲੈਬਸ ਤੋਂ ਬਾਅਦ ਭਾਰਤ ਦੀ ਪ੍ਰਮੁੱਖ ਦਵਾਈ ਕੰਪਨੀ ਸਿਪਲਾ ਲਿਮਿਟਡ ਨੇ ਰੇਮਡੇਸਿਵਰ ਦੇ ਜੇਨੇਰਿਕ ਸੰਸਕਰਨ 'Cipremi' ਦੀ ਪੇਸ਼ਕਸ਼ ਕੀਤੀ ਹੈ, ਜਿਸ ਨੂੰ ਯੂ.ਐਸ. ਡਰੱਗ ਰੈਲੂਲੇਟਰ ਯੂ.ਐਸ.ਐਫ.ਡੀ.ਏ. ਨੇ ਕੋਵਿਡ-19 ਦੇ ਮਰੀਜ਼ਾਂ ਨੂੰ ਐਮਰਜੈਂਸੀ ਸਥਿਤੀ ਵਿਚ ਦੇਣ ਦੀ ਮਨਜ਼ੂਰੀ ਦਿੱਤੀ ਹੈ। ਯੂ.ਐਸ.ਐਫ.ਡੀ.ਏ. ਨੇ ਕੋਵਿਡ-19 ਦੇ ਮਰੀਜ਼ਾਂ ਦਾ ਇਲਾਜ ਕਰਨ ਲਈ ਗਿਲਿਅਡ ਸਾਇੰਸਜ਼ ਨੂੰ ਰੇਮਡੇਸਿਵਰ ਦੇ ਐਮਰਜੈਂਸੀ ਇਸਤੇਮਾਲ ਦੀ ਪ੍ਰਵਾਨਗੀ (ਈ.ਊ.ਏ.)  ਦਿੱਤੀ ਹੈ। ਰੇਮਡੇਸਿਵਰ ਇਕਮਾਤਰ ਦਵਾਈ ਹੈ, ਜਿਸ ਨੂੰ ਯੂ.ਐਸ.ਐਫ.ਡੀ.ਏ. ਨੇ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਐਮਰਜੈਂਸੀ ਵਰਤੋ ਦੀ ਮਨਜ਼ੂਰੀ ਦਿੱਤੀ ਹੈ। ਗਿਲਿਅਡ ਸਾਇੰਸਜ਼ ਨੇ ਮਈ ਵਿਚ ਸਿਪਲਾ ਨਾਲ ਰੇਮਡੇਸਿਵਰ ਦੇ ਨਿਰਮਾਣ ਅਤੇ ਮਾਰਕੀਟਿੰਗ ਲਈ ਇਕ ਗੈਰ-ਵਿਸ਼ੇਸ਼ ਲਾਇਸੈਂਸ ਸਮਝੌਤਾ ਕੀਤਾ ਸੀ। ਸਿਪਲਾ ਨੇ ਕਿਹਾ ਕਿ ਉਸ ਨੂੰ ਭਾਰਤੀ ਦਵਾਈ ਦੇ ਕੰਟਰੋਲਰ ਜਨਰਲ (ਡੀ.ਸੀ.ਜੀ.ਆਈ.) ਵੱਲੋਂ ਇਸ ਦਵਾਈ ਦੇ ਐਮਰਜੈਂਸੀ ਸਥਿਤੀ ਵਿਚ ਸੀਮਤ ਵਰਤੋ ਦੀ ਇਜਾਜ਼ਤ ਮਿਲ ਗਈ ਹੈ।

ਕੰਪਨੀ ਨੇ ਇਕ ਬਿਆਨ ਵਿਚ ਦੱਸਿਆ, 'ਜੋਖ਼ਮ ਪ੍ਰਬੰਧਨ ਯੋਜਨਾ ਦੇ ਤਹਿਤ ਸਿਪਲਾ ਦਵਾਈ ਦੇ ਇਸਤੇਮਾਲ ਦੀ ਸਿਖਲਾਈ ਦੇਵੇਗੀ ਅਤੇ ਮਰੀਜ਼ ਦੀ ਸਹਿਮਤੀ ਦੇ ਦਸਤਾਵੇਜਾਂ ਦੀ ਜਾਂਚ ਕਰੇਗੀ ਅਤੇ ਮਾਰਕੀਟਿੰਗ ਦੇ ਬਾਅਦ ਪੂਰੀ ਨਿਗਰਾਨੀ ਰੱਖਣ ਦੇ ਨਾਲ ਹੀ ਭਾਰਤੀ ਮਰੀਜ਼ਾਂ 'ਤੇ ਚੌਥੇ ਪੜਾਅ ਦੀ ਡਾਕਟਰੀ ਜਾਂਚ ਵੀ ਕਰੇਗੀ।' ਕੰਪਨੀ ਨੇ ਕਿਹਾ ਕਿ ਇਸ ਦਵਾਈ ਦੀ ਸਪਲਾਈ ਸਰਕਾਰ ਅਤੇ ਖੁੱਲ੍ਹੇ ਬਾਜ਼ਾਰ ਜ਼ਰੀਏ ਕੀਤੀ ਜਾਵੇਗੀ। ਇਸ ਦਵਾਈ ਦੀ ਪੇਸ਼ਕਸ਼ 'ਤੇ ਸਿਪਲਾ ਲਿਮਿਟਡ ਦੇ ਪ੍ਰਬੰਧ ਨਿਦੇਸ਼ਕ ਸੀ.ਈ.ਓ. ਉਮੰਗ ਵੋਹਰਾ ਨੇ ਕਿਹਾ, 'ਸਿਪਲਾ ਗਿਲਿਅਡ ਦੇ ਨਾਲ ਭਾਰਤ ਵਿਚ ਮਰੀਜ਼ਾਂ ਦੇ ਇਲਾਜ ਲਈ ਮਜ਼ਬੂਤ ਸਾਂਝੇਦਾਰੀ ਦੀ ਸ਼ਲਾਘਾ ਕਰਦੀ ਹੈ। ਅਸੀਂ ਕੋਵਿਡ-19 ਮਹਾਮਾਰੀ ਤੋਂ ਪ੍ਰਭਾਵਿਤ ਲੱਖਾਂ ਲੋਕਾਂ ਦੀ ਜਾਨ ਬਚਾਉਣ ਲਈ ਸਾਰੇ ਸੰਭਵ ਤਰੀਕਿਆਂ ਦੀ ਭਾਲ ਵਿਚ ਕਾਫ਼ੀ ਨਿਵੇਸ਼ ਕੀਤਾ ਹੈ ਅਤੇ ਇਹ ਪੇਸ਼ਕਸ਼ ਉਸ ਦਿਸ਼ਾ ਵਿਚ ਇਕ ਮਹੱਤਵਪੂਰਣ ਕਦਮ ਹੈ।

Related Posts

0 Comments

    Be the one to post the comment

Leave a Comment