International

ਨਵੀਂ ਖੋਜ ਅਨੁਸਾਰ ਕੋਰੋਨਾ ਵਾਇਰਸ ਨਾਲ ਇਸ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ ਲੋਕ

    04 June 2020

ਕੋਰੋਨਾ ਵਾਇਰਸ ਦੇ ਵਧਦੇ ਇਨਫੈਕਸ਼ਨ ਦੇ ਬਾਵਜੂਦ ਦੁਨੀਆ ਦੇ ਕਈ ਦੇਸ਼ਾਂ 'ਚ ਤਾਲਾਬੰਦੀ ਦੀਆਂ ਪਾਬੰਦੀਆਂ ਨੂੰ ਹਟਾਇਆ ਜਾ ਰਿਹਾ ਹੈ। ਲੋਕ ਆਪਣੀ ਪੁਰਾਣੀ ਰੂਟੀਨ ਵੱਲ ਆ ਰਹੇ ਹਨ, ਜਿਨ੍ਹਾਂ 'ਚ ਸਵੇਰ ਤੋਂ ਲੈ ਕੇ ਰਾਤ ਤੱਕ ਕਈ ਅਜਿਹੇ ਕੰਮ ਹੁੰਦੇ ਹਨ, ਜਿਨ੍ਹਾਂ 'ਚ ਲੋਕਾਂ ਨੂੰ ਕਈ ਥਾਂਵਾਂ 'ਤੇ ਜਾਣਾ ਹੁੰਦਾ ਹੈ। ਇਹ ਸਥਾਨ ਕਿੰਨੇ ਸੁਰੱਖਿਅਤ ਹਨ ਅਤੇ ਇੱਥੇ ਤੁਹਾਨੂੰ ਕੋਰੋਨਾ ਦੇ ਇਨਫੈਕਸ਼ਨ ਦਾ ਕਿੰਨਾ ਖਤਰਾ ਹੋ ਸਕਦਾ ਹੈ, ਇਹ ਸਵਾਲ ਹਰ ਕਿਸੇ ਦੇ ਮਨ 'ਚ ਹੈ। ਅਜਿਹੇ 'ਚ ਅਮਰੀਕਾ ਦੇ ਮੇਸਾਚੁਸੇਟਸ ਯੂਨੀਵਰਸਿਟੀ ਦੇ ਜੀਵ ਵਿਗਿਆਨ ਦੇ ਪ੍ਰੋਫੈਸਰ ਡਾ. ਏਰਿਨ ਬ੍ਰੋਮੇਜ ਨੇ ਕੋਰੋਨਾ ਦੇ ਖਤਰਿਆਂ ਦੇ ਪ੍ਰਤੀ ਸਾਵਧਾਨ ਕੀਤਾ ਹੈ। ਡਾ. ਬ੍ਰੋਮੇਜ ਨੇ ਦੱਸਿਆ ਕਿ ਤਾਲਾਬੰਦੀ ਨਾਲ ਜੁੜੀਆਂ ਪਾਬੰਦੀਆਂ ਨੂੰ ਹਟਾਉਣ ਦੇ ਨਾਲ ਹੀ ਇਨਫੈਕਸ਼ ਰੋਗ ਕਿਸ ਤਰ੍ਹਾਂ ਨਾਲ ਫੈਲਦੇ ਹਨ। ਉਹ ਵੱਖ-ਵੱਖ ਸਥਿਤੀਆਂ 'ਚ ਕੋਰੋਨਾ ਵਾਇਰਸ ਦੇ ਜ਼ੋਖਮ ਦਾ ਅਧਿਐਨ ਕਰਦੇ ਹਨ। ਉਨ੍ਹਾਂ ਦਾ ਨਤੀਜਾ ਹੈ ਕਿ ਘਰ ਦੇ ਬਾਹਰ ਤੁਹਾਨੂੰ ਵਾਇਰਸ ਨਾਲ ਪ੍ਰਭਾਵਿਤ ਹੋਣ ਦਾ ਡਰ ਘੱਟ ਹੈ। ਆਓ ਜਾਣਦੇ ਹਾਂ ਕਿ ਕਿਸ ਜਗ੍ਹਾ ਕਿਸ ਪੱਧਰ ਤੱਕ ਕੋਰੋਨਾ ਦਾ ਅਸਰ ਹੁੰਦਾ ਹੈ।

Related Posts

0 Comments

    Be the one to post the comment

Leave a Comment