International

ਆਮ ਆਦਮੀ ਪਾਰਟੀ ਵੱਲੋਂ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਕੋਠੀ ਦਾ ਕੀਤਾ ਘਿਰਾਓ

    06 August 2020

ਜਿਲ੍ਹਾ ਤਰਨ ਤਾਰਨ ਅਤੇ ਇਸਦੇ ਨੇੜਲੇ ਪਿੰਡਾਂ ਵਿੱਚ ਜਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਰੋਸ ਵਜੋਂ ਆਮ ਆਦਮੀ ਪਾਰਟੀ ਨੇ ਯੂਥ ਵਿੰਗ ਪੰਜਾਬ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਰੈਸ਼ੀਆਣੇ ਰਿਹਾਇਸ਼ ਦਾ ਘਿਰਾਓ ਕਰ ਜਮਕੇ ਨਾਅਰੇਬਾਜੀ ਕੀਤੀ। ਇਸ ਮੌਕੇ ਸਿੱਧੂ ਨੇ ਕਿਹਾ ਕਿ ਹਲਕੇ ਅੰਦਰ ਇੰਨਾ ਵੱਡਾ ਦੁਖਾਂਤ ਵਾਪਰਿਆ ਹੋਵੇ ਅਤੇ ਹਲਕੇ ਦਾ ਵਿਧਾਇਕ ਜਿੰਨਾ ਲੋਕਾਂ ਦੀਆਂ ਵੋਟਾਂ ਦੀ ਬਦੌਲਤ ਵਿਧਾਇਕ ਬਣਿਆ ਹੋਵੇ ਦੀ ਸਾਰ ਨਾ ਲਵੇ ਕਿੰਨਾ ਮੰਦਭਾਗਾ ਹੈ। ਉਹਨਾਂ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਪੀ.ਏ ਜਰਮਨ ਕੰਗ ਨੂੰ ਸਿੱਧੇ ਤੌਰ  ਤੇ ਇਸ ਘਟਨਾ ਦਾ ਦੋਸ਼ੀ ਠਹਿਰਾਉਂਦਿਆਂ ਕਿਹਾ ਕਿ ਵਿਧਾਇਕ ਦੇ ਪੀ.ਏ ਦੇ ਸਬੰਧ ਨਜਾਇਜ਼ ਸ਼ਰਾਬ ਕਾਰੋਬਾਰੀਆਂ ਨਾਲ ਹਨ ਅਤੇ ਵਿਧਾਇਕ ਸਿੱਕੀ  ਵੱਲੋਂ ਆਪਣੇ ਪੀ.ਏ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਿੱਧੂ ਨੇ ਕਿਹਾ ਕਿ ਪੀੜਤਾਂ ਦੀ ਜਾਨ ਦਾ ਦੋ-ਦੋ ਲੱਖ ਰੁਪਏ ਮੁੱਲ ਪਾਉਣ ਵਾਲੇ ਵਿਧਾਇਕ ਸਿੱਕੀ ਵੀ ਇਹੀ ਜ਼ਹਿਰੀਲੀ ਸ਼ਰਾਬ ਪੀ ਕੇ ਮਰਨ ਤਾਂ ਉਹ ਵਿਧਾਇਕ ਦੇ ਪਰਿਵਾਰ ਨੂੰ 10 ਲੱਖ ਰੁਪਏ ਦੇਣਗੇ। ਉਹਨਾਂ ਕਿਹਾ ਕਿ ਪੀੜਤ ਪਰਿਵਾਰਾਂ ਵੱਲੋਂ ਸਿੱਧੇ ਤੌਰ ਤੇ ਵਿਧਾਇਕ ਸਿੱਕੀ ਦੇ ਪੀ.ਏ ਨੂੰ ਇਸ ਸਾਰੀ ਘਟਨਾ ਦਾ ਦੋਸ਼ੀ ਠਹਿਰਾਇਆ ਜਾ ਰਿਹਾ ਹੈ ਪਰ ਸਿਆਸੀ ਦਬਾਅ ਹੇਠ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਉਹਨਾਂ ਕੈਪਟਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਜਰਮਨਜੀਤ ਕੰਗ ਤੇ 302 ਦਾ ਪਰਚਾ ਦਰਜ ਕਰੇ ਅਤੇ ਵਿਧਾਇਕ ਸਿੱਕੀ ਆਪਣੇ ਅਹੁਦੇ ਤੋਂ ਅਸਤੀਫਾ ਦੇਣ, ਸਿੱਧੂ ਨੇ ਕਿਹਾ ਕਿ ਲੋਕਾਂ ਦੇ ਪਸ਼ੂ ਮਰਨ ਤੇ ਦੁੱਖ ਪ੍ਰਗਟ ਕਰਨ ਆਉਣ ਵਾਲਾ ਵਿਧਾਇਕ ਅੱਜ ਹਲਕੇ ਵਿੱਚ 50 ਤੋਂ ਉੱਪਰ ਦੇ  ਵਿਅਕਤੀਆਂ ਦੀ ਮੌਤ ਹੋਣ ਤੇ ਵੀ ਹਾਲੇ ਤੱਕ ਕਿਸੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਨਹੀ ਆਇਆ।

ਤਰਨ ਤਾਰਨ ਤੋਂ ਰਿੰਪਲ ਗੋਲਣ ਦੀ ਵਿਸ਼ੇਸ਼ ਰਿਪੋਰਟ 


Related Posts

0 Comments

    Be the one to post the comment

Leave a Comment