International

ਆਮ ਆਦਮੀ ਪਾਰਟੀ ਕਾਂਗਰਸ ਨਾਲ ਰਲ ਕੇ ਖੇਡ ਰਹੀ ਦੋਸਤਾਨਾ ਮੈਚ-ਮਜੀਠੀਆ

    04 July 2020

ਸਾਬਕਾ ਕੈਬਨਿਟ ਮੰਤਰੀ ਬਿਰਕਮ ਸਿੰਘ ਮਜੀਠੀਆ ਨੇ ਅੱਜ ਬਟਾਲਾ ਵਿਖੇ ਸਾਬਕਾ ਚੇਅਰਮੈਨ ਸ਼ੂਗਰਫੈੱਡ ਪੰਜਾਬ ਸ: ਸੁਖਬੀਰ ਸਿੰਘ ਵਾਹਲਾ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਨੂੰ ਕਾਂਗਰਸ ਦੀ ਬੀ ਟੀਮ ਗਰਦਾਨਦਿਆ ਇਥੋਂ ਤੱਕ ਕਹਿ ਦਿੱਤਾ ਕਿ ਇਹ ਦੋਵੇਂ ਪਾਰਟੀਆਂ ਪੰਜਾਬ ਵਿਚ ਦੋਸਤਾਨਾ ਮੈਚ ਖੇਡ ਰਹੀਆਂ ਹਨ, ਤਾਹੀਉਂ ਤਾਂ ਕਦੇ ਵੀ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਸੱਤਾਧਾਰੀ ਕਾਂਗਰਸ ਦੇ ਵਾਅਦਾ ਖਿਲਾਫ਼ੀ ਵਿਰੁੱਧ ਆਵਾਜ਼ ਨਹੀਂ ਚੁੱਕੀ | ਸ: ਮਜੀਠੀਆ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਚੁੱਕੇ ਵਿਧਾਇਕ ਜੋ ਕਾਾਗਰਸ ਦੇ ਕੁੱਛੜ ਬਹਿੰਦੇ ਹਨ, ਦੀ ਮੈਂਬਰੀ ਤੱਕ ਵਿਧਾਨ ਸਭਾ ਦੇ ਸਪੀਕਰ ਵਲੋਂ ਖਾਰਜ ਨਹੀਂ ਕੀਤੀ ਜਾ ਰਹੀ | ਸ: ਮਜੀਠੀਆ ਨੇ ਇਸ ਮੌਕੇ ਕਾਂਗਰਸ 'ਤੇ ਵੀ ਤਿੱਖੇ ਸਿਆਸੀ ਨਿਸ਼ਾਨੇ ਵਿੰਨ੍ਹਦਿਆਂ ਕਈ ਵਜ਼ੀਰਾਂ ਨੂੰ ਘਸੀਟ ਲਿਆ | ਸਹਿਕਾਰਤਾ ਮੰਤਰੀ ਰੰਧਾਵਾ ਦੀ ਗੱਲ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਉਸ ਦੇ ਆਪਣੇ ਜ਼ਿਲ੍ਹੇ ਦੀਆਂ ਮਿੱਲਾਂ ਵੱਲ ਹੀ ਕਿਸਾਨਾਂ ਦਾ ਬਕਾਇਆ ਰਹਿੰਦਾ ਹੈ ਤੇ ਰੰਧਾਵਾ ਸਹਿਕਾਰਤਾ ਵਿਭਾਗ ਚਲਾਉਣ ਦੇ ਕਾਬਲ ਹੀ ਨਹੀਂ ਹੈ | ਉਨ੍ਹਾਂ ਨੇ ਸਿੱਖਿਆ ਮੰਤਰੀ ਨੂੰ ਵੀ ਲੰਬੇ ਹੱਥੀਂ ਲੈਂਦਿਆਂ ਕਿਹਾ ਕਿ ਕਾਂਗਰਸ ਦੇ ਸਿੱਖਿਆ ਮੰਤਰੀ ਦੀ ਢਿੱਲੀ ਪੈਰਵਾਈ ਕਾਰਨ ਹੀ ਮਾਣਯੋਗ ਹਾਈਕੋਰਟ ਨੇ ਸਕੂਲਾਂ ਦੇ ਹੱਕ ਵਿਚ ਫੈਸਲਾ ਦਿੱਤਾ ਹੈ ਜੋ ਕਿ ਕਰੋੜਾਂ ਲੋਕਾਂ ਦੀ ਜੇਬ 'ਤੇ ਡਾਕਾ ਮਾਰਨ ਦੇ ਬਰਾਬਰ ਹੈ | ਸਾਬਕਾ ਅਕਾਲੀ ਮੰਤਰੀ ਨੇ ਕਾਂਗਰਸ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਨੂੰ ਤਾਂ ਮੰਤਰੀ ਕਹਿਣ ਦੀ ਬਜਾਏ ਡਾਕਟਰ ਕਹਿ ਕੇ ਹੀ ਸੰਬੋਧਨ ਕੀਤਾ | ਉਨ੍ਹਾਂ ਮੰਤਰੀ ਸਿੱਧੂ ਦੀ ਕੋਰੋਨਾ ਮਹਾਂਮਾਰੀ ਵਿਚ ਲੁੱਟ-ਖਸੁੱਟ ਕਰ ਰਹੇ ਪ੍ਰਾਈਵੇਟ ਹਸਪਤਾਲਾਂ ਅਤੇ ਲੈਬਰਾਟਰੀਆਂ ਨਾਲ ਮਿਲੀਭੁਗਤ ਦਾ ਇਲਜ਼ਾਮ ਵੀ ਲਗਾਇਆ | ਪੱਤਰਕਾਰ ਸੰਮੇਲਨ ਤੋਂ ਬਾਅਦ ਸੁਖਬੀਰ ਸਿੰਘ ਵਾਹਲਾ ਸਾਬਕਾ ਚੇਅਰਮੈਨ ਸੂਗਰਫੈੱਡ ਪੰਜਾਬ ਵਲੋਂ ਸ. ਬਿਕਰਮ ਸਿੰਘ ਮਜੀਠੀਆ ਨੂੰ ਸ਼ਾਲ ਅਤੇ ਸ੍ਰੀ ਸਾਹਿਬ ਭੇਟ ਕਰ ਕੇ ਸਨਮਾਨਿਆ ਗਿਆ | ਇਸ ਮੌਕੇ ਬਟਾਲਾ ਦੇ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਰਾਜਨਬੀਰ ਸਿੰਘ ਘੁਮਾਣ, ਕੰਵਲਪ੍ਰੀਤ ਸਿੰਘ ਕਾਕੀ, ਬਲਜਿੰਦਰ ਸਿੰਘ ਵਾਹਲਾ ਸਰਪੰਚ, ਕੰਵਲਪ੍ਰੀਤ ਸਿੰਘ ਪਵਾਰ ਸਾਬਕਾ ਚੇਅਰਮੈਨ, ਰੂਬਿੰਦਰ ਸਿੰਘ ਜੈਂਟੀ, ਸਤਬੀਰ ਸਿੰਘ ਵਾਲੀਆ, ਏਕਉਂਕਾਰ ਸਿੰਘ ਵਾਹਲਾ, ਰਣਜੀਤ ਸਿੰਘ ਸ਼ੈਣੀ, ਅਵਨੀਤਪਾਲ ਸਿੰਘ ਢੀਂਡਸਾ ਆਦਿ ਹਾਜ਼ਰ ਸਨ |

Related Posts

0 Comments

    Be the one to post the comment

Leave a Comment