International

ਲੋਕਾਂ ਦਾ ਰਵਾਇਤੀ ਸਮਰਥਨ ਅਕਾਲੀ ਦਲ ਡੈਮੋਕਰੇਟਿਕ ਨਾਲ: ਢੀਂਡਸਾ

    23 November 2020

ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਆਗੂ ਤੇ ਲਹਿਰਾ ਦੇ ਵਿਧਾਇਕ ਸ੍ਰ. ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਲੋਕਾਂ ਦਾ ਰਵਾਇਤੀ ਸਮਰਥਨ ਇਸ ਵੇਲੇ ਅਕਾਲੀ ਦਲ ਡੈਮੋਕਰੇਟਿਕ ਦੇ ਨਾਲ ਹੈ ਕਿਉਂਕਿ ਪੰਜਾਬ ਦੇ ਲੋਕ ਸੁਖਬੀਰ ਸਿੰਘ ਬਾਦਲ ਨੂੰ ਰਾਜਨੀਤਕ ਸਫਾ 'ਚ ਨਾ ਹੀ ਪਸੰਦ ਕਰਦੇ ਹਨ ਤੇ ਨਾ ਹੀ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਬਾਦਲ ਦਲ ਸੰਘੀ ਢਾਂਚੇ,ਪੰਥਕ ਏਜੰਡੇ ਤੇ ਸ਼ਾਨਦਾਰ ਰਵਾਇਤਾਂ ਬਣਾਈ ਰੱਖਣ, ਕਿਸਾਨੀ ਘੋਲ ਅਤੇ ਲੱਕ ਪੱਖੀ ਰਾਜਨੀਤੀ ਕਰਨ ਤੋਂ ਬਹੁਤ ਪਛੜ ਗਿਆ ਹੈ।ਸ੍ਰ. ਢੀਂਡਸਾ ਇੱਥੇ ਪਾਰਟੀ ਦੇ ਸੰਕਲਪ ਪੱਤਰ ਨੂੰ ਰਿਲੀਜ਼ ਕਰਨ ਉਪਰੰਤ ਬੋਲ ਰਹੇ ਸਨ।ਉਨ੍ਹਾਂ ਕਿਹਾ ਕਿ ਅਕਾਲੀ ਦਲ ਡੈਮੋਕਰੇਟਿਕ ਪੰਥਕ ਪਰੰਪਰਾਵਾਂ ਅਨੁਸਾਰ ਪੰਥਕ ਏਜੰਡੇ ਤਹਿਤ ਪੰਜਾਬੀਆਂ ਦੇ ਹੱਕਾਂ ਦੀ ਪੂਰੀ ਦਿੜ੍ਰਤਾ ਨਾਲ ਪੈਰਵੀ ਕਰੇਗਾ। ਉਨ੍ਹਾਂ ਚਿਤਾਵਨੀ ਭਰੇ ਲਹਿਜੇ 'ਚ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਤੇ ਸਰਪ੍ਰਸਤਾਂ ਨੂੰ ਸਜ਼ਾਵਾਂ ਦਿਵਾਉਣ ਤਕ ਟਿਕ ਕੇ ਨਹੀ ਬੈਠਾਂਗੇ।ਉਨ੍ਹਾਂ ਕਿਹਾ ਕਿ ਪੰਜਾਬੀ ਆਪਣੇ ਸਿਧਾਂਤਾਂ,ਸੱਭਿਆਚਾਰ,ਧਰਮ ਤੇ ਭਾਸ਼ਾ ਨਾਲੋਂ ਟੁੱਟਦੇ ਜਾ ਰਹੇ ਹਨ ਜੋ ਕੌਮ ਲਈ ਚਿੰਤਾ ਦਾ ਵਿਸ਼ਾ ਹੈ।ਪੰਥਕ ਏਜੰਡੇ 'ਤੇ ਪਹਿਰਾ ਦੇਣ ਦੀ ਲੋੜ ਹੈ। ਮੰਦਭਾਗੀ ਗੱਲ ਇਹ ਹੈ ਕਿ ਪਿਛਲੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਨੇ ਇਸ ਵਰਤਾਰੇ ਨੂੰ ਸੰਜੀਦਗੀ ਨਾਲ ਨਹੀਂ ਲਿਆ।


Related Posts

0 Comments

    Be the one to post the comment

Leave a Comment