International

ਬਹਿਬਲ ਗੋਲੀ ਕਾਂਡ : ਐੱਸ. ਪੀ. ਬਿਕਰਮਜੀਤ ਸਿੰਘ, ਤਤਕਾਲੀ ਐੱਸ. ਐੱਚ. ਓ ਅਮਰਜੀਤ ਅਦਾਲਤ 'ਚ ਪੇਸ਼

    28 November 2020

ਜੁਡੀਸ਼ੀਅਲ ਮੈਜਿਸਟ੍ਰੇਟ ਸੁਰੇਸ਼ ਕੁਮਾਰ ਦੀ ਅਦਾਲਤ ਨੇ ਆਪਣੇ ਇਕ ਹੁਕਮ ਵਿਚ ਬਹਿਬਲ ਗੋਲੀਕਾਂਡ ਵਿਚ ਮੁਲਜ਼ਮ ਵੱਜੋਂ ਨਾਮਜ਼ਦ ਕੀਤੇ ਐੱਸ.ਪੀ. ਬਿਕਰਮਜੀਤ ਸਿੰਘ, ਥਾਣਾ ਬਾਜਾਖਾਨਾ ਦੇ ਸਾਬਕਾ ਐੱਸ. ਐੱਚ. ਓ ਅਮਰਜੀਤ ਸਿੰਘ ਕੁਲਾਰ, ਪੰਕਜ ਮੋਟਰਜ ਦੇ ਮਾਲਕ ਪੰਕਜ ਬਾਸਲ ਅਤੇ ਸੁਹੇਲ ਸਿੰਘ ਬਰਾੜ ਨੂੰ ਅਦਾਲਤ ਵਿਚ ਪੇਸ਼ ਹੋਣ ਦਾ ਹੁਕਮ ਦਿੱਤੇ ਸਨ। ਜਿਸ 'ਤੇ ਅੱਜ ਇਲਾਕਾ ਮੈਜਿਸਟ੍ਰੈਟ ਸੁਰੇਸ਼ ਕੁਮਾਰ ਦੀ ਅਦਾਲਤ ਵਿਚ ਐਸ. ਪੀ. ਬਿਕਰਮਜੀਤ ਸਿੰਘ ਤੇ ਥਾਣਾ ਬਾਜਾਖਾਨਾ ਦੇ ਸਾਬਕਾ ਐੱਸ. ਐੱਚ. ਓ. ਅਮਰਜੀਤ ਸਿੰਘ ਕੁਲਾਰ ਪੇਸ਼ ਹੋਏ ਜਦਕਿ ਪੰਕਜ ਮੋਟਰਜ਼ ਦੇ ਮਾਲਕ ਪੰਕਜ ਬਾਸਲ ਵੱਲੋਂ ਜੇਲ ਵਿਚੋਂ ਆਨਲਾਈਨ ਕਾਨਫਰੰਸਿੰਗ ਰਾਹੀਂ ਅਦਾਲਤ ਵਿਚ ਹਾਜ਼ਰੀ ਲਗਾਈ ਗਈ ਅਤੇ ਸੁਹੇਲ ਸਿੰਘ ਬਰਾੜ ਦੇ ਬਿਮਾਰ ਹੋਣ ਕਾਰਨ ਅਦਾਲਤ ਵਿਚ ਪੇਸ਼ ਨਹੀ ਹੋ ਸਕੇ ਅਤੇ ਉਨ੍ਹਾਂ ਨੂੰ ਹਾਜ਼ਰੀ ਤੋਂ ਇਕ ਦਿਨ ਲਈ ਛੋਟ ਦਿੱਤੀ ਗਈ ।ਜਾਣਕਾਰੀ ਅਨੁਸਾਰ ਵਿਸ਼ੇਸ਼ ਜਾਂਚ ਟੀਮ ਨੇ 9 ਅਕਤੂਬਰ ਨੂੰ ਐੱਸ.ਪੀ. ਬਿਕਰਮਜੀਤ ਸਿੰਘ, ਬਾਜਾਖਾਨਾ ਦੇ ਸਾਬਕਾ ਐੱਸ. ਐੱਚ. ਓ ਅਮਰਜੀਤ ਸਿੰਘ ਕੁਲਾਰ, ਪੰਕਜ ਮੋਟਰਜ਼ ਦੇ ਮਾਲਕ ਪੰਕਜ ਬਾਂਸਲ ਅਤੇ ਸੁਹੇਲ ਸਿੰਘ ਬਰਾੜ ਖਿਲਾਫ ਅਦਾਲਤ ਵਿਚ ਚਲਾਨ ਪੇਸ਼ ਕੀਤਾ ਗਿਆ ਸੀ ਪਰ ਉਸ ਦਿਨ ਅਮਰਜੀਤ ਸਿੰਘ ਕੁਲਾਰ, ਪੰਕਜ ਬਾਂਸਲ, ਬਿਕਰਮਜੀਤ ਸਿੰਘ ਅਤੇ ਸੁਹੇਲ ਸਿੰਘ ਬਰਾੜ ਅਦਾਲਤ ਵਿਚ ਪੇਸ਼ ਨਹੀ ਹੋਏ ਸਨ ਜਿਸ ਕਾਰਨ ਅਦਾਲਤ ਨੇ ਇਨ੍ਹਾਂ ਨੂੰ ਅਦਾਲਤ ਸਾਹਮਣੇ ਪੇਸ਼ ਹੋਣ ਦੇ ਹੁਕਮ ਦਿੱਤੇ ਸਨ ਅਤੇ ਹੁਣ ਇਹ 2 ਦਸੰਬਰ ਲਈ ਅਦਾਲਤ ਵਿਚ ਪੇਸ਼ ਹੋਣਗੇ। ਜ਼ਿਕਰਯੋਗ ਹੈ ਕਿ ਇਸ ਦੌਰਾਨ ਜਾਂਚ ਟੀਮ ਨੇ ਸੱਚਾ ਸੌਦਾ ਦੇ ਅੱਠ ਪ੍ਰੇਮੀਆਂ 'ਤੇ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਕਰਦਿਆਂ ਉਨ੍ਹਾਂ ਦੇ ਅੰਗ ਪਾੜਨ ਦੇ ਦੋਸ਼ ਲੱਗੇ ਹਨ ।


Related Posts

0 Comments

    Be the one to post the comment

Leave a Comment