International

ਹਰਵਿੰਦਰ ਕੌਰ ਨੇ ਕੈਨੇਡਾ 'ਚ ਐੱਮ.ਐੱਲ.ਏ. ਬਣ ਕੇ ਇਲਾਕੇ ਦਾ ਕੀਤਾ ਨਾਮ ਰੌਸ਼ਨ

    10 November 2020

ਬਲਾਕ ਜ਼ੀਰਾ ਦੇ ਪਿੰਡ ਜੌੜਾਂ ਦੀ ਜੰਮਪਲ ਕੁੜੀ ਹਰਵਿੰਦਰ ਕੌਰ ਨੇ ਕੈਨੇਡਾ 'ਚ ਐੱਮ. ਐੱਲ.ਏ.ਬਣ ਕੇ ਪਿੰਡ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ।ਜ਼ਿਕਰਯੋਗ ਹੈ ਕਿ ਹਰਵਿੰਦਰ ਕੌਰ ਸੰਧੂ ਕੈਨੇਡਾ, ਹਲਕਾ ਜ਼ੀਰਾ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਅਤਿ ਨਜ਼ਦੀਕੀ ਲਖਵਿੰਦਰ ਸਿੰਘ ਜੌੜਾ ਉੱਪ ਚੇਅਰਮੈਨ ਮਾਰਕੀਟ ਕਮੇਟੀ ਮੱਲਾਂਵਾਲਾ ਦੀ ਭੈਣ ਹੈ, ਜੋ ਐੱਨ.ਡੀ.ਪੀ.ਪਾਰਟੀ ਦੀ ਟਿਕਟ 'ਤੇ ਚੋਣ ਲੜਦਿਆਂ ਐੱਮ.ਐੱਲ.ਏ.ਬਣੀ ਹੈ। ਜ਼ਿਕਰਯੋਗ ਹੈ ਕਿ ਹਰਵਿੰਦਰ ਕੌਰ ਸੰਧੂ ਨੇ ਵਾਰਨਰ ਗੌਰਸ਼ਿਸ (ਕੈਨੇਡਾ) ਤੋਂ ਇਹ ਸੀਟ 35 ਸਾਲ ਬਾਅਦ ਜਿੱਤ ਕੇ ਐੱਨ.ਡੀ.ਪੀ. ਦੀ ਪਾਰਟੀ ਦੀ ਝੋਲੀ 'ਚ ਪਾਉਂਦਿਆਂ ਇਹ ਸਾਬਤ ਕੀਤਾ ਹੈ ਕਿ ਮਿਹਨਤ ਨਾਲ ਹਰ ਮੰਜ਼ਿਲ ਸਰ ਕੀਤੀ ਜਾ ਸਕਦੀ ਹੈ ।ਇਸ ਮੌਕੇ ਸੁਖਜਿੰਦਰ ਸਿੰਘ ਰੰਧਾਵਾ ਸਹਿਕਾਰਤਾ ਮੰਤਰੀ ਪੰਜਾਬ, ਜਥੇ. ਇੰਦਰਜੀਤ ਸਿੰਘ ਜ਼ੀਰਾ ਸਾਬਕਾ ਮੰਤਰੀ ਪੰਜਾਬ, ਕੁਲਬੀਰ ਸਿੰਘ ਜ਼ੀਰਾ ਐੱਮ. ਐੱਲ. ਏ. ਜ਼ੀਰਾ, ਪਰਮਿੰਦਰ ਸਿੰਘ ਪਿੰਕੀ ਐੱਮ. ਐੱਲ. ਏ. ਫਿਰੋਜ਼ਪੁਰ ਨੇ ਲਖਵਿੰਦਰ ਸਿੰਘ ਜੌੜਾ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ। ਇਸ ਮੌਕੇ ਮਹਿੰਦਰਜੀਤ ਸਿੰਘ ਜ਼ੀਰਾ ਚੇਅਰਮੈਨ ਬਲਾਕ ਸੰਮਤੀ, ਕੁਲਬੀਰ ਸਿੰਘ ਟਿੰਮੀ ਚੇਅਰਮੈਨ ਮਾਰਕੀਟ ਕਮੇਟੀ, ਹਰੀਸ਼ ਜੈਨ ਗੋਗਾ ਪ੍ਰਧਾਨ ਟਰੱਕ ਯੂਨੀਅਨ, ਸੁਰਜੀਤ ਸਿੰਘ ਡੀ. ਪੀ. ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਸੱਤਪਾਲ ਨਰੂਲਾ ਪ੍ਰਧਾਨ ਸ਼ੈਲਰ ਐਸੋਸੀਏਸ਼ਨ, ਹਾਕਮ ਸਿੰਘ ਪ੍ਰਧਾਨ ਅਰੋੜ ਵੰਸ਼ ਆਦਿ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।


Related Posts

0 Comments

    Be the one to post the comment

Leave a Comment