International

'ਭਗਵੰਤ ਮਾਨ' ਨੇ ਛੱਡਿਆ ਤਿੱਖਾ ਸਿਆਸੀ ਤੀਰ

    08 July 2020

ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਧਰਨੇ ਦੇ ਰਹੇ ਅਕਾਲੀ ਦਲ ਨੂੰ ਰੱਜ ਕੇ ਰਗੜੇ ਲਾਏ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕੇਂਦਰ 'ਚ ਤਾਂ ਮੋਦੀ ਸਰਕਾਰ ਦੀਆਂ ਨੀਤੀਆਂ ਦਾ ਸਾਥ ਦਿੰਦਾ ਹੈ ਪਰ ਪੰਜਾਬ 'ਚ ਆ ਕੇ ਉਨ੍ਹਾਂ ਹੀ ਨੀਤੀਆਂ ਖਿਲਾਫ ਧਰਨੇ ਦੇ ਰਿਹਾ ਹੈ, ਇਸ ਲਈ ਅਕਾਲੀ ਦਲ ਨੂੰ ਸਮਝ ਹੀ ਨਹੀਂ ਆ ਰਹੀ ਕਿ ਉਹ ਕੀ ਕਰ ਰਿਹਾ ਹੈ।ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਪ ਦੇ ਝਾੜੂ ਤੀਲਾ-ਤੀਲਾ ਹੋਣ ਵਾਲੇ ਬਿਆਨ 'ਤੇ ਭਗਵੰਤ ਮਾਨ ਨੇ ਸੁਖਬੀਰ ਵੱਲ ਤਿੱਖਾ ਸਿਆਸੀ ਤੀਰ ਛੱਡਦਿਆਂ ਕਿਹਾ ਹੈ ਕਿ ਝਾੜੂ ਤਾਂ ਤੀਲਾ-ਤੀਲਾ ਹੋਣੋਂ ਬਚ ਗਿਆ, ਹੁਣ ਸੁਖਬੀਰ ਬਾਦਲ ਆਪਣੀ ਤੱਕੜੀ ਦੀਆਂ ਰੱਸੀਆਂ ਬਚਾ ਲੈਣ। ਭਗਵੰਤ ਮਾਨ ਨੇ ਇਹ ਬਿਆਨ ਸੁਖਦੇਵ ਸਿੰਘ ਢੀਂਡਸਾ ਵੱਲੋਂ ਨਵੀਂ ਬਣਾਈ ਗਈ ਪਾਰਟੀ ਦੇ ਆਧਾਰ 'ਤੇ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਆਪਣੀ ਜ਼ਮੀਰ ਖੋਹ ਚੁੱਕਾ ਹੈ ਅਤੇ ਹੁਣ ਛੋਟੇ-ਛੋਟੇ ਵਰਕਰਾਂ ਨੂੰ ਵੀ ਪਾਰਟੀ 'ਚ ਸ਼ਾਮਲ ਕਰਨ ਲਈ ਸੁਖਬੀਰ ਘਰ-ਘਰ ਤੁਰਿਆ ਫਿਰਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਹੁਣ ਤਾਂ ਅਕਾਲੀ ਦਲ 'ਚ ਸਿਰਫ ਬਾਦਲ ਪਰਿਵਾਰ ਹੀ ਰਹਿ ਜਾਵੇਗਾ। ਉਨ੍ਹਾਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਵੱਲੋਂ ਪਾਰਟੀ ਬਣਾਉਣਾ ਉਨ੍ਹਾਂ ਦਾ ਆਪਣਾ ਫੈਸਲਾ ਹੈ।

Related Posts

0 Comments

    Be the one to post the comment

Leave a Comment