International

ਕੈਬਨਿਟ ਮੰਤਰੀ ਧਰਮਸੋਤ ਨੂੰ ਬਰਖਾਸਤ ਕਰਨ ਦੀ ਉਠੀ ਮੰਗ

    31 August 2020

ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸ.ਜਸਵੀਰ ਸਿੰਘ ਗੜ੍ਹੀ ਦੇ ਆਦੇਸ਼ਾ ਅਨੁਸਾਰ ਅੱਜ ਭਵਾਨੀਗੜ੍ਹ ’ਚ ਸ.ਹੰਸ ਰਾਜ ਸਿੰਘ ਜਨਰਲ ਸੈਕਟਰੀ ਵਿਧਾਨ ਸਭਾ ਹਲਕਾ ਸੰਗਰੂਰ ਅਤੇ ਬਾਬਾ ਤਰਸੇਮ ਦਾਸ ਹਲਕਾ ਸੈਕਟਰੀ ਦੀ ਅਗਵਾਈ ’ਚ ਪੋਸਟ ਮੈਟਿ੍ਰਕ ਸਕਾਲਰਸ਼ਿਪ ਸਕੀਮ ’ਚ 303 ਕਰੋੜ ਦਾ ਕਥਿਤ ਘਪਲਾ ਕਰਨ ਵਾਲੇ ਪੰਜਾਬ ਕੈਬਨਿਟ ਮੰਤਰੀ ਸਾਧੂ ਸਿੰਘ ਧਰਮ ਸੋਤ ਨੂੰ ਮੰਤਰੀ ਅਹੁਦੇ ਤੋਂ ਬਰਖਾਸਤ ਕਰਨ ਦੀ ਮੰਗ ਨੂੰ ਲੈ ਕੇ ਸਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਰੋਸ ਪ੍ਰਦਰਸ਼ਨ ’ਚ ਬੱਚੇ ਵੀ ਸ਼ਾਮਿਲ ਸਨ।ਇਸ ਮੌਕੇ ਆਗੂਆਂ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਕਾਂਗਰਸ ਸਰਕਾਰ ਤੋਂ ਧਰਮਸੋਤ ਨੂੰ ਤੁਰੰਤ ਬਰਖਾਸਤ ਕਰਨ ਦੇ ਨਾਲ-ਲ ਵਿਦਿਆਰਥੀਆਂ ਦਾ ਵਜੀਫਾ ਬਹਾਲ ਕਰਨ ਦੀ ਮੰਗ ਕਰਦੀ ਹੈ, ਜੇਕਰ ਕੈਪਟਨ ਸਰਕਾਰ ਨੇ ਸਾਡੇ ਨਾਲ ਇਨਸਾਫ ਨਾ ਕੀਤਾ ਤਾਂ ਬਹੁਜਨ ਸਮਾਜ ਪਾਰਟੀ ਸੜਕਾਂ 'ਤੇ ਉੱਤਰ ਕੇ ਕੈਪਟਨ ਸਰਕਾਰ ਦਾ ਵਿਰੋਧ ਕਰਨ ਦੇ ਨਾਲ-ਨਾਲ ਕੈਪਟਨ ਦੀ ਕੋਠੀ ਦਾ ਘਿਰਾਓ ਕਰਕੇ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਵੀ ਕਰੇਗੀ ।

ਇਸ ਮੌਕੇ ਤੇ ਜਿਲ੍ਹਾ ਇੰਨਜਾਰਜ ਚੰਦ ਸਿੰਘ ਰਾਮਪੁਰਾ, ਜਰਨੈਲ ਸਿੰਘ ਬੀਬੜ ਕੈਸਿਅਰ, ਤਰਸੇਮ ਨੰਬਰਦਾਰ ਆਲੋਅਰਖ, ਤਰਸੇਮ ਬਲਦ ਖੁਰਦ, ਯਾਦ ਵਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਭੱਟੀਵਾਲ ਕਲਾ, ਜਸਵਿੰਦਰ ਚੋਪੜਾ, ਜਗਸੀਰ ਘਾਵਦਾਂ,ਬਿੰਦਰ ਸਿੰਘ,ਬੱਗਾ ਸਿੰਘ, ਗੁਲਾਬ ਸਿੰਘ, ਰਾਜੂ ਸਿੰਘ, ਸਾਹਿਲ ਸਿੰਘ, ਮੋਹਿਤ ਸਿੰਘ, ਜਸ,ਹੈਰੀ,ਖੁਸ਼ੀ, ਜਸਨ,ਰਵੀ , ਲਾਲ ਸਿੰਘ ਆਦਿ ਹਾਜਰ ਸਨ।

Related Posts

0 Comments

    Be the one to post the comment

Leave a Comment