International

ਪੰਜਾਬ ਦੇ 'ਕੋਰੋਨਾ ਪੀੜਤ 'ਵਿਧਾਇਕ ਨੇ ਕੈਪਟਨ ਨੂੰ ਨਵੀਂ ਮੁਸ਼ਕਲ 'ਚ ਪਾਇਆ

    07 September 2020

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਜ਼ਿਲ੍ਹੇ ਅਧੀਨ ਆਉਂਦੇ ਹਲਕਾ ਸ਼ੁਤਰਾਣਾ ਦੇ ਕੋਰੋਨਾ ਪੀੜਤ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ ਨੇ ਕੈਪਟਨ ਨੂੰ ਨਵੀਂ ਮੁਸੀਬਤ 'ਚ ਪਾ ਦਿੱਤਾ ਹੈ। ਅਸਲ 'ਚ ਕੋਰੋਨਾ ਪਾਜ਼ੇਟਿਵ ਆਉਣ ਉਪਰੰਤ ਕੁੱਝ ਹੀ ਸਮਾਂ ਰਾਜਿੰਦਰਾ ਹਸਪਤਾਲ ’ਚ ਰਹਿਣ ਤੋਂ ਬਾਅਦ ਵਿਧਾਇਕ ਨਿੱਜੀ ਹਸਪਤਾਲ ਸਦਭਾਵਨਾ ਵਿਖੇ ਤਬਦੀਲ ਹੋ ਗਏ, ਜਿਸ ਤੋਂ ਬਾਅਦ ਵਿਧਾਇਕ ਵੱਲੋਂ ਸਰਕਾਰੀ ਹਸਪਤਾਲ ਛੱਡਣ ਤੋਂ ਬਾਅਦ ਕਾਂਗਰਸ ਸਰਕਾਰ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ’ਤੇ ਆ ਗਈ ਹੈ।ਇਸ ਕਾਰਨ ਸਰਕਾਰੀ ਹਸਪਤਾਲਾਂ ’ਚ ਪ੍ਰਬੰਧਾਂ ਨੂੰ ਲੈ ਕੇ ਮਾਮਲਾ ਇਕ ਵਾਰ ਫਿਰ ਗਰਮਾ ਗਿਆ, ਸਰਕਾਰ ਨੂੰ ਵਿਰੋਧੀਆਂ ਨੇ ਨਿਸ਼ਾਨੇ ’ਤੇ ਲੈਂਦੇ ਹੋਏ ਇਸ ਦਾ ਸਪੱਸ਼ਟੀਕਰਨ ਮੰਗਿਆ ਹੈ। ਇਸ ਮਾਮਲੇ ’ਤੇ ਅਕਾਲੀ ਦਲ ਦੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ ਅਤੇ ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਜੇਕਰ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਕੋਵਿਡ ਪ੍ਰਬੰਧ ਚੰਗੇ ਹੁੰਦੇ ਤਾਂ ਕਾਂਗਰਸੀ ਵਿਧਾਇਕ ਰਾਜਿੰਦਰਾ ਹਸਪਤਾਲ ਦੀ ਆਈਸੋਲੇਸ਼ਨ ਵਾਰਡ ’ਚ ਹੀ ਰਹਿੰਦੇ।ਉਨ੍ਹਾਂ ਨੂੰ ਨਿੱਜੀ ਹਸਪਤਾਲ ’ਚ ਤਬਦੀਲ ਹੋਣ ਦੀ ਕੋਈ ਲੋੜ ਨਹੀਂ ਸੀ। ਅਬਲੋਵਾਲ ਅਤੇ ਕੋਹਲੀ ਨੇ ਕਿਹਾ ਕਿ ਕਾਫ਼ੀ ਦੇਰ ਤੋਂ ਸਰਕਾਰੀ ਹਸਪਤਾਲਾਂ ’ਚ ਕੋਵਿਡ ਸਬੰਧੀ ਵਾਇਰਲ ਹੋ ਰਹੀਆਂ ਵੀਡੀਓਜ਼ ਲੋਕਾਂ ਸਾਹਮਣੇ ਸੱਚ ਲਿਆ ਰਹੀਆਂ ਸਨ ਪਰ ਸਰਕਾਰ ਨੇ ਪੁਲਸੀਆ ਡੰਡੇ ਅਤੇ ਮੁਕੱਦਮਿਆਂ ਦਾ ਦਬਾਅ ਬਣਾ ਕਿ ਇਹ ਵੀਡੀਓਜ਼ ਰੋਕ ਦਿੱਤੀਆਂ, ਜਦੋਂ ਕਿ ਕੁਝ ਲੋਕਾਂ ਵੱਲੋਂ ਚੰਗੇ ਪ੍ਰਬੰਧਾਂ ਦੀਆਂ ਵੀਡੀਓ ਬਣਾ ਕਿ ਖੁਦ ਸਰਕਾਰੀ ਤੰਤਰ ਵਾਇਰਲ ਕਰ ਰਿਹਾ ਹੈ, ਜਦੋਂ ਕਿ ਵਿਧਾਇਕ ਵੱਲੋਂ ਖੁਦ ਸਰਕਾਰੀ ਹਸਪਤਾਲ ਦੀ ਸਫਾਈ ’ਤੇ ਸਵਾਲ ਖੜ੍ਹੇ ਕਰ ਕੇ ਨਿੱਜੀ ਹਸਪਤਾਲ ਜਾਣਾ ਸਰਕਾਰ ਲਈ ਵੱਡੀ ਸ਼ਰਮਿੰਦਗੀ ਹੈ।ਉਨ੍ਹਾਂ ਕਿਹਾ ਕਿ ਅਜੇ ਕੁਝ ਦੇਰ ਪਹਿਲਾਂ ਉਕਤ ਵਿਧਾਇਕ ਦੀ ਇਕ ਵੀਡੀਓ ਸਰਕਾਰੀ ਅਫ਼ਸਰਾਂ ਨੇ ਵਾਇਰਲ ਕੀਤੀ ਸੀ ਕਿ ਰਾਜਿੰਦਰਾ ਹਸਪਤਾਲ ’ਚ ਪ੍ਰਬੰਧ ਵਧੀਆ ਹਨ ਪਰ ਕੁੱਝ ਹੀ ਮਿੰਟਾਂ ਬਾਅਦ ਸਫਾਈ ਪ੍ਰਬੰਧਾਂ ਦਾ ਹਵਾਲਾ ਦੇ ਕੇ ਖੁਦ ਵਿਧਾਇਕ ਵੀ ਨਿੱਜੀ ਹਸਪਤਾਲ ’ਚ ਗਏ। ਇਸ ਲਈ ਇਹ ਵੀ ਜਾਂਚ ਹੋਵੇ ਕਿ ਇਹ ਵੀਡੀਓ ਕਿਸੇ ਦੇ ਦਬਾਅ ’ਚ ਆ ਕੇ ਬਣਾਈ ਗਈ ਸੀ।

Related Posts

0 Comments

    Be the one to post the comment

Leave a Comment