International

ਕੈਪਟਨ ਦੇ ਸ਼ਾਹੀ ਸ਼ਹਿਰ ਦੀ ਕਮਾਨ 'ਮਨਪ੍ਰੀਤ ਇਆਲੀ' ਦੇ ਹੱਥ

    14 July 2020

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੁਧਿਆਣਾ ਜ਼ਿਲ੍ਹੇ ਦੇ ਦਾਖਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੂੰ ਸ਼ਾਹੀ ਸ਼ਹਿਰ ਪਟਿਆਲਾ ਦੀ ਕਮਾਨ ਸੌਂਪ ਦਿੱਤੀ ਹੈ।ਸੁਖਬੀਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀਆਂ ਗਤੀਵਿਧੀਆਂ ਨੂੰ ਤੇਜ਼ ਕਰਨ ਅਤੇ ਅਕਾਲੀ ਨੇਤਾਵਾਂ ਨਾਲ 2022 'ਚ ਅਕਾਲੀ-ਭਾਜਪਾ ਸਰਕਾਰ ਬਣਾਉਣ ਲਈ ਪਟਿਆਲੇ ਦੇ ਨੇਤਾਵਾਂ ਨਾਲ ਵਿਸ਼ੇਸ਼ ਮੀਟਿੰਗਾਂ ਤੇ ਪਲ-ਪਲ ਦੀ ਰਿਪੋਰਟ ਲਈ ਮਨਪ੍ਰੀਤ ਇਆਲੀ ਨੂੰ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ।

ਇਆਲੀ ਦੀ ਨਿਯੁਕਤੀ ’ਤੇ ਸਾਬਕਾ ਵਿਧਾਇਕ ਐੱਸ. ਆਰ. ਕਲੇਰ, ਸਾਬਕਾ ਚੇਅਰਮੈਨ ਸੰਤਾ ਸਿੰਘ ਊਮੈਦਪੁਰੀ, ਚੌਧਰੀ ਮਦਨ ਲਾਲ ਬੱਗਾ, ਸਤੀਸ਼ ਮਲਹੋਤਰਾ, ਬਲਵਿੰਦਰ ਸਿੰਘ ਲਾਇਲਪੁਰੀ, ਬਲਵਿੰਦਰ ਸਿੰਘ ਸੰਧੂ ਹਲਕਾ ਇੰਚਾਰਜ, ਜਸਪਾਲ ਸਿੰਘ ਗਿਆਸਪੁਰਾ, ਬਲਜੀਤ ਸਿੰਘ ਛਤਵਾਲ, ਨਿਰਮਲ ਸਿੰਘ ਐੱਸ. ਐੱਸ., ਭੁਪਿੰਦਰ ਭਿੰਦਾ, ਤਨਵੀਰ ਸਿੰਘ ਧਾਲੀਵਾਲ, ਤਰਸੇਮ ਸਿੰਘ ਭਿੰਡਰ, ਗੁਰਦੀਪ ਸਿੰਘ ਗੋਸ਼ਾ, ਗੁਰਪ੍ਰੀਤ ਸਿੰਘ ਬੱਬਲ, ਸਿਮਰਜੀਤ ਸਿੰਘ ਢਿੱਲੋਂ, ਨਿੱਕੂ ਗਰੇਵਾਲ, ਡਾ. ਅਸ਼ਵਨੀ ਪਾਸੀ ਆਦਿ ਨੇਤਾਵਾਂ ਨੇ ਹਾਈਕਮਾਨ ਦਾ ਧੰਨਵਾਦ ਕੀਤਾ।

Related Posts

0 Comments

    Be the one to post the comment

Leave a Comment