ਸਿਵਲ ਹਸਪਤਾਲ ਬੁਢਲਾਡਾ 'ਚ 3 ਥੈਲੇਸੀਮੀਆ ਪੀੜਤ ਬੱਚਿਆਂ ਨੂੰ ਐੱਚ. ਆਈ. ਵੀ. ਪਾਜ਼ੇਟਿਵ ਖ਼ੂਨ ਚੜ੍ਹਾਉਣ ਦੇ ਮਾਮਲੇ ਦੀ ਜਾਂਚ ਅਜੇ ਚੱਲ ਹੀ ਰਹੀ ਸੀ ਕਿ ਮੰਗਲਵਾਰ ਨੂੰ ਇਕ ਪੂਰ 9 ਸਾਲਾ ਥੈਲੇਸੀਮੀਆ ਪੀੜਤ ਬੱਚੇ ਦੀ ਰਿਪੋਰਟ ਪਾਜ਼ੇਟਿਵ ਆ ਗਈ ਹੈ। ਉਹ ਮੰਗਲਵਾਰ ਨੂੰ ਖੂਨ ਚੜ੍ਹਵਾਉਣ ਲਈ ਸਿਵਲ ਹਸਪਤਾਲ ਬੁਢਲਾਡਾ 'ਚ ਆਇਆ ਸੀ। ਖ਼ੂਨ ਚੜ੍ਹਾਉਣ ਤੋਂ ਪਹਿਲਾਂ ਜਦੋਂ ਪੀੜਤ ਬੱਚੇ ਦਾ ਐੱਚ. ਆਈ. ਵੀ. ਟੈਸਟ ਕੀਤਾ ਗਿਆ ਤਾਂ ਉਹ ਪਾਜ਼ੇਟਿਵ ਨਿਕਲਿਆ।ਬੁਢਲਾਡਾ ਥੈਲੇਸੀਮੀਆ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਮੰਗਲਵਾਰ ਨੂੰ ਜਿਸ 9 ਸਾਲਾ ਬੱਚੇ ਦੀ ਐੱਚ. ਆਈ. ਵੀ. ਰਿਪੋਰਟ ਪਾਜ਼ੇਟਿਵ ਆਈ ਹੈ ਉਹ ਬਰਨਾਲਾ ਦਾ ਰਹਿਣ ਵਾਲਾ ਹੈ। ਐਸੋਸੀਏਸ਼ਨ ਨੇ ਦਾਅਵਾ ਕੀਤਾ ਕਿ ਪੀੜਤ ਬੱਚੇ ਦਾ ਕਰੀਬ 4 ਸਾਲ ਤੋਂ ਬੁਢਲਾਡਾ ਸਿਵਲ ਹਸਪਤਾਲ 'ਚ ਇਲਾਜ ਚੱਲ ਰਿਹਾ। ਲਗਭਗ 15 ਦਿਨ ਪਹਿਲਾਂ ਹੀ ਬੱਚੇ ਨੂੰ ਹਸਪਤਾਲ 'ਚ ਖ਼ੂਨ ਚੜ੍ਹਾਇਆ ਗਿਆ ਸੀ ਪਰ ਮੰਗਲਵਾਰ ਨੂੰ ਜਦੋਂ ਪੀੜਤ ਬੱਚੇ ਦੇ ਇਲਾਵਾ 4 ਹੋਰ ਬੱਚਿਆਂ ਨੂੰ ਖ਼ੂਨ ਚੜ੍ਹਾਉਣ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਉਨ੍ਹਾਂ ਸਾਰਿਆਂ ਦਾ ਐੱਚ. ਆਈ. ਵੀ. ਟੈਸਟ ਕਰਵਾਇਆ ਗਿਆ, ਜਿਸ ਵਿਚ ਬਰਨਾਲਾ ਵਾਸੀ ਬੱਚੇ ਦੀ ਰਿਪੋਰਟ ਪਾਜ਼ੇਟਿਵ ਆਈ ਹੈ।
ਜ਼ਿਕਰਯੋਗ ਹੈ ਕਿ ਡੇਢ ਮਹੀਨੇ ਦਰਮਿਆਨ ਇਹ ਚੌਥਾ ਮਾਮਲਾ ਹੈ, ਜਿਸ 'ਚ ਥੈਲੇਸੀਮੀਆ ਪੀੜਤ ਬੱਚਾ ਐੱਚ. ਆਈ. ਵੀ. ਪਾਜ਼ੇਟਿਵ ਨਿਕਲਿਆ ਹੈ ਜਦ ਕਿ 2 ਮਾਮਲਿਆਂ 'ਚ ਮੁਲਜ਼ਮ ਲੋਕਾਂ ਇਕ ਜਨਾਨੀ ਡਾਕਟਰ ਅਤੇ 5 ਲੈਬ ਟੈਕਨੀਸ਼ਨਾਂ ਨੂੰ ਨੌਕਰੀ ਤੋਂ ਸਸਪੈਂਡ ਕੀਤਾ ਜਾ ਚੁੱਕਾ ਹੈ। ਰੈਗੂਲਰ ਐੱਮ. ਐਲ. ਟੀ. ਬਲਦੇਵ ਸਿੰਘ ਰੋਮਾਣਾ 'ਤੇ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਜੇਲ ਭੇਜਿਆ ਜਾ ਚੁੱਕਾ ਹੈ।
0 Comments
Be the one to post the comment
Leave a Comment