ਪਹਿਲਾਂ ਕੋਰੋਨਾ ਮਹਾਂਮਾਰੀ ਕਰਕੇ ਤੇ ਹੁਣ ਕਿਸਾਨੀ ਸੰਘਰਸ਼ ਕਰਕੇ ਪੰਜਾਬ 'ਚ ਰੇਲ ਗੱਡੀਆਂ ਬੰਦ ਹੋਣ ਕਾਰਨ ਐਤਕੀਂ ਅਨੇਕਾਂ ਲੋਕ ਜੋ ਦੂਰ-ਦੁਰਾਡੇ ਇਲਾਕਿਆਂ 'ਚ ਰਹਿੰਦੇ ਹਨ ਦੀਵਾਲੀ ਦੇ ਤਿਉਹਾਰ ਮੌਕੇ ਆਪਣੇ ਘਰਾਂ 'ਚ ਆਉਣ ਤੋਂ ਵਾਂਝੇ ਰਹਿ ਗਏ ਹਨ।ਸ਼ਾਇਦ ਅਜਿਹਾ ਪਹਿਲੀ ਵਾਰ ਹੋਇਆ ਹੈ।ਜਿਸ ਕਰਕੇ ਆਪਣੇ ਘਰ ਆਉਣ ਵਾਲੇ ਲੋਕ ਪ੍ਰੇਸ਼ਾਨੀ ਦੇ ਆਲਮ ਵਿੱਚ ਹਨ। ਸਾਲ ਬਾਅਦ ਦੀਵਾਲੀ ਦਾ ਤਿਉਹਾਰ ਆਉਂਦਾ ਹੈ ਤੇ ਪਰਿਵਾਰਕ ਮੈਂਬਰ ਵੀ ਆਪਣਿਆਂ ਨੂੰ ਇਸ ਮੌਕੇ ਉਡੀਕਦੇ ਹਨ। ਅਨੇਕਾਂ ਲੋਕ ਪੰਜਾਬ ਤੋਂ ਬਾਹਰਲੇ ਸੂਬਿਆਂ ਵਿਚ ਨੌਕਰੀਆਂ ਕਰਦੇ ਹਨ ਜਾਂ ਹੋਰ ਕਾਰੋਬਾਰ ਹੈ।ਹਰ ਸਾਲ ਹੀ ਉਹ ਆਪਣੇ ਘਰ ਆਉਂਦੇ ਹਨ। ਪਰ ਇਸ ਵਾਰ ਰੇਲ ਗੱਡੀਆਂ ਬੰਦ ਹੋਣ ਕਾਰਨ ਉਹ ਆਪਣਿਆਂ ਤੋਂ ਦੂਰ ਬੈਠੇ ਹਨ।
0 Comments
Be the one to post the comment
Leave a Comment