International

15ਵੇਂ ਦਿਨ ਵੀ ਰੇਲ ਗੱਡੀਆਂ ਦੀ ‘ਨੋ ਐਂਟਰੀ’, ਰਾਜਧਾਨੀ ਟ੍ਰੇਨ ਪੂਰੀ ਤਰ੍ਹਾਂ ਰਹੀ ਰੱਦ

    09 October 2020

 ਰੇਲ ਮੰਤਰਾਲਾ ਨੂੰ ਪੰਜਾਬ ਦੇ ਕਿਸਾਨਾਂ ਵਿਚ ਰੋਹ ਤੋਂ ਬਾਅਦ 15ਵੇਂ ਦਿਨ ਵੀ ਰੇਲ ਗੱਡੀਆਂ ਅੰਸ਼ਿਕ ਰੂਪ ਨਾਲ, ਪੂਰੀ ਤਰ੍ਹਾਂ ਰੱਦ ਅਤੇ ਮਾਰਗ ਤਬਦੀਲ ਕਰਨ ਲਈ ਮਜਬੂਰ ਹੋਣਾ ਪਿਆ ।ਰੇਲ ਮੰਤਰਾਲਾ ਵੱਲੋਂ ਅੱਜ 02425-02426 ਨਵੀਂ ਦਿੱਲੀ-ਜੰਮੂ ਤਵੀ-ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈੱਸ ਅਤੇ 20925-20926 ਕਾਲਕਾ-ਅੰਬਾਲਾ-ਕਾਲਕਾ ਐਕਸਪ੍ਰੈੱਸ ਨੂੰ ਪੂਰਨ ਤੌਰ ’ਤੇ ਰੱਦ ਰੱਖਿਆ ਗਿਆ ਜਦਕਿ ਫਿਰੋਜ਼ਪੁਰ ਰੇਲ ਮੰਡਲ ਦੀਆਂ ਟ੍ਰੇਨਾਂ ਜਿਸ ਵਿਚ ਮੁੰਬਈ ਸੈਂਟਰਲ-ਅੰਮ੍ਰਿਤਸਰ-ਮੁੰਬ‌ਈ ਸੈਂਟਰਲ, ਬਾਂਦਰਾ-ਅੰਮ੍ਰਿਤਸਰ-ਬਾਂਦਰਾ ਟਰਮੀਨਲਸ, ਜੈਨਗਰ-ਅੰਮ੍ਰਿਤਸਰ-ਜੈਨਗਰ ਐਕਸਪ੍ਰੈੱਸ, ਧਨਬਾਦ-ਫਿਰੋਜ਼ਪੁਰ-ਧਨਬਾਦ ਸਪੈਸ਼ਲ ਐਕਸਪ੍ਰੈੱਸ, ਨਿਊ ਜਲਪਾਈਗੁੜੀ-ਅੰਮ੍ਰਿਤਸਰ-ਨਿਊ ਜਲਪਾਈਗੁੜੀ ਐਕਸਪ੍ਰੈੱਸ, ਡਿਬਰੂਗੜ-ਅੰਮ੍ਰਿਤਸਰ-ਡਿਬਰੂਗੜ ਐਕਸਪ੍ਰੈੱਸ ਆਦਿ ਸ਼ਾਮਲ ਹਨ, ਅੰਬਾਲਾ ਵਿਚ ਆਪਣੀ ਯਾਤਰਾ ਖਤਮ ਕਰਣਗੀਆਂ ਅਤੇ ਅੰਬਾਲਾ ਤੇ ਅੰਮ੍ਰਿਤਸਰ ਦਰਮਿਆਨ ਨੋ ਐਂਟਰੀ ਰੱਖੀ ਗਈ ਹੈ।ਨਾਂਦੇੜ ਸੱਚਖੰਡ ਐਕਸਪ੍ਰੈੱਸ-ਅੰਮ੍ਰਿਤਸਰ-ਨਾਂਦੇੜ ਆਪਣੀ ਯਾਤਰਾ ਦਿੱਲੀ ਵਿਚ ਸਮਾਪਤ ਕਰੇਗੀ ਅਤੇ ਉੱਥੋਂ ਵਾਪਸ ਪਰਤ ਜਾਵੇਗੀ ਅਤੇ ਨਵੀਂ ਦਿੱਲੀ-ਅੰਮ੍ਰਿਤਸਰ ਦਰਮਿਆਨ ਰੱਦ ਰਹੇਗੀ। ਇਸੇ ਤਰ੍ਹਾਂ, ਊਨਾ ਹਿਮਾਚਲ-ਨਵੀਂ ਦਿੱਲੀ ਜਨ ਸ਼ਤਾਬਦੀ ਅੰਬਾਲਾ-ਊਨਾ ਹਿਮਾਚਲ ਵਿਚਕਾਰ ਅੰਸ਼ਿਕ ਤੌਰ ’ਤੇ ਰੱਦ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਡਿਬਰੂਗੜ-ਲਾਲਗੜ੍ਹ ਐਕਸਪ੍ਰੈੱਸ ਰੇਲ ਨੂੰ ਰੋਹਤਕ-ਭਿਵਾਨੀ-ਹਿਸਾਰ-ਹਨੂੰਮਾਨਗੜ੍ਹ ਰਸਤੇ ਰਾਹੀਂ ਚਲਾਇਆ ਜਾ ਰਿਹਾ ਹੈ।ਕਿਸਾਨਾਂ ਦੇ ਗੁੱਸੇ ਕਾਰਣ ਇਹ ਜਾਪਦਾ ਹੈ ਕਿ ਰੇਲ ਮੰਤਰਾਲਾ ਵੱਲੋਂ ਪੰਜਾਬ ਵਿਚ ਰੇਲ ਗੱਡੀਆਂ ਦੇ ਦਾਖਲੇ ਲਈ ਜਿਹੜੀ ‘ਨੋ ਐਂਟਰੀ’ ਲਗਾਈ ਗਈ ਹੈ, ਉਸ ਨੂੰ ਕੁਝ ਦਿਨਾਂ ਲਈ ਵਧਾਇਆ ਜਾਵੇਗਾ।Related Posts

0 Comments

    Be the one to post the comment

Leave a Comment