International

ਜੇ ਕਾਂਗਰਸ ਸਰਕਾਰ ਦੀ ਨੀਯਤ ਠੀਕ ਹੁੰਦੀ ਤਾਂ ਨਕਲੀ ਸ਼ਰਾਬ ਨਾਲ 120 ਜਾਨਾਂ ਨਾ ਜਾਂਦੀਆਂ : ਡਾ. ਚੀਮਾ

    12 August 2020

ਜ਼ਿਲ੍ਹਾ ਜਥੇਬੰਦੀ ਵੱਲੋਂ ਇਕ ਵਿਸ਼ੇਸ਼ ਮੀਟਿੰਗ ਗੁ: ਭੱਠਾ ਸਾਹਿਬ ਵਿਖੇ ਕੀਤੀ ਗਈ, ਜਿਸ ਵਿਚ ਸਾਬਕਾ ਸਿਖਿਆ ਮੰਤਰੀ ਡਾ: ਦਲਜੀਤ ਸਿੰਘ ਚੀਮਾ ਦੇ ਨਾਲ ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਸ: ਚਰਨਜੀਤ ਸਿੰਘ ਅਟਵਾਲ ਵਿਸ਼ੇਸ਼ ਤੌਰ 'ਤੇ ਪਹੁੰਚੇ । ਇਸ ਮੌਕੇ ਅਟਵਾਲ ਨੇ ਕਿਹਾ ਕਿ ਪੰਜਾਬ ਵਿਚ ਜੇਕਰ ਦਲਿਤ ਭਾਈਚਾਰੇ ਤੇ ਗਰੀਬ ਲੋਕਾਂ ਨੂੰ ਜਦੋਂ ਵੀ ਕੁਝ ਮਿਲਿਆ ਤਾਂ ਉਹ ਤਾਂ ਉਸ ਸਮੇਂ ਸ: ਪਰਕਾਸ਼ ਸਿੰਘ ਬਾਦਲ ਦੀ ਹੀ ਸਰਕਾਰ ਸੀ। ਉਨ੍ਹਾਂ ਕਿਹਾ ਇਸ ਦੇ ਉਲਟ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਨੇ ਇਨ੍ਹਾਂ ਲੋਕਾਂ ਨਾਲ ਬਹੁਤ ਵੱਡੀ ਵਾਅਦਾ ਖਿਲਾਫੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਰਚ ਮਹੀਨੇ ਦਾ ਰੁਪਿਆ ਪੰਜਾਬ ਸਰਕਾਰ ਕੋਲ ਕੇਂਦਰ ਸਰਕਾਰ ਨੇ ਭੇਜਿਆ ਪਿਆ ਹੈ, ਜੋ ਹਾਲੇ ਤੱਕ ਨਹੀਂ ਵੰਡਿਆ ਗਿਆ ਜਦ ਕਿ ਗੁਆਂਢੀ ਹਰਿਆਣਾ ਤੋਂ ਇਲਾਵਾ ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਰਾਜਸਥਾਨ ਦੀਆਂ ਸਰਕਾਰਾਂ ਇਹ ਸਾਰਾ ਪੈਸਾ ਵੰਡ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵਜੀਫੇ ਨਾ ਦੇਣ ਸਬੰਧੀ, ਨੀਲੇ ਕਾਰਡ ਕੱਟਣ ਸਬੰਧੀ, ਰਾਸ਼ਣ ਘੁਟਾਲੇ ਸਬੰਧੀ ਬਿਜਲੀ ਦੇ ਬਿਲਾਂ 'ਚ ਕੀਤਾ ਅਥਾਹ ਵਾਧਾ ਵਾਪਸ ਲੈਣ ਸਬੰਧੀ ਗਰੀਬ ਲੋਕਾਂ ਦੀ ਮੁਫਤ ਬਿਜਲੀ ਦੀ ਸਹੂਲਤ ਵਾਪਸ ਲੈਣ ਸਬੰਧੀ, ਗਰੀਬ ਲੋਕਾਂ ਦੇ ਮੁਫਤ ਇਲਾਜ ਦੀ ਸਹੂਲਤ ਵਾਪਸ ਲੈਣ ਸਬੰਧੀ ਅਤੇ ਕੀਤੇ ਵਾਅਦੇ ਮੁਤਾਬਕ ਸ਼ਗਨ ਸਕੀਮ 51,000 ਰੁਪਏ ਨਾ ਜਾਰੀ ਕਰਨ ਸਬੰਧੀ ਪੰਜਾਬ ਦੇ ਹਰ ਹਲਕੇ ਦੇ ਹਰ ਪਿੰਡ ਵਿਚ ਧਰਨੇ ਲਾਏ ਜਾਣਗੇ।ਇਸ ਮੌਕੇ ਸਾਬਕਾ ਸਿਖਿਆ ਮੰਤਰੀ ਡਾ: ਦਲਜੀਤ ਸਿੰਘ ਚੀਮਾ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਇਨ੍ਹਾਂ ਧਰਨਿਆਂ ਸਬੰਧੀ ਵਰਕਰਾਂ ਦੀਆਂ ਡਿਊਟੀਆਂ ਲਾਈਆਂ ਜਾ ਚੁੱਕੀਆਂ ਹਨ। ਇਸ ਮੌਕੇ ਜ਼ਿਲ੍ਹਾ ਜਥੇਬੰਦੀ ਵਲੋਂ ਸ: ਅਟਵਾਲ ਦਾ ਸਨਮਾਨ ਕੀਤਾ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਹਰਮੋਹਨ ਸਿੰਘ ਸੰਧੂ ਹਲਕਾ ਇੰਚਾਰਜ ਚਮਕੌਰ ਸਾਹਿਬ ਪ੍ਰਿੰਸੀਪਲ ਸੁਰਿੰਦਰ ਸਿੰਘ ਜਥੇ: ਅਜਮੇਰ ਸਿੰਘ ਖੇੜਾ, ਸਾਬਕਾ ਮੈਂਬਰ ਗੁਰਿੰਦਰ ਸਿੰਘ ਗੋਗੀ, ਕੁਲਵਿੰਦਰ ਕੌਰ ਵਿਰਕ, ਜਥੇ: ਮੋਹਨ ਸਿੰਘ ਢਾਹੇ, ਸੰਦੀਪ ਸਿੰਘ ਕਲੋਤਾ, ਜਸਬੀਰ ਸਿੰਘ ਸਨਾਣਾ, ਮਾਸਟਰ ਅਮਰੀਕ ਸਿੰਘ, ਭਾਰਤ ਭੂਸ਼ਣ ਹੈਪੀ, ਜੁਗਰਾਜ ਸਿੰਘ ਸਿੰਘ ਮਾਨਖੇੜੀ, ਰਾਜਿੰਦਰ ਕੁਮਾਰ, ਰਣਜੀਤ ਸਿੰਘ ਖੱਟੂ, ਮੋਨੂ ਕੁਮਾਰ, ਹੁਸਨ ਚੰਦ ਮਠਾਨ, ਮੋਹਣ ਸਿੰਘ ਡੂਮੇਵਾਲ ਚੇਅਰਮੈਨ ਮਿਲਕ ਪਲਾਂਟ ਮੁਹਾਲੀ, ਯਸ਼ਵੀਰ ਟਿੱਕਾ, ਜਥੇਦਾਰ ਰਾਮ ਸਿੰਘ, ਅਜੀਤ ਪਾਲ ਸਿੰਘ ਨਾਫਰੇ, ਸੱਤ ਪ੍ਰਕਾਸ਼ ਬੈਂਸ, ਗੁਰਦੀਪ ਸਿੰਘ ਹਵੇਲੀ, ਚੋਧਰੀ ਵੇਦ ਪ੍ਰਕਾਸ਼, ਯੁਵਰਾਜ ਸਿੰਘ ਮਾਨਖੇੜੀ ਬਲਜਿੰਦਰ ਸਿੰਘ ਮਿੱਠੁ, ਮਨਪ੍ਰੀਤ ਸਿੰਘ ਗਿੱਲ ਅਤੇ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਹਾਜ਼ਰ ਹਨ।


Related Posts

0 Comments

    Be the one to post the comment

Leave a Comment