International

ਪੰਜਾਬ 'ਚ ਕੋਰੋਨਾ ਪੀੜਤ 29 ਮਰੀਜ਼ਾਂ ਦੀ ਮੌਤ, 1060 ਨਵੇਂ ਮਾਮਲੇ

    13 August 2020

ਪੰਜਾਬ 'ਚ ਅੱਜ ਕੋਰੋਨਾ ਵਾਇਰਸ ਕਾਰਨ 29 ਮਰੀਜ਼ਾਂ ਦੀ ਮੌਤ ਹੋ ਗਈ, ਜਦਕਿ 1060 ਨਵੇਂ ਮਾਮਲੇ ਸਾਹਮਣੇ ਆਏ ਹਨ। ਸੂਬੇ 'ਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 26971 ਹੋ ਗਈ ਹੈ, ਜਦਕਿ ਹੁਣ ਤਕ 669 ਮਰੀਜ਼ਾਂ ਦੀ ਮੌਤ ਹੋ ਚੁਕੀ ਹੈ। ਅੱਜ ਜਿਨ੍ਹਾਂ 29 ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ 'ਚ ਲੁਧਿਆਣਾ 7, ਜਲੰਧਰ 5, ਪਟਿਆਲਾ 4, ਅੰਮ੍ਰਿਤਸਰ 3, ਐਸ. ਏ. ਐਸ. ਨਗਰ 2, ਗੁਰਦਾਸਪੁਰ 2, ਪਠਾਨਕੋਟ 2, ਸੰਗਰੂਰ 1, ਬਠਿੰਡਾ 1, ਫਤਿਹਗੜ੍ਹ ਸਾਹਿਬ 1 ਤੇ ਬਰਨਾਲਾ 'ਚ ਇਕ ਮਰੀਜ਼ ਦੀ ਮੌਤ ਹੋਈ ਹੈ।
ਪੰਜਾਬ ਦੇ ਨੋਡਲ ਅਫਸਰ ਡਾ. ਜਏਸ਼ ਭਾਸਕਰ ਮੁਤਾਬਕ ਅੱਜ ਪਾਜ਼ੇਟਿਵ ਆਏ ਲੋਕਾਂ 'ਚ ਲੁਧਿਆਣਾ ਤੋਂ 243, ਜਲੰਧਰ 174, ਅੰਮ੍ਰਿਤਸਰ 53, ਪਟਿਆਲਾ 120, ਸੰਗਰੂਰ 22, ਐਸ. ਏ. ਐਸ. ਨਗਰ 84, ਗੁਰਦਾਸਪੁਰ 40, ਪਠਾਨਕੋਟ 27, ਫਿਰੋਜ਼ਪੁਰ 32, ਤਰਨਤਾਰਨ 9, ਬਠਿੰਡਾ 22, ਫਤਿਹਗੜ੍ਹ ਸਾਹਿਬ 18, ਮੋਗਾ 19, ਐਸ. ਬੀ. ਐਸ. ਨਗਰ 11, ਫਰੀਦਕੋਟ 36, ਫਾਜ਼ਿਲਕਾ 13, ਕਪੂਰਥਲਾ 39, ਰੋਪੜ 24, ਮੁਕਤਸਰ 8, ਬਰਨਾਲਾ 63 ਤੇ ਮਾਨਸਾ ਦੇ 3 ਮਰੀਜ਼ ਸ਼ਾਮਲ ਹਨ।

Related Posts

0 Comments

    Be the one to post the comment

Leave a Comment