International

ਇੰਡੀਅਨ ਮਿਸ਼ਨ ਇਕੱਠਾ ਕਰ ਰਿਹੈ ਪ੍ਰਵਾਸੀ ਭਾਰਤੀ ਸਿੱਖਾਂ ਦਾ ਡਾਟਾ

    23 October 2020

ਵਿਸ਼ਵ ਭਰ ਦੇ ਸਾਰੇ ਭਾਰਤੀ ਦੂਤਘਰ ਅਤੇ ਕੌਂਸਲੇਟ ਦਫ਼ਤਰ (ਵਣਜ ਦੂਤ ਦੇ ਦਫ਼ਤਰ) ਆਪਣੇ ਪ੍ਰਦੇਸ਼ਾਂ 'ਚ ਸਿੱਖ ਪਰਵਾਸੀਆਂ ਬਾਰੇ ਵੇਰਵਿਆਂ ਨੂੰ ਇਕੱਤਰ ਕਰਨ ਦੀ ਮੰਗ ਕਰ ਰਹੇ ਹਨ, ਖ਼ਾਸਕਰ ਉਨ੍ਹਾਂ ਦੇਸ਼ਾਂ 'ਚ ਜਿੱਥੇ ਸਿੱਖ ਭਾਈਚਾਰਾ ਵੱਡੀ ਗਿਣਤੀ 'ਚ ਮੌਜੂਦ ਹੈ। ਇਸ ਗੱਲ ਦਾ ਖ਼ੁਲਾਸਾ ਉਸ ਸਮੇਂ ਹੋਇਆ ਜਦੋਂ ਜਰਮਨੀ ਦੇ ਹੈਮਬਰਗ ਵਿਖੇ ਸਥਿਤ ਕੌਂਸਲੇਟ ਜਨਰਲ ਆਫ਼ ਇੰਡੀਆ ਦੇ ਦਫ਼ਤਰ ਤੋਂ ਇਕ ਈਮੇਲ ਆਈ, ਜਿਸ ਰਾਹੀਂ ਦੇਸ਼ 'ਚ ਸਿੱਖ ਪ੍ਰਵਾਸੀਆਂ ਦਾ ਵੇਰਵਾ ਜਨਤਕ ਹੋਇਆ।ਹਾਲਾਂਕਿ, ਐੱਮ.ਈ.ਏ. ਨੇ ਦਾਅਵਾ ਕੀਤਾ ਹੈ ਕਿ ਡੇਟਾ ਇਕੱਤਰ ਕਰਨਾ ਸਿੱਖ ਕੌਮ ਦੀ ਸਹਾਇਤਾ ਲਈ“ਵਿਸ਼ਵ ਭਰ 'ਚ ਪਹੁੰਚਣ ਦਾ ਯਤਨ”ਸੀ ਕਿਉਂਕਿ ਕੁਝ ਦੇਸ਼ਾਂ 'ਚ ਸਿੱਖ ਘੱਟਗਿਣਤੀਆਂ 'ਚ ਹਨ ਅਤੇ ਉਨ੍ਹਾਂ ਨੂੰ ਅਤਿਆਚਾਰ ਦਾ ਸ਼ਿਕਾਰ ਹੋਣਾ ਪੈਂਦਾ ਹੈ। ਇਸ ਸਬੰਧੀ ਸ਼ਿਕਾਇਤਾਂ ਵੀ ਮਿਲੀਆਂ ਹਨ। ਹੈਮਬਰਗ ਦੇ ਉਪ ਕੁਲਪਤੀ ਗੁਲਸ਼ਨ ਢੀਂਗਰਾ ਨੇ 19 ਅਕਤੂਬਰ ਨੂੰ ਸੀ.ਜੀ.ਆਈ. ਦਫ਼ਤਰ ਨਾਲ ਜੁੜੇ ਅਧਿਕਾਰਤ ਖਾਤੇ 'ਚੋਂ ਇਕ ਈਮੇਲ ਭੇਜਿਆ ਸੀ, ਜਿਸਦਾ ਸਿਰਲੇਖ ਸੀ, ਉੱਤਰੀ ਜਰਮਨ ਦੇ 4 ਰਾਜਾਂ 'ਚ ਰਹਿੰਦੇ ਸਿੱਖ ਡਾਇਸਪੋਰਾ ਦਾ ਡਾਟਾ। ਈਮੇਲ ਅਨੁਸਾਰ, “ਮੰਤਰਾਲਾ ਜਰਮਨੀ'ਚ ਰਹਿੰਦੇ ਸਿੱਖ ਪਰਵਾਸੀਆਂ ਦੇ ਅੰਕੜਿਆਂ ਨੂੰ ਇਕੱਤਰ ਕਰਨ ਦੀ ਤਿਆਰੀ ਵਿਚ ਹੈ।ਯੂਰਪ-ਅਧਾਰਤ ਵਕੀਲ ਅਤੇ ਕਾਰਕੁਨ ਡਾ. ਮਨੂਵੀ ਨੇ ਦਫ਼ਤਰ ਤੋਂ ਕੌਂਸਲੇਟ ਜਨਰਲ ਆਫ ਇੰਡੀਆ ਨੂੰ ਈਮੇਲ ਕੀਤੀ ਤੇ ਇਸ ਈ-ਮੇਲ ਪ੍ਰਾਪਤ ਕਰਨ ਵਾਲਿਆਂ ਨੂੰ 21 ਅਕਤੂਬਰ 2020 ਤਕ ਆਪਣੇ ਖੇਤਰ 'ਚ ਰਹਿੰਦੇ ਸਿੱਖਾਂ ਦੇ ਨਾਵਾਂ ਅਤੇ ਪਤਿਆਂ ਬਾਰੇ ਇਕ ਸੂਚੀ ਤਿਆਰ ਕਰਕੇ ਮਹਿਕਮੇ ਨੂੰ ਭੇਜਣ ਦੀ ਅਪੀਲ ਕੀਤੀ ਗਈ। ਬਾਅਦ ਵਿੱਚ ਡਾ.ਢੀਗਰਾ ਨੇ ਟਾਇਮਸ ਆਫ ਇੰਡੀਆ ਨੂੰ ਦੱਸਿਆ ਕਿ ਇਹ ਅਪੀਲ ਵਾਪਿਸ ਲੈ ਲਈ ਗਈ ਹੈ।


Related Posts

0 Comments

    Be the one to post the comment

Leave a Comment