International

ਧਰਨਿਆਂ 'ਤੇ ਬੈਠ ਕਿਸਾਨਾਂ ਨੇ ਮਨਾਇਆ ਦੀਵਾਲੀ ਦਾ ਤਿਉਹਾਰ

    16 November 2020

ਇਕ ਕੋਰੋਨਾ ਦੀ ਮਾਰ ਅਤੇ ਦੂਜਾ ਕਿਸਾਨੀ ਸੰਘਰਸ਼ ਦੇ ਚਲਦੇ ਇਸ ਵਾਰ ਸਾਰੇ ਹੀ ਤਿਉਹਾਰਾਂ ਦੀਆਂ ਰੋਣਕਾਂ ਫਿੱਕੀਆਂ ਵਿਖਾਈ ਦੇ ਰਹੀਆਂ ਹਨ। ਕੇਂਦਰ ਦੇ ਕਾਲੇ ਕਾਨੂੰਨ ਕਾਰਨ ਜਿੱਥੇ ਕਿਸਾਨ ਧਰਨਿਆਂ 'ਤੇ ਹੀ ਇਸ ਵਾਰ ਕਾਲੀ ਦੀਵਾਲੀ ਮਨਾਉਣ ਲਈ ਮਜਬੂਰ ਹਨ, ਉਥੇ ਹੀ ਬਾਜ਼ਾਰਾਂ 'ਚ ਰੌਣਕਾਂ ਤਾਂ ਵਿਖਾਈ ਦੇ ਰਹੀਆਂ ਹਨ ਪਰ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਬਿਨ੍ਹਾਂ ਉਹ ਦੀਵਾਲੀ ਨਹੀਂ ਜੋ ਹਰ ਸਾਲ ਹੁੰਦੀ ਹੈ।ਇਸ ਦੀਵਾਲੀ ਅਤੇ ਕੋਰੋਨਾ ਅਤੇ ਕਿਸਾਨੀ ਸੰਘਰਸ਼ ਦਾ ਕੀ ਅਸਰ ਵੇਖਣ ਨੂੰ ਮਿਲ ਰਿਹਾ ਹੈ। ਇਸ ਨੂੰ ਲੈ ਕੇ ਰੂਪਨਗਰ ਤੋਂ ਸਾਡੇ ਪੱਤਰਕਾਰ ਸੱਜਨ ਸਿੰਘ ਸੈਣੀ ਵੱਲੋਂ ਕਿਸਾਨਾਂ ਅਤੇ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਅਤੇ ਬਾਜ਼ਾਰਾਂ ਦਾ ਜਾਇਜ਼ਾ ਲਿਆ।

ਇਸ ਵਾਰ ਕਿਸਾਨ ਕੇਂਦਰ ਦੇ ਕਾਲੇ ਕਾਨੂੰਨਾਂ ਨੂੰ ਲੈ ਕੇ ਕਾਲੀ ਦੀਵਾਲੀ ਮਨ੍ਹਾ ਰਹੇ ਹਨ, ਜਿਸ ਕਰਕੇ ਬਾਜ਼ਾਰਾਂ 'ਚ ਸ਼ਹਿਰੀ ਲੋਕਾਂ ਦੀ ਭੀੜ ਤਾਂ ਵੇਖਣ ਨੂੰ ਮਿਲ ਰਹੀ ਹੈ ਪਰ ਪਿੰਡਾਂ ਦੇ ਕਿਸਾਨ ਬਾਜ਼ਾਰਾਂ ਦੀਆਂ ਰੌਣਕਾਂ 'ਚੋਂ ਗਾਇਬ ਹਨ, ਜਿਸ ਕਰਕੇ ਦੁਕਾਨਦਾਰਾਂ ਦਾ ਕੰਮ ਕੁਝ ਠੰਡਾ ਹੀ ਰਿਹਾ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਕ ਤਾਂ ਕੋਰੋਨਾ ਦੀ ਮਾਰ ਅਤੇ ਦੂਜਾ ਕਿਸਾਨਾਂ ਦਾ ਬਾਜ਼ਾਰਾਂ 'ਚ ਨਾ ਆਉਣਾ ਵਪਾਰ ਦੇ ਘਾਟੇ ਨੂੰ ਹੋਰ ਵਧਾ ਰਿਹਾ ਹੈ।

Related Posts

0 Comments

    Be the one to post the comment

Leave a Comment