International

'ਕਿਰਨ ਖੇਰ' ਦੀ 'ਫੇਸਬੁੱਕ ਪੋਸਟ' ਪੜ੍ਹ ਲੋਕਾਂ ਦਾ ਚੜ੍ਹਿਆ ਪਾਰਾ, ਰੱਜ ਕੇ ਕੱਢੀ ਭੜਾਸ

    13 August 2020

ਸੰਸਦ ਮੈਂਬਰ ਕਿਰਨ ਖੇਰ ਨੇ ਬੁੱਧਵਾਰ ਨੂੰ ਸ਼ਹਿਰ ਦੀਆਂ ਸਿਹਤ ਸਹੂਲਤਾਂ ’ਤੇ ਚਿੰਤਾ ਜਤਾਉਂਦਿਆਂ ਆਪਣੇ ਫੇਸਬੁੱਕ ਪੇਜ ’ਤੇ ਇਕ ਪੋਸਟ ਸਾਂਝੀ ਕੀਤੀ, ਜਿਸ 'ਚ ਉਨ੍ਹਾਂ ਨੇ ਲਿਖਿਆ ਕਿ ਪੀ. ਜੀ. ਆਈ. ਅਤੇ ਸ਼ਹਿਰ ਦੇ ਹੋਰ ਹਸਪਤਾਲ ਕਾਫ਼ੀ ਦਬਾਅ 'ਚ ਹਨ। ਜੇਕਰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਸਿਹਤ ਸਹੂਲਤਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਨਤੀਜੇ ਘਾਤਕ ਹੋਣਗੇ। ਅਜਿਹੇ 'ਚ ਸ਼ਹਿਰ ਦੇ ਹਸਪਤਾਲਾਂ 'ਚ ਮਰੀਜ਼ਾਂ ਲਈ ਕੋਈ ਵੀ ਬੈੱਡ ਨਹੀਂ ਮਿਲੇਗਾ।ਇਸ ਲਈ ਸਮਾਂ ਰਹਿੰਦੇ ਇਸ ਸਮੱਸਿਆ ਵੱਲ ਧਿਆਨ ਦਿੱਤਾ ਜਾਵੇ। ਇਸ ਸਮੱਸਿਆ ’ਤੇ ਧਿਆਨ ਦੇਣ ਲਈ ਕਿਰਨ ਖੇਰ ਨੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੂੰ ਟੈਗ ਕੀਤਾ ਹੈ ਨਾਲ ਹੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ, ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਡਾ. ਹਰਸ਼ਵਰਧਨ, ਪ੍ਰਧਾਨ ਮੰਤਰੀ ਦਫ਼ਤਰ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਡਾ ਨੂੰ ਵੀ ਟੈਗ ਕੀਤਾ ਗਿਆ ਹੈ। ਕਿਰਨ ਖੇਰ ਇਹ ਪੋਸਟ ਪੜ੍ਹਦਿਆਂ ਹੀ ਸ਼ਹਿਰ ਦੇ ਲੋਕਾਂ ਦਾ ਪਾਰਾ ਚੜ੍ਹ ਗਿਆ, ਜਿਸ ਤੋਂ ਬਾਅਦ ਲੋਕ ਇਸ ਪੋਸਟ ’ਤੇ ਜੰਮ ਕੇ ਭੜਾਸ ਕੱਢ ਰਹੇ ਹਨ।

ਯਾਦਵਿੰਦਰ ਮਹਿਤਾ ਲਿਖਦੇ ਹਨ ਕਿ ਆਪਣੀ ਉਮਰ ਦਾ ਬਹਾਨਾ ਬਣਾ ਕੇ ਗਾਇਬ ਰਹਿਣ ਵਾਲੀ ਮੈਡਮ ਜੀ, ਜ਼ਰਾ ਗਵਰਨਰ ਸਾਹਿਬ ਤੋਂ ਹੀ ਥੋੜ੍ਹਾ ਸਿੱਖ ਲੈਂਦੇ। ਤੁਹਾਡੇ ਤੋਂ ਉਮਰ 'ਚ ਜ਼ਿਆਦਾ ਹੋਣ ਦੇ ਬਾਵਜੂਦ ਹਰ ਸੰਭਵ ਕੋਸ਼ਿਸ਼ ਤਾਂ ਕਰ ਰਹੇ ਹਨ, ਉਹ ਜ਼ਿੰਮੇਵਾਰੀ ਅਤੇ ਮੈਦਾਨ ਛੱਡ ਕੇ ਤਾਂ ਨਹੀਂ ਭੱਜੇ। ਕੋਰੋਨਾ ਕਾਲ ਦੀ ਇਸ ਮੁਸ਼ਕਲ ਘੜੀ 'ਚ ਸੰਸਦ ਮੈਂਬਰ ਹੋਣ ਦੇ ਨਾਤੇ ਸ਼ਹਿਰ ਵਾਸੀਆਂ ਨਾਲ ਦੁੱਖ 'ਚ ਸ਼ਾਮਲ ਹੋਣ ਦੀ ਬਜਾਏ ਤੁਸੀਂ ਇਕਾਂਤਵਾਸ 'ਚ ਰਹੇ। ਚੰਡੀਗੜ੍ਹ ਵਾਸੀਆਂ ਲਈ ਇਸ ਤੋਂ ਵੱਡੀ ਤ੍ਰਾਸਦੀ ਅਤੇ ਦੁੱਖ ਦੀ ਗੱਲ ਕੀ ਹੋਵੇਗੀ? ਮੈਡਮ ਜੀ, ਇਕਾਂਤਵਾਸ ਵੀ 14 ਦਿਨ ਲਈ ਹੁੰਦਾ ਹੈ। ਤੁਸੀ ਤਾਂ ਖੁਦ ਇਕਾਂਤਵਾਸ 4 ਮਹੀਨੇ ਲਈ ਹੋ ਗਏ, ਜਨਤਾ ਨੂੰ ਆਪਣੇ ਹਾਲ ’ਤੇ ਛੱਡ ਕੇ।’


Related Posts

0 Comments

    Be the one to post the comment

Leave a Comment