International

ਪਾਕਿਸਤਾਨ ਦੀ ਮੁੜ ਤੋਂ 'ਨਾ-ਪਾਕ' ਹਰਕਤ, ਬੀ.ਐੱਸ.ਐੱਫ ਦੀ ਚੱਕਰੀ ਪੋਸਟ 'ਤੇ ਕੀਤੀ ਗੋਲੀਬਾਰੀ

    16 November 2020

ਜ਼ਿਲ੍ਹਾ ਪੁਲਸ ਗੁਰਦਾਸਪੁਰ ਦੀ ਪਾਕਿਸਤਾਨ ਦੇ ਨਾਲ ਲਗਦੀ ਸਰਹੱਦ ਤੇ ਚੱਕਰੀ ਬੀ.ਓ.ਪੀ. ਦੇ ਸਾਹਮਣੇ ਸੀਮਾ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਪਾਕਿਸਤਾਨ ਤੋਂ ਹੋਣ ਵਾਲੀ ਤਸਕਰੀ ਨੂੰ ਅਸਫ਼ਲ ਬਣਾ ਦਿੱਤਾ। ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਸੀਮਾ ਸੁਰੱਖਿਆ ਬਲ ਵਲੋਂ ਲਗਾਈ ਕੰਡਿਆਲੀ ਤਾਰ ਦੇ ਕੋਲ ਤੋਂ 12 ਫੁੱਟ ਲੰਬੀ ਪਲਾਸਟਿਕ ਪਾਇਪ ਬਰਾਮਦ ਕੀਤੀ।ਸੀਮਾ ਸੁਰੱਖਿਆ ਬਲ ਦੇ ਗੁਰਦਾਸਪੁਰ ਸੈਕਟਰ ਦੇ ਡੀ.ਆਈ.ਜੀ. ਰਾਜੇਸ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੀਵਾਲੀ ਦੀ ਰਾਤ ਲਗਭਗ 11-20 ਵਜੇ ਚੱਕਰੀ ਬੀ.ਓ.ਪੀ ਦੇ ਕੋਲ ਪਿੱਲਰ ਨੰਬਰ 17-18 ਦੇ ਕੋਲ ਸੀਮਾ ਸੁਰੱਖਿਆ ਬਲ ਦੀ 58 ਬਟਾਲੀਅਨ ਦੇ ਜਵਾਨਾਂ ਨੇ ਪਾਕਿਸਤਾਨ ਦੇ ਵਲੋਂ 6 ਲੋਕਾਂ ਨੂੰ ਭਾਰਤੀ ਇਲਾਕੇ 'ਚ ਦਾਖਲ ਹੁੰਦੇ ਦੇਖਿਆ। ਜਿਸ ਤਰ੍ਹਾਂ ਹੀ ਦੋਸ਼ੀ ਅੰਤਰਾਸ਼ਟਰੀ ਸੀਮਾ ਤੋਂ ਲਗਭਗ 100 ਮੀਟਰ ਭਾਰਤੀ ਇਲਾਕੇ 'ਚ ਦਾਖ਼ਲ ਹੋਣ ਦੀ ਕੌਸ਼ਿਸ਼ ਕਰਨ 'ਚ ਸਫਲ ਹੋ ਗਏ ਤਾਂ ਜਵਾਨਾਂ ਨੇ ਫਾਈਰਿੰਗ ਸ਼ੁਰੂ ਕਰ ਦਿੱਤੀ। ਜਵਾਨਾਂ ਵਲੋਂ ਇਸ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਵੀ ਦਿੱਤੀ ਗਈ ਅਤੇ ਜਵਾਨਾਂ ਨੇ ਰਾਈਫਲ 'ਚੋਂ 143 ਰਾਊਡ ਅਤੇ ਮਾਰਟਰ ਨਾਲ 5 ਰਾਊਡ ਫਾਈਰ ਕੀਤੇ। ਦੋਸ਼ੀ ਵਾਪਸ ਪਾਕਿਸਤਾਨ ਦੇ ਵੱਲ ਭੱਜਣ 'ਚ ਸਫ਼ਲ ਹੋ ਗਏ। ਡੀ.ਆਈ.ਜੀ ਸ਼ਰਮਾ ਨੇ ਦੱਸਿਆ ਕਿ ਉਸ ਦੇ ਬਾਅਦ ਇਲਾਕੇ ਦੀ ਤਾਲਾਸ਼ੀ ਲੈਣ ਤੇ ਜਵਾਨਾਂ ਨੇ ਮੌਕੇ ਤੋਂ ਇਕ 12 ਫੁੱਟ ਲੰਬੀ ਪਲਾਸਟਿਕ ਪਾਇਪ ਬਰਾਮਦ ਕੀਤੀ।

ਉਨ੍ਹਾਂ ਨੇ ਦੱਸਿਆ ਕਿ ਇਹ ਪਲਾਸਟਿਕ ਪਾਈਪ ਆਮ ਤੌਰ 'ਤੇ ਤਸਕਰ ਹੈਰੋਇਨ ਤਸੱਕਰੀ ਦੇ ਲਈ ਪ੍ਰਯੋਗ ਕਰਦੇ ਹਨ। ਇਸ ਪਾਈਪ ਨੂੰ ਸੀਮਾ ਸੁਰੱਖਿਆ ਬਲ ਵਲੋਂ ਲਗਾਈ ਕੰਡਿਆਲੀ ਤਾਰ ਦੇ ਥੱਲੇ ਲੱਗਾ ਕੇ ਪਾਈਪ ਦੇ ਰਸਤੇ ਹੈਰੋਇਨ ਦੇ ਪੈਕੇਟ ਭੇਜੇ ਜਾਂਦੇ ਹਨ। ਜਦ ਇਹ ਪੈਕੇਟ ਕੰਡਿਆਲੀ ਤਾਰ ਤੋਂ ਇਸ ਨਾਲ ਭਾਰਤੀ ਇਲਾਕੇ 'ਚ ਆ ਜਾਦੇ ਹਨ ਤਾਂ ਦੋਸ਼ੀ ਪਲਾਸਟਿਕ ਪਾਇਪ ਉੱਥੋਂ ਹਟਾ ਦਿੰਦੇ ਹਨ ਅਤੇ ਭਾਰਤੀ ਇਲਾਕੇ ਤੋਂ ਤਸਕਰ ਇਹ ਹੈਰੋਇਨ ਦੇ ਪੈਕੇਟ ਸੁਰੱਖਿਅਤ ਸਥਾਨ ਤੇ ਲੁਕਾ ਦਿੰਦੇ ਹਨ ਅਤੇ ਮੌਕਾ ਮਿਲਦੇ ਹੀ ਉਥੋਂ ਨਿਕਲ ਜਾਦੇ ਹਨ। ਉਨ੍ਹਾਂ ਨੇ ਕਿਹਾ ਕਿ ਠੰਡ ਦਾ ਮੌਸਮ ਸ਼ੁਰੂ ਹੋਣ ਦੇ ਕਾਰਨ ਸੀਮਾ ਤੇ ਵੱਗਦੇ ਰਾਵੀ ਦਰਿਆ ਦੇ ਕਾਰਨ ਰਾਤ ਨੂੰ ਗਹਿਰੀ ਧੁੰਦ ਹੋ ਜਾਂਦੀ ਹੈ ਜਿਸ ਦਾ ਲਾਭ ਇਹ ਤਸਕਰ ਚੁੱਕਣ ਦੀ ਕੋਸ਼ਿਸ਼ ਕਰਦੇ ਹਨ।ਇਹ ਕਾਰਨ ਹੈ ਕਿ ਸੀਮਾ ਤੇ ਜਵਾਨਾਂ ਨੂੰ ਚੌਕਸ ਰਹਿਣ ਨੂੰ ਕਿਹਾ ਗਿਆ ਹੈ।


Related Posts

0 Comments

    Be the one to post the comment

Leave a Comment