International

ਸੋਸ਼ਲ ਮੀਡੀਆ 'ਤੇ CBSE ਦੀ ਫਰਜ਼ੀ ਡੇਟਸ਼ੀਟ ਵਾਇਰਲ, ਸਰਕਾਰ ਵੱਲੋਂ ਅਲਰਟ ਜਾਰੀ

    02 January 2021

ਸੈਂਟਰਲ ਬੋਰਡ ਆਫ ਸਕੈਂਡਰੀ ਐਜੂਕੇਸ਼ਨ ਦੀ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਦੀ ਪ੍ਰੀਖਿਆਵਾਂ 2021 ਦੀਆਂ ਤਾਰੀਖ਼ਾਂ ਦੇ ਐਲਾਨ ਤੋਂ ਬਾਅਦ ਹੁਣ ਵਿਦਿਆਰਥੀਆਂ ਨੂੰ ਡੇਟਸ਼ੀਟ ਦੀ ਉਡੀਕ ਹੈ ਪਰ ਇਸ ਦੌਰਾਨ ਸੋਸ਼ਲ ਮੀਡੀਆ ’ਤੇ ਸੀ. ਬੀ. ਐੱਸ. ਈ. ਪ੍ਰੀਖਿਆ-2021 ਦੀ ਇਕ ਫਰਜ਼ੀ ਡੇਟਸ਼ੀਟ ਵਾਇਰਲ ਹੋ ਰਹੀ ਹੈ। ਇਸ ਸਬੰਧੀ ਭਾਰਤ ਸਰਕਾਰ ਦੇ ਪ੍ਰੈੱਸ ਸੂਚਨਾ ਦਫ਼ਤਰ ਨੇ ਇਸ ਡੇਟਸ਼ੀਟ ਨੂੰ ਫਰਜ਼ੀ ਦੱਸਿਆ ਹੈ।ਸਰਕਾਰ ਦੀ ਫੈਕਟ ਚੈੱਕ ਆਰਗੇਨਾਈਜ਼ੇਸ਼ਨ ਪੀ. ਆਈ. ਬੀ. ਫੈਕਟ ਚੈੱਕ ਨੇ ਇਸ ਡੇਟਸ਼ੀਟ ਨੂੰ ਪੂਰੀ ਤਰ੍ਹਾਂ ਫਰਜ਼ੀ ਕਰਾਰ ਦਿੱਤਾ ਹੈ। ਪੀ. ਆਈ. ਬੀ. ਫੈਕਟ ਚੈੱਕ ਨੇ ਟਵੀਟ ਕਰਕੇ ਕਿਹਾ ਕਿ ਸੀ. ਬੀ. ਐੱਸ. ਈ. 10ਵੀਂ ਅਤੇ 12ਵੀਂ ਪ੍ਰੀਖਿਆ 2020-2021 ਦੀ ਇਕ ਡੇਟਸ਼ੀਟ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਹ ਡੇਟਸ਼ੀਟ ਫਰਜ਼ੀ ਹੈ। ਹਾਲਾਂਕਿ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਇਹ ਐਲਾਨ ਕਰ ਚੁੱਕੇ ਹਨ ਕਿ ਪ੍ਰੀਖਿਆਵਾਂ 4 ਮਈ ਤੋਂ 10 ਜੂਨ 2021 ਤੱਕ ਹੋਣਗੀਆਂ।ਸੀ. ਬੀ. ਐੱਸ. ਈ. ਨੇ ਕਿਹਾ ਕਿ ਸਮੇਂ-ਸਮੇਂ ’ਤੇ ਅਧਿਕਾਰਿਤ ਵੈੱਬਸਾਈਟ ’ਤੇ ਪ੍ਰੀਖਿਆ ਨਾਲ ਸਬੰਧਿਤ ਜਾਣਕਾਰੀ ਦਿੱਤੀ ਜਾਂਦੀ ਰਹੇਗੀ। ਸੋਸ਼ਲ ਮੀਡੀਆ ਸਮੇਤ ਕਿਸੇ ਹੋਰ ਪਲੇਟਫਾਰਮ ’ਤੇ ਮੁਹੱਈਆ ਜਾਣਕਾਰੀ ਨੂੰ ਉਦੋਂ ਤੱਕ ਸਹੀ ਨਹੀਂ ਮੰਨਿਆ ਜਾਣਾ ਚਾਹੀਦਾ, ਜਦੋਂ ਤੱਕ ਕਿ ਉਹ ਜਾਣਕਾਰੀ ਬੋਰਡ ਦੀ ਵੈੱਬਸਾਈਟ ’ਤੇ ਮੁਹੱਈਆ ਨਾ ਹੋਵੇ। ਸੀ. ਬੀ. ਐੱਸ. ਈ. ਦੀ ਡੇਟਸ਼ੀਟ ਅਧਿਕਾਰਤ ਵੈੱਬਸਾਈਟ cbse.nic.in ’ਤੇ ਜਾਰੀ ਕੀਤੀ ਜਾਵੇਗੀ।ਸਿੱਖਿਆ ਮੰਤਰੀ ਨਿਸ਼ੰਕ ਨੇ ਇਹ ਐਲਾਨ ਕੀਤਾ ਸੀ ਕਿ ਸੀ. ਬੀ. ਐੱਸ. ਈ. 10ਵੀਂ, 12ਵੀਂ ਦੀਆਂ ਪ੍ਰੀਖਿਆਵਾਂ 4 ਮਈ ਤੋਂ ਸ਼ੁਰੂ ਹੋਣਗੀਆਂ ਅਤੇ 10 ਜੂਨ ਤੱਕ ਚੱਲਣਗੀਆਂ। ਪ੍ਰੈਕਟੀਕਲ ਐਗਜ਼ਾਮ 1 ਮਾਰਚ ਤੋਂ ਹੋਣਗੇ। ਪ੍ਰੀਖਿਆਵਾਂ ਦੇ ਨਤੀਜੇ 15 ਜੁਲਾਈ ਤੱਕ ਜਾਰੀ ਹੋ ਜਾਣਗੇ। ਦੋਵੇਂ ਕਲਾਸਾਂ ਦੀ ਵਿਸਥਾਰਤ ਡੇਟਸ਼ੀਟ ਜਲਦ ਹੀ ਜਾਰੀ ਕਰ ਦਿੱਤੀ ਜਾਵੇਗੀ।



Related Posts

0 Comments

    Be the one to post the comment

Leave a Comment