International

ਕੈਪਟਨ ਕੌਣ ਹੁੰਦੈ ਬਿਨਾਂ ਜਾਂਚ ਤੋਂ ਮੰਤਰੀ ਨੂੰ ਕਲੀਨ ਚਿੱਟ ਦੇਣ ਵਾਲਾ : ਹਰਪਾਲ ਚੀਮਾ

    23 October 2020

ਪਿਛਲੇ ਦਿਨੀ ‘ਜਗ ਬਾਣੀ’ ਵਲੋਂ ਤਹਿਸੀਲ ਸ੍ਰੀ ਅਨੰਦਪੁਰ ਸਾਹਿਬ ਅਧੀਨ ਆਉਂਦੇ ਪਿੰਡ ਕਰੂਰਾਂ ’ਚ ਜੰਗਲਾਤ ਵਿਭਾਗ ਵਲੋਂ ‘ਕੌਡੀਆਂ ਦੇ ਭਾਅ ਵਿਕਣ ਵਾਲੀ ਜ਼ਮੀਨ ਨੂੰ ਕਰੋਡ਼ਾਂ ’ਚ ਖਰੀਦ ਕੇ ਸਰਕਾਰ ਨੂੰ ਲਾਇਆ ਚੂਨਾ’ ਇਸ ਖਬਰ ਦਾ ਮੁੱਦਾ ਬੀਤੇ ਦਿਨ ਪੰਜਾਬ ਵਿਧਾਨ ਸਭਾ ’ਚ ਗੂੰਜਿਆ।ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ‘ਜਗ ਬਾਣੀ’ ਖਬਰ ਤਹਿਤ ਪੰਜਾਬ ਸਰਕਾਰ ਤੋਂ ਜਵਾਬ ਮੰਗਦਿਆਂ ਕਿਹਾ ਕਿ ਕੌਡੀਆਂ ਦੇ ਭਾਅ ਵਿਕਣ ਵਾਲੀ ਇਸ ਜ਼ਮੀਨ ’ਤੇ ਕਰੋਡ਼ਾਂ ਰੁ. ਲਾ ਕੇ ਜੰਗਲਾਤ ਮੰਤਰੀ ਸਾਧੂ ਸਿੰÎਘ ਧਰਮਸੋਤ ਸਿੰਘ ਨੇ ਵੱਡਾ ਘਪਲਾ ਕੀਤਾ ਹੈ। ਜਿਸਦੀ ਜਾਂਚ ਸੀ.ਬੀ.ਆਈ. ਤੋਂ ਹੋਣੀ ਚਾਹੀਦੀ ਹੈ। ਭਾਵੇ ਬਿਕਰਮ ਸਿੰਘ ਮਜੀਠੀਆ ਦੇ ਇਸ ਪ੍ਰਸ਼ਨ ਤੋਂ ਬਾਅਦ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਤਰੀ ਸਾਹਿਬ ਨੂੰ ਬਿਨਾਂ ਕਿਸੇ ਜਾਂਚ ਤੋਂ ਬਾਅਦ ਵਿਧਾਨ ਸਭਾ ’ਚ ਹੀ ਕਲੀਨ ਚਿੱਟ ਦੇ ਦਿੱਤੀ ਪਰ ਹੁਣ ਇਹ ਮੁੱਦਾ ਦਿਨ ਪ੍ਰਤੀਦਿਨ ਗਰਮ ਹੁੰਦਾ ਜਾ ਰਿਹਾ। ਜਿਹਡ਼ੀ ਪਹਾਡ਼ੀ ਜ਼ਮੀਨ ਦਾ ਸਰਕਾਰੀ ਪ੍ਰਤੀ ਏਕਡ਼ 90 ਹਜ਼ਾਰ ਰੁ. ਹੈ ਇਸ ਜ਼ਮੀਨ ਨੂੰ ਸਰਕਾਰ ਵਲੋਂ 9 ਲੱਖ 90 ਹਜ਼ਾਰ ਰੁ. ’ਚ ਕਿਉਂ ਖਰੀਦਿਆ ਗਿਆ। ਇਲਾਕੇ ਅੰਦਰ ਜੋ ਜੰਗਲ ਖਰੀਦ ਮਾਫੀਆ ਸਰਗਰਮ ਹੋਇਆ ਪਿਆ ਹੈ। ਇਹ ਇਸ ਪਹਾਡ਼ੀ ਜੰਗਲ ਨੂੰ ਆਮ ਲੋਕਾਂ ਤੋਂ ਦੋ ਲੱਖ ਦੇ ਕਰੀਬ ਪ੍ਰਤੀ ਏਕਡ਼ ਖਰੀਦ ਕੇ ਸਿਆਸੀ ਆਗੂਆਂ ਅਤੇ ਸਰਕਾਰੀ ਅਫਸਰਾਂ ਨਾਲ ਮਿਲ ਕੇ ਕੌਡੀਆਂ ਦੇ ਭਾਅ ਦੀ ਜ਼ਮੀਨ ਪੰਜਾਬ ਸਰਕਾਰ ਨੂੰ ਕਰੋਡ਼ਾਂ ’ਚ ਵੇਚੀ ਜਾ ਰਹੀ ਹੈ।ਭਾਵੇ ਜ਼ਮੀਨ ਮਾਲਕਾਂ ਨੂੰ ਇਸਦਾ ਅਸਲ ਮੁੱਲ ਮਿਲ ਜਾਂਦਾ ਹੈ ਉੱਪਰ ਵਾਲੀ ਵੱਡੀ ਰਕਮ ਜੋ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਕਰੋਡ਼ਾਂ ਦਾ ਚੂਨਾ ਲਾਉਂਦੀ ਹੈ ਇਸਦਾ ਵੱਡਾ ਹਿੱਸਾ ਚਿੱਟੇ ਕੁਡ਼ਤੇ ਪਜਾਮੇ ਪਾਉਣ ਵਾਲੇ ਸਿਆਸੀ ਆਗੂਆਂ ਦੇ ਨਾਲ ਨਾਲ ਸਰਕਾਰੀ ਅਫਸਰਾਂ ਦੀ ਜੇਬਾਂ ’ਚ ਵੀ ਜਾਂਦਾ ਹੈ। ਪੰਜਾਬ ਵਿਧਾਨ ਸਭਾ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੰਤਰੀ ਸਾਹਿਬ ਨੂੰ ਦਿੱਤੀ ਕਲੀਨ ਚਿੱਟ ਖੇਤਰ ’ਚ ਜ਼ਰੂਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ।ਇਸ ਸਬੰਧੀ ਜਦੋ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਆਗੂ ਹਰਪਾਲ ਸਿੰਘ ਚੀਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਗ ਬਾਣੀ ਵਲੋਂ ਜੋ ਕਰੂਰਾ ਜੰਗਲ ਸਕੈਂਡਲ ਛਾਪਿਆ ਗਿਆ ਹੈ ਇਹ ਪੰਜਾਬ ਸਰਕਾਰ ਦੇ ਭ੍ਰਿਸ਼ਟਾਚਾਰ ਹੋਣ ਦਾ ਸਬੂਤ ਦੇ ਰਿਹਾ ਹੈ। ਨਾ ਇਸ ਸਕੈਂਡਲ ਦੀ ਕੋਈ ਜਾਂਚ ਹੋਈ ਫਿਰ ਕੈਪਟਨ ਅਮਰਿੰਦਰ ਸਿੰਘ ਕੌਣ ਹੁੰਦਾ ਹੈ ਮੰਤਰੀ ਧਰਮਸੋਤ ਸਿੰਘ ਨੂੰ ਕਲੀਨ ਚਿੱਟ ਦੇਣ ਵਾਲਾ। ਕੈਪਟਨ ਸਾਹਿਬ ਮੰਤਰੀ ਨੂੰ ਬਚਾਅ ਰਹੇ ਹਨ। ਮੁੱਖ ਮੰਤਰੀ ਦੇ ਘਰ ਪੈਸੇ ਪੁੱਜਦੇ ਹਨ ਮੰਤਰੀ ਸਾਧੂ ਸਿੰਘ ਧਰਮਸੋਤ ਸਿੰਘ ਰਾਹੀਂ। ਜਦੋ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਪੰਜਾਬ ਸਰਕਾਰ ਨੂੰ ਜ਼ਮੀਨ ਦੇਣ ਵਾਲਾ ਵਿਅਕਤੀ ਅਕਾਲੀ ਦਲ ਬਾਦਲ ਦਾ ਸ਼੍ਰੋਮਣੀ ਕਮੇਟੀ ਮੈਂਬਰ ਹੈ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਦਲਾਂ ਨੂੰ ਹੀ ਪੰਜਾਬ ਅੰਦਰ ਪਰਮੋਟ ਕਰ ਰਹੇ ਹਨ।



Related Posts

0 Comments

    Be the one to post the comment

Leave a Comment