International

ਕੰਗਣਾ ਵੱਲੋਂ ਬਜ਼ੁਰਗ ਬੀਬੀ ਨੂੰ ਗ਼ਲਤ ਬੋਲਣ ਦਾ ਮਾਮਲਾ : ਹੁਣ 14 ਜਨਵਰੀ ਨੂੰ ਹੋਵੇਗੀ ਸੁਣਵਾਈ

    12 January 2021

ਕਿਸਾਨੀ ਅੰਦੋਲਨ ਦਾ ਵਿਰੋਧ ਕਰਨ ਵਾਲੀ ਫਿਲਮ ਸਟਾਰ ਕੰਗਣਾ ਰਣੌਤ ਵਲੋਂ ਬਜ਼ੁਰਗ ਕਿਸਾਨੀ ਮਹਿੰਦਰ ਕੌਰ ’ਤੇ ਕਥਿਤ ਸ਼ਰਮਨਾਕ ਟਵੀਟ ਕੀਤਾ ਗਿਆ ਸੀ। ਜਿਸ ਤੋਂ ਬਾਅਦ ਬਜ਼ੁਰਗ ਕਿਸਾਨੀ ਵੱਲੋਂ ਬਠਿੰਡਾ ਅਦਾਲਤ ’ਚ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਦੀ ਸੁਣਵਾਈ ਅੱਜ ਮੁਲਤਵੀ ਕਰ ਦਿੱਤੀ ਗਈ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 14 ਜਨਵਰੀ ਨੂੰ ਹੋਵੇਗੀ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਬਜ਼ੁਰਗ ਜਨਾਨੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੰਗਣਾ ਰਣੌਤ ਨੇ ਸ਼ਰਮਨਾਕ ਹਰਕਤ ਕੀਤੀ ਹੈ ਕਿ ਕਿਸਾਨ ਅੰਦੋਲਨ ’ਚ ਫਿਰਦੀਆਂ ਅਜਿਹੀਆਂ ਬੀਬੀਆਂ 100 ਰੁਪਏ ’ਚ ਦਿਹਾੜੀ ’ਤੇ ਮਿਲ ਜਾਂਦੀਆਂ ਹਨ। ਇਸੇ ਕਾਰਨ ਅਸੀਂ ਉਸ ਖ਼ਿਲਾਫ਼ ਬਠਿੰਡਾ ਦੀ ਅਦਾਲਤ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਉਨ੍ਹਾਂ ਨੂੰ ਅਦਾਲਤ ਵੱਲੋਂ ਬਣਦਾ ਇਨਸਾਫ ਦਿੱਤਾ ਜਾਵੇਗਾ। ਇਸ ਮਾਮਲੇ ਵਿਚ ਮਹਿੰਦਰ ਕੌਰ ਦੇ ਪਤੀ ਲਾਭ ਸਿੰਘ ਨੇ ਕਿਹਾ ਕਿ ਕੰਗਣਾ ਰਣੌਤ ਨੇ ਅਪਸ਼ਬਦਾਂ ਦੀ ਵਰਤੋਂ ਕਰਦੇ ਹੋਏ ਸਾਡੇ ਨਾਲ ਬਹੁਤ ਬੁਰਾ ਕੀਤਾ ਹੈ, ਜੋ ਕਿ ਬਹੁਤ ਗਲਤ ਹੈ। ਇਸੇ ਕਰਕੇ ਅਸੀਂ ਉਸ ਖ਼ਿਲਾਫ਼ ਅਦਾਲਤ ਦਾ ਪੱਖ ਲਿਆ ਹੈ ਅਤੇ ਸਾਨੂੰ ਉਮੀਦ ਹੈ ਕਿ ਸਾਨੂੰ ਵੀ ਅਦਾਲਤ ਦੁਆਰਾ ਨਿਆਂ ਮਿਲ ਜਾਵੇਗਾ।Related Posts

0 Comments

    Be the one to post the comment

Leave a Comment