International

ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਗਿਣਤੀ ’ਚ ਵਾਧਾ, ਤੇਜ਼ੀ ਨਾਲ ਹੋ ਰਹੀ ਬੁਕਿੰਗ

    08 July 2020

ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਗਿਣਤੀ ਵਿਚ ਬੇਹੱਦ ਵਾਧਾ ਹੋ ਰਿਹਾ ਹੈ, ਜਿਸ ਨਾਲ ਘਾਟੇ ਵਿਚ ਚੱਲ ਰਹੀਆਂ ਏਅਰਲਾਈਨ ਕੰਪਨੀਆਂ ਨੂੰ ਰਾਹਤ ਮਿਲ ਰਹੀ ਹੈ। ਯਾਤਰੀਆਂ ਦੀ ਬੁਕਿੰਗ ਵਿਚ ਤੇਜ਼ੀ ਕੰਪਨੀਆਂ ਨੂੰ ਲਾਭ ਦੇ ਨਾਲ-ਨਾਲ ਕਰਮਚਾਰੀਆਂ ਲਈ ਵੀ ਰਾਹਤ ਦੀ ਖਬਰ ਲੈ ਕੇ ਆਈ ਹੈ ਕਿਉਂਕਿ ਘਾਟੇ ਵਿਚ ਚੱਲ ਰਹੀਆਂ ਇਨ੍ਹਾਂ ਕੰਪਨੀਆਂ ਦੇ ਕਰਮਚਾਰੀਆਂ ਦੀ ਛਾਂਟੀ ਹੋਣਾ ਸੰਭਾਵਿਤ ਮੰਨਿਆ ਜਾ ਰਿਹਾ ਸੀ।ਯਾਤਰੀਆਂ ਨੂੰ ਲਿਆਉਣ ਲਈ ਸਬੰਧਤ ਡਿਪੂਆਂ ਦੀਆਂ ਬੱਸਾਂ ਦੀ ਡਿਊਟੀ ਲਗਾਈ ਗਈ ਹੈ। ਉਦਾਹਰਣ ਦੇ ਤੌਰ ’ਤੇ ਜਲੰਧਰ ਨਾਲ ਸਬੰਧਤ ਡਿਪੂ-1 ਦੀ ਡਿਊਟੀ ਲਗਾਈ ਗਈ ਹੈ। ਇਨ੍ਹਾਂ ਯਾਤਰੀਆਂ ਨੂੰ ਵੱਖ-ਵੱਖ ਸਥਾਨਾਂ ’ਤੇ ਕੁਆਰੰਟਾਈਨ ਕੀਤਾ ਗਿਆ। ਬੀਤੇ ਦਿਨੀਂ ਕੁਆਰੰਟਾਈਨ ਕੀਤੇ ਗਏ ਕੁਵੈਤ ਦੇ 2 ਯਾਤਰੀ ਪਾਜ਼ੀਟਿਵ ਆਏ ਹਨ। ਇਸ ਤੋਂ ਬਾਅਦ ਸਿਹਤ ਵਿਭਾਗ ਨੇ ਸੁਰੱਖਿਆ ਨੂੰ ਹੋਰ ਵਧਾ ਦਿੱਤਾ ਹੈ। ਬੱਸ ਅੱਡੇ ਵਿਚ ਆਉਣ ਵਾਲੇ ਯਾਤਰੀਆਂ ਦੀ ਪੂਰੀ ਜਾਂਚ ਕਰ ਕੇ ਹੀ ਉਨ੍ਹਾਂ ਨੂੰ ਬੱਸਾਂ ਵਿਚ ਬੈਠਣ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਰੋਡਵੇਜ਼ ਕਰਮਚਾਰੀਆਂ ਦੀ ਖਾਸ ਤੌਰ ’ਤੇ ਚੈਕਿੰਗ ਲਈ ਡਿਊਟੀ ਲਾਈ ਗਈ ਹੈ।


Related Posts

0 Comments

    Be the one to post the comment

Leave a Comment