ਅੱਜ ਪਿੰਡ ਚਾਉਕੇ ਵਿਖੇ ਦਿੱਲੀ ਟਿਕਰੀ ਮੋਰਚੇ ਸ਼ਹੀਦ ਨੌਜਵਾਨ ਕਿਸਾਨ ਆਗੂ ਜਸ਼ਨਪ੍ਰੀਤ ਸਿੰਘ ਦਾ ਸਸਕਾਰ ਪਿੰਡ ਚਾਉਕੇ ਸ਼ਮਸ਼ਾਨਘਾਟ ’ਚ ਕੀਤਾ ਗਿਆ। ਇਸ ਦੁੱਖ ਦੀ ਘੜੀ ’ਚ ਚਾਉਕੇ ਦੀਆਂ ਸਾਰੀਆਂ ਦੁਕਾਨਾਂ ਪਿੰਡ ਵਾਸੀਆਂ ਵੱਲੋਂ ਬੰਦ ਰੱਖੀਆਂ ਗਈਆਂ। ਪ੍ਰਸ਼ਾਸਨ ਵੱਲੋਂ ਪੁੱਜੇ ਤਹਿਸੀਲਦਾਰ ਨੇ 5 ਲੱਖ, ਸ਼੍ਰੋਮਣੀ ਅਕਾਲੀ ਦਲ ਜਗਦੀਪ ਸਿੰਘ ਨਕੱਈ ਵੱਲੋਂ 5 ਲੱਖ, ਕਾਂਗਰਸ ਪਾਰਟੀ ਵੱਲੋਂ 5 ਲੱਖ ਰੁਪਏ ਸ਼ਹੀਦ ਕਿਸਾਨ ਦੇ ਘਰ ਵਾਲਿਆਂ ਨੂੰ ਦਿੱਤੇ ਗਏ।ਇਸ ਮੌਕੇ ਸ਼ਮਸ਼ਾਨਘਾਟ ’ਚ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਆਗੂ, ਵੱਖ-ਵੱਖ ਜਥੇਬੰਦੀਆਂ ਦੇ ਆਗੂ ਸ਼ਾਮਲ ਹੋਏ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਮੋਠੂ ਸਿੰਘ ਕੋਟੜਾ, ਸੁਖਦੇਵ ਸਿੰਘ ਜਵੰਦਾ, ਨਿੱਕਾ ਸਿੰਘ ਜੇਠੂਕੇ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ, ਠੇਕਾ ਮੁਲਾਜ਼ਮ ਯੂਨੀਅਨ (ਆਜ਼ਾਦ) ਲਹਿਰਾ ਮੁਹੱਬਤ ਦੇ ਸੂਬਾ ਪ੍ਰਧਾਨ ਜਗਰੂਪ ਸਿੰਘ, ਡੀ. ਟੀ. ਐੱਫ. ਦੇ ਹਰਪ੍ਰੀਤ ਸਿੰਘ, ਰੇਸ਼ਮ ਸਿੰਘ, ਬਲਦੇਵ ਸਿੰਘ ਚਾਉਕੇ, ਅਮਨਾ ਚਾਉਕੇ, ਸਿਕੰਦਰ ਸਿੰਘ ਜੋਧਪੁਰ, ਸਿਮਰਨਜੀਤ ਸਿੰਘ, ਤਾਰੀ ਪੂਹਲਾ, ਜਸਵੀਰ ਸਿੰਘ ਬੁਰਜ ਸੇਮਾ, ਕੱਲਕੱਤਾ ਸਿੰਘ ਮਾਈਸਰਖਾਨਾ, ਬੂਟਾ ਬੱਲ੍ਹੋ, ਬਿੰਦਰ ਸਿੰਘ ਜੈਦ, ਰਜਿੰਦਰ ਬਾਂਸਲ ਅਤੇ ਪਿੰਡ ਵਾਸੀ ਵੱਡੀ ਗਿਣਤੀ ’ਚ ਮੌਜੂਦ ਸਨ।
0 Comments
Be the one to post the comment
Leave a Comment