International

ਪੰਜਾਬ ਨੇ ਕੋਵਿਡ ਟੀਕਾਕਰਨ ਦੀ ਸ਼ੁਰੂਆਤ ਲਈ ਖਿੱਚੀਆਂ ਤਿਆਰੀਆਂ

    12 December 2020

ਸੂਬੇ ਦੇ 729 ਕੋਲਡ ਚੇਨ ਪੁਆਇੰਟਾਂ ਨਾਲ ਕੋਵਿਡ ਵੈਕਸੀਨ ਦੀ ਸ਼ੁਰੂਆਤ ਲਈ ਪੂਰੀ ਤਰ੍ਹਾਂ ਤਿਆਰ ਹੋਣ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਵਿਭਾਗ ਨੂੰ ਕੋਵਿਡ ਵੈਕਸੀਨ ਦੀ ਵਰਤੋਂ ਲਈ ਸੂਬੇ ਦੀ ਰਣਨੀਤੀ 'ਚ ਦੂਜੇ ਸੀਰੋ ਸਰਵੇਖਣ ਦੇ ਨਤੀਜੇ ਸ਼ਾਮਲ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਉੱਚ-ਜ਼ੋਖਮ ਵਾਲੀ ਆਬਾਦੀ ਨੂੰ ਤਰਜੀਹੀ ਆਧਾਰ 'ਤੇ ਕਵਰ ਕੀਤਾ ਜਾ ਸਕੇ। ਸੂਬੇ 'ਚ ਕੋਵਿਡ ਸਥਿਤੀ ਦੀ ਸਮੀਖਿਆ ਲਈ ਇਕ ਉੱਚ ਪੱਧਰੀ ਵਰਚੁਅਲ ਮੀਟਿੰਗ 'ਚ ਮੁੱਖ ਮੰਤਰੀ ਨੇ ਤਰਜੀਹੀ ਆਧਾਰ 'ਤੇ ਤਿਆਰ ਸੂਚੀਆਂ ਦੇ ਡਾਟਾਬੇਸ, ਕੋਲਡ ਚੇਨ ਪ੍ਰਬੰਧਨ ਲਈ ਬੁਨਿਆਦੀ ਢਾਂਚੇ, ਟੀਕਾਕਰਨ ਕਰਨ ਵਾਲਿਆਂ ਦੀ ਪਛਾਣ ਅਤੇ ਸਿਖਲਾਈ, ਆਦਿ ਦੇ ਰੂਪ 'ਚ ਵੈਕਸੀਨ ਦੀ ਸ਼ੁਰੂਆਤ ਲਈ ਸੂਬੇ ਦੀਆਂ ਤਿਆਰੀਆਂ ਦਾ ਜ਼ਿਕਰ ਕੀਤਾ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਟੀਕਾਕਰਨ ਅਤੇ ਟੀਕਾਕਰਨ ਵਾਲੀ ਥਾਂ ਦੀ ਸੁਰੱਖਿਆ ਤੋਂ ਇਲਾਵਾ, ਸਹੀ ਤੇ ਸਮੇਂ ਸਿਰ ਜਾਣਕਾਰੀ ਦਾ ਆਦਾਨ-ਪ੍ਰਦਾਨ ਵੈਕਸੀਨ ਦੀ ਸਫ਼ਲ ਵਰਤੋਂ ਲਈ ਮਹੱਤਵਪੂਰਨ ਹਨ, ਜਿਸ ਦੇ ਭਾਰਤ 'ਚ ਜਲਦੀ ਉਪਲਬਧ ਹੋਣ ਦੀ ਉਮੀਦ ਹੈ। ਪੰਜਾਬ 'ਚ ਵੈਕਸੀਨ ਦੀ ਵੰਡ ਲਈ ਇਕ ਸੂਬਾ-ਪੱਧਰੀ ਵੈਕਸੀਨ ਸਟੋਰ, 22 ਜ਼ਿਲ੍ਹਾ ਪੱਧਰੀ ਵੈਕਸੀਨ ਸਟੋਰ ਅਤੇ 127 ਬਲਾਕ ਪੱਧਰੀ ਵੈਕਸੀਨ ਸਟੋਰ ਤਿਆਰ ਕੀਤੇ ਜਾ ਰਹੇ ਹਨ, ਜਿਨ੍ਹਾਂ ਦੇ 570 ਕੋਲਡ ਚੇਨ ਪੁਆਇੰਟ ਹੋਣਗੇ। ਫ਼ਿਰੋਜ਼ਪੁਰ ਵਿਖੇ ਇਕ ਵਾਕ-ਇਨ ਫ੍ਰੀਜ਼ਰ ਤੋਂ ਇਲਾਵਾ, ਭਾਰਤ ਸਰਕਾਰ ਨੇ ਚੰਡੀਗੜ੍ਹ ਵਿਚ ਇਕ ਅਜਿਹਾ ਹੋਰ ਵਾਕ-ਇਨ ਫ੍ਰੀਜ਼ਰ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਸੂਬੇ ਕੋਲ ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਫਿਰੋਜ਼ਪੁਰ ਵਿਚ ਇਕ-ਇਕ ਵਾਕ-ਇਨ ਕੂਲਰ ਹੋਵੇਗਾ ਅਤੇ ਕੇਂਦਰ ਤੋਂ ਹੋਰ ਕੂਲਰ ਪ੍ਰਾਪਤ ਕੀਤੇ ਜਾਣਗੇ। ਇਸ ਤੋਂ ਇਲਾਵਾ ਸੂਬੇ ਕੋਲ 1165 ਆਈਸ ਲਾਈਨਡ ਰੈਫਰੀਜ੍ਰੇਟਰ ਅਤੇ 1079 ਡੀਪ ਫ੍ਰੀਜ਼ਰ ਵੀ ਹਨ।

ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਹਿਲੇ ਪੜਾਅ ਦੇ ਟੀਕਾਕਰਨ ਲਈ ਸੂਬਾ ਸਰਕਾਰ ਵਲੋਂ ਤਕਰੀਬਨ 1.25 ਲੱਖ ਹੈਲਥ ਕੇਅਰ ਵਰਕਰਾਂ (ਸਰਕਾਰੀ ਅਤੇ ਨਿੱਜੀ) ਦਾ ਡਾਟਾ ਤਿਆਰ ਕੀਤਾ ਗਿਆ ਹੈ। ਸੂਬੇ ਵਿਚ ਵੈਕਸੀਨ ਦੀ ਵੰਡ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਚੁੱਕੇ ਜਾ ਰਹੇ ਹੋਰ ਕਦਮਾਂ ਵਿਚ ਟੀਕਾਕਰਨ ਕਰਨ ਵਾਲਿਆਂ ਦੀ ਮੈਪਿੰਗ, ਜ਼ਿਲਿਆਂ ਵਿੱਚ ਡਿਜੀਟਲ ਪਲੇਟਫਾਰਮ ਸਿਖਲਾਈ, ਵੈਕਸੀਨ ਇਨਵੈਂਟਰੀ ਮੈਨੇਜਮੈਂਟ ਅਤੇ ਵੱਖ-ਵੱਖ ਪੱਧਰਾਂ 'ਤੇ ਤਾਲਮੇਲ ਲਈ ਸਿਖਲਾਈ ਪ੍ਰਾਪਤ ਕਰਮਚਾਰੀ ਸ਼ਾਮਿਲ ਹਨ।


Related Posts

0 Comments

    Be the one to post the comment

Leave a Comment