International

ਪਿੰਡ ਮਨਾਵਾਂ ਤੋਂ ਕਈ ਪਰਿਵਾਰਾਂ ਨੇ ਫੜਿਆ ‘ਆਪ’ ਦਾ ਝਾੜੂ

    20 August 2020

ਆਮ ਆਦਮੀ ਪਾਰਟੀ ਹਲਕਾ ਧਰਮਕੋਟ ਦੇ ਸੀਨੀਅਰ ਆਗੂ ਸੰਜੀਵ ਕੋਛੜ ਦੀ ਅਗਵਾਈ ’ਚ ਕਸਬਾ ਕੋਟ ਈਸੇ ਖਾਂ ਦੇ ਨਾਲ ਲੱਗਦੇ ਪਿੰਡ ਮਨਾਵਾਂ ਦੇ ਕਈ ਪਰਿਵਾਰਾਂ ਵਲੋਂ 2022 ਦੀਆਂ ਵੋਟਾਂ ’ਚ ਆਮ ਆਦਮੀ ਪਾਰਟੀ ਦਾ ਸਾਥ ਦੇਣ ਦਾ ਫੈਸਲਾ ਕੀਤਾ ਗਿਆ ਅਤੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ। ਇਸ ਮੌਕੇ ਸੰਜੀਵ ਕੋਛੜ ਅਤੇ ਮੋਗਾ ਤੋਂ ਵਿਸ਼ੇਸ਼ ਰੂਪ ’ਚ ਪਹੁੰਚੇ ਅਬਜ਼ਰਵਰ ਜਗਦੀਪ ਗੈਰੀ ਢੁੱਡੀਕੇ ਨੇ ਪਾਰਟੀ ’ਚ ਸ਼ਾਮਲ ਹੋਣ ਵਾਲੇ ਲੋਕਾਂ ਦਾ ਸਵਾਗਤ ਕੀਤਾ। ਇਸ ਮੌਕੇ ਆਪਣੇ ਸੰਬੋਧਨ ’ਚ ਕੋਛੜ ਅਤੇ ਗੈਰੀ ਨੇ ਕਿਹਾ ਕਿ ਪਿੰਡਾਂ ’ਚ ਆਮ ਆਦਮੀ ਪਾਰਟੀ ਪ੍ਰਤੀ ਲੋਕਾਂ ਦਾ ਰੁਝਾਨ ਦੇਖ ਕੇ ਇਹ ਸਪੱਸ਼ਟ ਹੋ ਗਿਆ ਹੈ ਕਿ ਦਿੱਲੀ ’ਚ ਕੇਜਰੀਵਾਲ ਸਰਕਾਰ ਦੇ ਕੰਮ ਦੇਖ ਕੇ ਪੰਜਾਬ ’ਚ ਵੀ ਲੋਕ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ।ਉਨ੍ਹਾਂ ਕਿਹਾ ਕਿ 74 ਸਾਲਾਂ ’ਚ ਇਨ੍ਹਾਂ ਲੀਡਰਾਂ ਨੇ ਸਿਰਫ਼ ਆਪਣੇ ਝੋਲੇ ਭਰੇ ਹਨ, ਨਾ ਤਾਂ ਇਨ੍ਹਾਂ ਨੇ ਪੰਜਾਬ ਦੇ ਲੋਕਾਂ ਬਾਰੇ ਅਤੇ ਨਾ ਹੀ ਪੰਜਾਬ ਬਾਰੇ ਕੁੱਝ ਸੋਚਿਆ। ਰਿਵਾਇਤੀ ਪਾਰਟੀਆਂ ਤੋਂ ਦੁਖੀ ਲੋਕ ਧੜਾਧੜ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ। ਇਸ ਮੌਕੇ ਹਾਜ਼ਰ ਲੋਕਾਂ ਨੇ ਟਰਾਂਸਪੋਰਟ ਮੰਤਰੀ ਨਾਲ ਮਿਲ ਕੇ 20 ਸਾਲਾ ਤੋਂ ਪਿੰਡ ’ਚ ਬੰਦ ਪਈ ਸਰਕਾਰੀ ਬੱਸ ਦੀ ਸਰਵਿਸ ਚਲਾਉਣ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਅਜੇ ਸ਼ਰਮਾ ਮੋਗਾ, ਬਹਾਦਰ ਸਿੰਘ, ਸੁਰਜੀਤ ਸਿੰਘ ਲੁਹਾਰਾ, ਨਿਰਮਲ ਸਿੰਘ, ਰਣਜੀਤ ਸਿੰਘ, ਪਵਨ ਕੁਮਾਰ, ਸੁਖਵਿੰਦਰ ਸ਼ੌਕੀ, ਅਮਰਜੀਤ ਸਿੰਘ, ਗੁਰਮੇਲ ਸਿੰਘ, ਕੇਵਲ ਸਿੰਘ ਲੌਂਗੀਵਿੰਡ, ਜਸਪਾਲ ਸਿੰਘ ਖੋਸਾ ਰਣਧੀਰ ਆਦਿ ਹਾਜ਼ਰ ਸਨ।


Related Posts

0 Comments

    Be the one to post the comment

Leave a Comment