International

ਅੱਖਾਂ ਦੀ ਰੌਸ਼ਨੀ ਨਾ ਹੋਣ ਦੇ ਬਾਵਜੂਦ ਹਰਲੀਨ ਨੇ ਪ੍ਰਾਪਤ ਕੀਤੇ 96 ਫ਼ੀਸਦੀ ਅੰਕ, ਹਰਸਿਮਰਤ ਨੇ ਕੀਤੀ ਵਡਿਆਈ

    21 July 2020

ਅੱਖਾਂ ਦੀ ਰੌਸ਼ਨੀ ਨਾ ਹੋਣ ਦੇ ਬਾਵਜੂਦ, 12ਵੀਂ ਜਮਾਤ 'ਚੋਂ 96.6% ਅੰਕ ਲੈ ਕੇ ਨਾਮਣਾ ਖੱਟਣ ਵਾਲੀ ਮੋਹਾਲੀ ਦੀ ਵਸਨੀਕ ਪ੍ਰਤਿਭਾਸ਼ਾਲੀ ਕੁੜੀ ਹਰਲੀਨ ਕੌਰ ਦੀ ਫੋਨ ਰਾਹੀ ਕੇਂਦਰੀ ਮੰਤਰੀ ਤੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਨੇ ਹੌਸਲਾ ਅਫਜ਼ਾਈ ਕੀਤੀ। ਹਰਲੀਨ ਨੇ ਆਪਣੀ 12ਵੀਂ ਤੱਕ ਦੀ ਵਿੱਦਿਆ ਬਲਾਈਂਡ ਸਕੂਲ 'ਚੋਂ ਪ੍ਰਾਪਤ ਕੀਤੀ ਹੈ। ਹਰਲੀਨ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨਾਲ ਗੱਲਬਾਤ ਕਰਕੇ ਖੁਸ਼ੀ ਪ੍ਰਗਟ ਕੀਤੀ।ਉਸਨੇ ਦੱਸਿਆ ਕਿ ਉਸਦੀ ਪ੍ਰਾਪਤੀ 'ਚ ਉਸਦੇ ਮਾਤਾ-ਪਿਤਾ ਅਤੇ ਅਧਿਆਪਕਾਂ ਦਾ ਵਿਸ਼ੇਸ਼ ਯੋਗਦਾਨ ਹੈ। ਹਰਲੀਨ ਹੁਣ ਐੱਲ.ਐੱਲ.ਬੀ. ਕਰਨਾ ਚਾਹੁੰਦੀ ਹੈ। ਵਕਾਲਤ ਦੇ ਖੇਤਰ 'ਚ ਨਾਂਅ ਕਮਾਉਣ ਦੀ ਚਾਹਵਾਨ ਹਰਲੀਨ ਦੀ ਮਿਹਨਤ ਦੀ ਸਿਫ਼ਤ ਕਰਦੇ ਹੋਏ, ਬੀਬਾ ਜੀ ਨੇ ਉਸ ਦਾ ਹਰ ਕਦਮ 'ਤੇ ਸਾਥ ਦੇਣ ਲਈ ਮਾਪਿਆਂ ਤੇ ਅਧਿਆਪਕ ਸਾਹਿਬਾਨਾਂ ਦੀ ਵੀ ਸ਼ਲਾਘਾ ਕੀਤੀ।

Related Posts

0 Comments

    Be the one to post the comment

Leave a Comment