International

ਕੋਰੋਨਾ ਦਾ ਕਹਿਰ: ਪਾਬੰਦੀ ਦੇ ਬਾਵਜੂਦ ਸਰਹੱਦੀ ਖੇਤਰ ਅੰਦਰ ਖੁੱਲ੍ਹੇ ਜਿੰਮ, ਖਤਰੇ ਦੀ ਘੰਟੀ

    25 July 2020

ਇਕ ਪਾਸੇ ਜਿੱਥੇ ਸਰਹੱਦੀ ਖੇਤਰ ਅੰਦਰ ਆਏ ਦਿਨ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਸੰਖਿਆਂ 'ਚ ਵਾਧਾ ਹੋ ਰਿਹਾ ਹੈ। ਉੱਥੇ ਹੀ ਜਲਾਲਾਬਾਦ ਸ਼ਹਿਰ 'ਚ ਵੱਖ-ਵੱਖ ਜਿੰਮ ਸੰਚਾਲਕਾਂ ਵਲੋਂ ਕੋਵਿਡ-19 ਦੇ ਪ੍ਰਕੋਪ ਵਾਲੇ ਮਾਹੌਲ 'ਚ ਜਾਰੀ ਹੁਕਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਪ੍ਰਸ਼ਾਸਨ ਅਧਿਕਾਰੀਆਂ ਦੀ ਨੱਕ ਹੇਠ 'ਜਿੰਮ' ਖੋਲ੍ਹ ਕੇ ਕੀਮਤੀ ਜ਼ਿੰਦਗੀਆਂ ਨੂੰ ਖਤਰੇ 'ਚ ਪਾÎਇਆ ਜਾ ਰਿਹਾ ਹੈ।ਇਸ ਸਬੰਧੀ ਸ਼ਹਿਰ ਦੇ ਸਮਾਜ-ਸੇਵੀ ਆਗੂਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਵਲੋਂ 'ਫਤਿਹ ਮਿਸ਼ਨ' ਤਹਿਤ ਪੰਜਾਬ ਨੂੰ ਕੋਰੋਨਾ ਮੁਕਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਅਤੇ ਕੋਰੋਨਾ ਤੋਂ ਬਚਾਅ ਲਈ ਆਏ ਦਿਨ ਨਵੇਂ ਹੁਕਮ ਜਾਰੀ ਕਰਕੇ ਆਮ ਵਰਗ ਨੂੰ ਉਨ੍ਹਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ, ਤਾਂ ਜੋ ਪੰਜਾਬ ਨੂੰ ਕੋਰੋਨਾ ਤੋਂ ਬਚਾਇਆ ਜਾ ਸਕੇ।ਉਧਰ ਦੂਜੇ ਪਾਸੇ ਜਲਾਲਾਬਾਦ ਸ਼ਹਿਰ ਅੰਦਰ ਹੈਲਥ ਸੈਂਟਰ ਅਤੇ ਜਿੰਮ ਸੰਚਾਲਕਾਂ ਵੱਲੋਂ ਸ਼ਰ੍ਹੇਆਮ ਜਿੰਮ ਖੋਲ੍ਹ ਕੇ 'ਕੋਰੋਨਾ' ਵੰਡਣ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ਾਸਨ ਅੱਖਾਂ 'ਤੇ ਪੱਟੀ ਬੰਨ੍ਹ ਕੇ ਇਹਨਸਾਨੀ ਜ਼ਿੰਦਗੀਆਂ ਨਾਲ ਹੁੰਦਾ ਖਿਲਵਾੜ ਵੇਖ ਰਿਹਾ ਹੈ ਪਰ ਪਾਬੰਦੀਆਂ ਦੀਆਂ ਧੱਜੀਆਂ ਉਡਾਉਣ ਵਾਲੇ ਇਨ੍ਹਾਂ ਜਿੰਮ ਸੰਚਾਲਕਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਨਤੀਜੇ ਵੱਜੋਂ ਹਰ-ਰੋਜ਼ ਅਨੇਕਾਂ ਲੋਕ ਜਿੰਮ 'ਚ ਵਰਜਿਸ਼ ਕਰਨ ਆਉਂਦੇ-ਜਾਂਦੇ ਹਨ, ਜੋ ਕਿ ਜਾਣੇ/ਅਣਜਾਣ ਆਪਣੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ। ਸਮਾਜ-ਸੇਵੀ ਆਗੂਆਂ ਨੇ ਕਿਹਾ ਕਿ ਭਾਵੇਂ 'ਜਿੰਮ' ਦਾ ਸ਼ੌਂਕ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਿਹਤਮੰਦ ਜੀਵਨ ਜੀਊਣ ਦੀ ਪ੍ਰੇਰਨਾ ਦਿੰਦਾ ਹੈ ਪਰ ਕੋਵਿਡ-19 ਦੇ ਖਤਰੇ ਵਾਲੇ ਮਾਹੌਲ 'ਚ 'ਜਿੰਮ' ਖੋਲ੍ਹਣ 'ਤੇ ਸਰਕਾਰ ਵੱਲੋਂ ਪਾਬੰਦੀ ਲਾਈ ਗਈ ਹੈ ਅਤੇ ਇਨ੍ਹਾਂ ਪਾਬੰਦੀਆਂ ਦਾ ਪਾਲਣ ਕਰਨਾ ਹਰ ਨਾਗਰਿਕ ਦਾ ਫਰਜ਼ ਬਣਦਾ ਹੈ। ਸਮਾਜ-ਸੇਵੀ ਆਗੂਆਂ ਨੇ ਮੰਗ ਕੀਤੀ ਹੈ ਕਿ ਕੋਵਿਡ-19 ਦੇ ਦੌਰ 'ਚ ਜਿੰਮ ਖੋਲ੍ਹ ਕੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲੇ ਜਿੰਮ ਸੰਚਾਲਕਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ 'ਚ ਲਿਆਉਂਦੇ ਹੋਏ ਜਿੰਮ ਬੰਦ ਕਰਵਾਏ ਜਾਣ, ਤਾਂ ਜੋ ਜਿੰਮ ਜਾਣ ਵਾਲੇ ਵਿਅਕਤੀਆਂ ਨੂੰ ਕੋਰੋਨਾ ਦੇ ਖਤਰੇ ਤੋਂ ਬਚਾਇਆ ਜਾ ਸਕਣ।


Related Posts

0 Comments

    Be the one to post the comment

Leave a Comment