International

ਬਾਦਲ ਪਰਿਵਾਰ ਤੋਂ ਦੁਖੀ ਹੋ ਕੇ ਵੱਡੀ ਗਿਣਤੀ ’ਚ ਲੋਕ ਜੁੜ ਰਹੇ ਹਨ ਸਾਡੀ ਪਾਰਟੀ ਨਾਲ : ਢੀਂਡਸਾ

    29 July 2020

ਬਾਦਲ ਪਰਿਵਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਵੱਡੀ ਗਿਣਤੀ ਵਿਚ ਲੋਕ ਸਾਡੀ ਪਾਰਟੀ ਨਾਲ ਜੁੜ ਰਹੇ ਹਨ। ਇਹ ਸ਼ਬਦ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸੀਨੀਅਰ ਅਕਾਲੀ ਆਗੂ ਰਵਿੰਦਰ ਸਿੰਘ ਰੰਮੀ ਢਿਲੋਂ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ। ਉਹਨਾਂ ਕਿਹਾ ਕਿ ਯੂਨਾਇਟਡ ਅਕਾਲੀ ਦਲ ਨੇ ਸਾਡੀ ਪਾਰਟੀ ਨਾਲ ਆਪਣੀ ਪਾਰਟੀ ਮਿਲਾ ਦਿੱਤੀ ਹੈ। ਵੱਡੀ ਗਿਣਤੀ ਵਿਚ ਲੋਕ ਪਾਰਟੀ ਵਿਚ ਸ਼ਾਮਲ ਹੋ ਗ ਏ ਹਨ। ਹੁਣ ਸਾਡੇ ਵਲੋਂ ਪਾਰਟੀ ਦੀ ਮੈਂਬਰਸ਼ਿਪ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਬਾਅਦ ਸਰਕਲ ਪ੍ਰਧਾਨ ਜਿਲ•ਾ ਪ੍ਰਧਾਨ ਅਤੇ ਫਿਰ ਪਾਰਟੀ ਦਾ ਪ੍ਰਧਾਨ ਚੁਣਿਆ ਜਾਵੇਗਾ। ਸੁਖਦੇਵ ਸਿੰਘ ਢੀਂਡਸਾ ਪੱਕੇ ਤੌਰ ਤੇ ਪ੍ਰਧਾਨ ਨਹੀਂ ਹਨ। ਜੇਕਰ ਪਾਰਟੀ ਦੇ ਲੋਕ ਕਿਸੇ ਨੂੰ ਹੋਰ ਪ੍ਰਧਾਨ ਚੁਣਨਾ ਚਾਹੁੰਣਗੇ ਤਾਂ ਹੋਰ ਕਿਸੇ ਨੂੰ ਵੀ ਪ੍ਰਧਾਨ ਬਣਾਇਆ ਜਾ ਸਕਦਾ ਹੈ। ਪਾਰਟੀ ਨੂੰ ਲੋਕਤੰਤਰਿਕ ਢੰਗ ਨਾਲ ਚਲਾਇਆ ਜਾਵੇਗਾ। ਜਿਹੜੇ ਸ੍ਰੋਮਣੀ ਅਕਾਲੀ ਦਲ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਲੋਕ ਹਨ, ਉਹਨਾਂ ਲਈ ਪਾਰਟੀ ਦੇ ਦਰਵਾਜੇ ਖੁੱਲ•ੇ ਹਨ। ਕਈ ਲੋਕ ਬਾਦਲ ਪਰਿਵਾਰ ਤੋਂ ਰੁੱਸਕੇ ਘਰ ਬੈਠੇ ਹਨ, ਉਹਨਾਂ ਨੂੰ ਵੀ ਅਪੀਲ ਹੈ ਕਿ ਉਹ ਪਾਰਟੀ ਨਾਲ ਜੁੜਣ। ਸੁਖਬੀਰ ਬਾਦਲ ਦੇ ਗ੍ਰਹਿ ਮੰਤਰੀ ਹੁੰਦਿਆਂ ਹੋਇਆਂ ਹੀ ਸਿਰਸਾ ਡੇਰਾ ਪ੍ਰਮੁੱਖ ਨੂੰ ਮਾਫੀ ਦਿੱਤੀ ਗਈ ਸੀ। ਪੰਜਾਬ ਵਿਚ ਗੁਰ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਕਿਹੜੇ ਲੋਕਾਂ ਨੇ ਸਾਜਿਸ਼ ਰਚੀ, ਕਿਹੜੇ ਲੋਕਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ, ਇਸ ਗੱਲ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਰਦਿਆਂ ਉਹਨਾਂ ਕਿਹਾ ਕਿ ਪੰਜਾਬ ਵਿਚ ਸਰਕਾਰ ਨਾਂ ਦੀ ਕੋਈ ਚੀਜ ਨਹੀਂ ਹੈ। ਸਰਕਾਰ ਨੂੰ ਅਫਸਰਸ਼ਾਹੀ ਚਲਾ ਰਹੀ ਹੈ। ਮੁੱਖ ਮੰਤਰੀ ਕਿਸੇ ਨੂੰ ਵੀ ਨਹੀਂ ਮਿਲ ਰਹੇ। ਕਰੋਨਾ ਵਾਇਰਸ ਦੀ ਇਸ ਔਖੀ ਘੜੀ ਵਿਚ ਪੰਜਾਬ ਸਰਕਾਰ ਨੇ ਲੋਕਾਂ ਦੀ ਤਾਂ ਕੀ ਮਦਦ ਕਰਨੀ ਸੀ ਬਲਕਿ ਲੋਕ ਹੀ ਪੰਜਾਬ ਸਰਕਾਰ ਦੀ ਮਦਦ ਕਰ ਰਹੇ ਹਨ। ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਦੂਸਰੀਆਂ ਪਾਰਟੀਆਂ ਦੇ ਆਗੂਆਂ ਨਾਲ ਵੀ ਗੱਲਬਾਤ ਕਰ ਰਹੇ ਹੋ ਤਾਂ ਉਹਨਾਂ ਕਿਹਾ ਕਿ ਜੋ ਸਾਡੇ ਸਿਧਾਂਤਾਂ ਨਾਲ ਸਹਿਮਤ ਹੈ, ਉਸ ਪਾਰਟੀ ਨਾਲ ਅਸੀਂ ਗਠਜੋੜ ਕਰ ਸਕਦੇ ਹਾਂ। ਸਿਮਰਨਜੀਤ ਸਿੰਘ ਮਾਨ ਬਾਰੇ ਉਹਨਾਂ ਕਿਹਾ ਕਿ ਉਹਨਾਂ ਦਾ ਮੁੱਦਾ ਖਾਲਿਸਤਾਨ ਦਾ ਹੈ। ਇਸ ਲਈ ਸਾਡੀ ਪਾਰਟੀ ਦੇ ਉਹਨਾਂ ਨਾਲ ਵਿਚਾਰ ਨਹੀਂ ਮਿਲਦੇ। ਇਸ ਮੌਕੇ ਤੇ ਸੀਨੀਅਰ ਅਕਾਲੀ ਆਗੂ ਰਵਿੰਦਰ ਸਿੰਘ ਰੰਮੀ ਢਿਲੋਂ,ਸਾਬਕਾ ਵਾਈਸ ਚੇਅਰਮੈਨ ਰੂਬਲ ਗਿੱਲ ਕੈਨੇਡਾ, ਅਜੈਬ ਸਿੰਘ ਸਾਬਕਾ ਨਗਰ ਕੌਂਸਲਰ,ਸਰਦਾਰ ਸੁਰਿੰਦਰ ਸਿੰਘ ਆਹਲੂਵਾਲੀਆ ਅਤੇ ਆਗੂ ਸ਼ਾਮਲ ਸਨ।

Related Posts

0 Comments

    Be the one to post the comment

Leave a Comment