International

ਜਰਨੈਲ ਸਿੰਘ ਕਾਰਣ 'ਆਪ' ਕਿਤੇ ਪੰਜਾਬ ਦਾ ਸਿੱਖ ਵੋਟ ਬੈਂਕ ਨਾ ਗੁਆ ਬੈਠੇ!

    13 August 2020

ਘੱਟ ਗਿਣਤੀਆਂ ਦੇ ਵੋਟ ਬੈਂਕ ਨੂੰ ਆਧਾਰ ਮੰਨਣ ਵਾਲੀ ਆਮ ਆਦਮੀ ਪਾਰਟੀ 'ਚ ਘੱਟ ਗਿਣਤੀ ਸਿੱਖ ਭਾਈਚਾਰੇ ਦੇ ਨੇਤਾ ਜਰਨੈਲ ਸਿੰਘ ਨੂੰ ਲੈ ਕੇ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ। ਪਿਛਲੇ ਦਿਨੀਂ ਜਰਨੈਲ ਸਿੰਘ ਦੇ ਅਕਾਊਂਟ ਤੋਂ ਸੋਸ਼ਲ ਮੀਡੀਆ 'ਤੇ ਹਿੰਦੂ ਦੇਵੀ-ਦੇਵਤਿਆਂ ਬਾਰੇ ਵਿਵਾਦਿਤ ਪੋਸਟ ਪਾਉਣ ਤੋਂ ਬਾਅਦ 'ਆਪ' ਵਲੋਂ ਜਰਨੈਲ ਸਿੰਘ ਨੂੰ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਲਗਾਤਾਰ ਸੋਸ਼ਲ ਮੀਡੀਆ ਅਤੇ ਹੋਰ ਸਾਧਨਾਂ ਨਾਲ ਸਿੱਖ ਭਾਈਚਾਰਾ 'ਆਪ' ਪ੍ਰਤੀ ਨਾਰਾਜ਼ਗੀ ਜ਼ਾਹਿਰ ਕਰ ਰਿਹਾ ਹੈ। ਇਸ ਮਾਮਲੇ 'ਚ ਪੰਜਾਬ ਵਿਚ ਇਕ ਵਾਰ ਫਿਰ ਆਮ ਆਦਮੀ ਪਾਰਟੀ ਸਿੱਖਾਂ ਨੂੰ ਨਾਰਾਜ਼ ਕਰਦੀ ਦਿਖਾਈ ਦੇ ਰਹੀ ਹੈ। ਮਾਮਲੇ ਬਾਰੇ ਪਾਰਟੀ ਦੇ ਇਕ ਸਿੱਖ ਨੇਤਾ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ 'ਤੇ ਇਕ ਪੋਸਟ ਨਾਲ ਇੰਨਾ ਵਿਵਾਦ ਨਹੀਂ ਹੋਣਾ ਸੀ, ਜਿੰਨਾ ਜਰਨੈਲ ਸਿੰਘ ਨੂੰ ਪਾਰਟੀ ਤੋਂ ਸਸਪੈਂਡ ਕਰ ਕੇ ਹਾਈਕਮਾਨ ਨੇ ਬਣਾ ਦਿੱਤਾ ਹੈ। ਪਾਰਟੀ ਸੂਤਰਾਂ ਦੀ ਮੰਨੀਏ ਤਾਂ ਜਰਨੈਲ ਸਿੰਘ ਨੇ ਉਕਤ ਵਿਵਾਦਿਤ ਪੋਸਟ ਤੋਂ ਬਾਅਦ ਜਲਦੀ ਹੀ ਉਸ ਪੋਸਟ ਨੂੰ ਆਪਣੇ ਅਕਾਊਂਟ ਤੋਂ ਡਿਲੀਟ ਕਰ ਦਿੱਤਾ ਸੀ ਅਤੇ ਇਕ ਹੋਰ ਪੋਸਟ ਪਾ ਕੇ ਸਪੱਸ਼ਟੀਕਰਨ ਦਿੱਤਾ ਸੀ ਕਿ ਉਕਤ ਵਿਵਾਦਿਤ ਪੋਸਟ ਉਨ੍ਹਾਂ ਦੇ ਛੋਟੇ ਬੇਟੇ ਨੇ ਿਕਤਿਓਂ ਕਾਪੀ-ਪੇਸਟ ਕਰ ਿਦੱਤੀ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਸਾਰੇ ਧਰਮਾਂ ਦਾ ਆਦਰ ਕਰਦੇ ਹਨ ਪਰ ਇਸ ਤੋਂ ਬਾਅਦ ਵੀ ਪਾਰਟੀ ਨੇ ਉਨ੍ਹਾਂ ਨੂੰ ਸਸਪੈਂਡ ਕਰ ਕੇ ਨੋਟਿਸ ਭੇਜ ਕੇ ਜਵਾਬ ਮੰਗਿਆ ਹੈ। ਉੇਥੇ ਹੀ ਇਸ ਮਾਮਲੇ ਨੂੰ ਦਿੱਲੀ ਤੋਂ ਜ਼ਿਆਦਾ ਪੰਜਾਬ ਵਿਚ ਤੂਲ ਦਿੱਤਾ ਜਾ ਰਿਹਾ ਹੈ। ਮਾਮਲੇ ਬਾਰੇ ਪਰਮਿੰਦਰਪਾਲ ਸਿੰਘ ਖਾਲਸਾ ਪ੍ਰਮੁੱਖ ਸਿੱਖ ਸੇਵਕ ਸੋਸਾਇਟੀ ਇੰਟਰਨੈਸ਼ਨਲ ਨੇ ਕਿਹਾ ਕਿ 'ਆਪ' ਅਸਲ ਵਿਚ ਭਾਜਪਾ ਦੀ 'ਬੀ' ਟੀਮ ਬਣ ਚੁੱਕੀ ਹੈ। ਕੇਜਰੀਵਾਲ ਭਾਜਪਾ ਦੀ ਕੱਟੜਵਾਦੀ ਸੋਚ 'ਤੇ ਪਹਿਰਾ ਦੇ ਰਹੇ ਹਨ। ਕਿਸੇ ਸਮੇਂ ਜਰਨੈਲ ਸਿੰਘ ਨੂੰ ਪੰਜਾਬ ਦਾ ਇੰਚਾਰਜ ਬਣਾਇਆ ਗਿਆ ਸੀ ਅਤੇ ਪੰਥਕ ਚਿਹਰਾ ਬਣਾਇਆ ਜਾ ਰਿਹਾ ਸੀ ਪਰ ਸ਼ਾਇਦ ਕੇਜਰੀਵਾਲ ਨੂੰ ਇਕ ਸਿੱਖ ਚਿਹਰਾ ਬਰਦਾਸ਼ਤ ਨਹੀਂ ਹੋਇਆ ਅਤੇ ਜਰਨੈਲ ਸਿੰਘ ਨੂੰ ਪਾਰਟੀ ਵਿਚ ਪਿੱਛੇ ਕਰ ਦਿੱਤਾ ਗਿਆ, ਜਿਸ ਦਾ ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਭਾਰੀ ਨੁਕਸਾਨ ਹੋਇਆ ਅਤੇ ਪੰਜਾਬ ਵਿਚ 'ਆਪ' ਪੂਰੀ ਤਰ੍ਹਾਂ ਨਾਲ ਖ਼ਤਮ ਹੋ ਗਈ।

ਖਾਲਸਾ ਨੇ ਕਿਹਾ ਕਿ 'ਆਪ' ਵਿਚ ਸਿੱਖਾਂ ਨੂੰ ਦਬਾ ਕੇ ਰੱਖਣ ਦੀ ਕੋਸ਼ਿਸ਼ ਹੋ ਰਹੀ ਹੈ । ਆਏ ਦਿਨ ਦਿੱਲੀ ਵਿਚ ਸਿੱਖਾਂ ਵਿਰੁੱਧ ਕੋਈ ਨਾ ਕੋਈ ਸਾਜ਼ਿਸ਼ ਕਰ ਕੇ ਸੋਸ਼ਲ ਮੀਡੀਆ 'ਤੇ ਗਲਤ ਪੋਸਟਾਂ ਪਾਈਆਂ ਜਾਂਦੀਆਂ ਹਨ ਪਰ ਉਨ੍ਹਾਂ ਵਿਰੁੱਧ ਦਿੱਲੀ ਸਰਕਾਰ ਕੋਈ ਸਖ਼ਤ ਐਕਸ਼ਨ ਨਹੀਂ ਲੈਂਦੀ। ਉਨ੍ਹਾਂ ਕਿਹਾ ਕਿ ਜੇਕਰ ਜਰਨੈਲ ਸਿੰਘ ਨੇ ਆਪਣੀ ਪੋਸਟ ਡਿਲੀਟ ਕਰ ਕੇ ਨਵੀਂ ਪੋਸਟ ਵਿਚ ਸਪੱਸ਼ਟੀਕਰਨ ਦਿੱਤਾ ਸੀ ਕਿ ਉਹ ਸਾਰੇ ਧਰਮਾਂ ਦਾ ਆਦਰ ਕਰਦੇ ਹਨ ਅਤੇ ਵਿਵਾਦਿਤ ਪੋਸਟ ਉਨ੍ਹਾਂ ਦੇ ਬੇਟੇ ਨੇ ਗਲਤੀ ਨਾਲ ਪੇਸਟ ਕਰ ਦਿੱਤੀ ਸੀ ਤਾਂ 'ਆਪ' ਹਾਈਕਮਾਨ ਨੂੰ ਉਨ੍ਹਾਂ ਨੂੰ ਪਾਰਟੀ ਤੋਂ ਸਸਪੈਂਡ ਕਰਨ ਦਾ ਫੈਸਲਾ ਨਹੀਂ ਲੈਣਾ ਚਾਹੀਦਾ ਸੀ ਪਰ ਅਜਿਹਾ ਕਰ ਕੇ ਕੇਜਰੀਵਾਲ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਲਾਇਕ ਹੈ ਹੀ ਨਹੀਂ ਕਿਉਂਕਿ ਉਹ ਸਿੱਖ ਵਿਰੋਧੀ ਹਨ।

Related Posts

0 Comments

    Be the one to post the comment

Leave a Comment