International

ਵਿਧਵਾ ਬੀਬੀ ਵੱਲੋਂ ਲਾਏ ਜਬਰ-ਜ਼ਿਨਾਹ ਦੇ ਦੋਸ਼ਾਂ 'ਤੇ 'ਸਿਮਰਜੀਤ ਬੈਂਸ' ਦਾ ਬਿਆਨ ਆਇਆ ਸਾਹਮਣੇ

    18 November 2020

ਲੁਧਿਆਣਾ ਦੀ ਇਕ ਵਿਧਵਾ ਬੀਬੀ ਵੱਲੋਂ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ’ਤੇ ਗੰਭੀਰ ਦੋਸ਼ ਲਗਾਉਣ ਦੇ ਮਾਮਲੇ ’ਚ ਮੋਗਾ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਬੈਂਸ ਨੇ ਸਪੱਸ਼ਟ ਕੀਤਾ ਹੈ ਕਿ ਦਰਅਸਲ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਦੇ ਆਗੂ ਲੋਕ ਇਨਸਾਫ਼ ਪਾਰਟੀ ਦੀ ਚੜ੍ਹਤ ਤੋਂ ਇੰਨੇ ਘਬਰਾ ਗਏ ਹਨ ਕਿ ਉਹ ਇਸ ਤਰ੍ਹਾਂ ਦੀ ਗੰਦੀ ਸਿਆਸਤ ਕਰਨ ਲੱਗੇ ਹਨ ਪਰ ਉਹ (ਵਿਧਾਇਕ ਬੈਂਸ) ਅਜਿਹੀਆਂ ਗਿੱਦੜ ਧਮਕੀਆਂ ਤੋਂ ਕਦੇ ਵੀ ਡਰਨ ਵਾਲੇ ਨਹੀਂ ਹਨ।ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਾਸੀ ਜਾਣਦੇ ਹਨ ਕਿ ਚੁਫੇਰਿਓਂ ਸਮੱਸਿਆਵਾਂ ’ਚ ਘਿਰੇ ਪੰਜਾਬ ਨੂੰ ਬਚਾਉਣ ਲਈ ਲੋਕ ਇਨਸਾਫ਼ ਪਾਰਟੀ ਨੇ ਇਕ ਵੱਡਾ ਜਿਹਾਦ ਛੇੜਿਆ ਹੈ ਤੇ ਇਸ ਸੰਘਰਸ਼ 'ਚ ਭਾਵੇਂ ਲੱਖ ਰੋੜ੍ਹੇ ਅਟਕਾਏ ਜਾਣ ਪਰ ਵਿਰੋਧੀਆਂ ਦੇ ਮਾੜੇ ਮਨਸੂਬੇ ਕਦੇ ਕਾਮਯਾਬ ਨਹੀਂ ਹੋਣਗੇ ਕਿਉਂਕਿ ਸਮੁੱਚੇ ਪੰਜਾਬ ਦੇ ਵਸਨੀਕ ਉਨ੍ਹਾਂ ਦੇ ਕਿਰਦਾਰ ਨੂੰ ਜਾਣਦੇ ਹਨ।ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਵੱਲੋਂ ਦਿੱਤੀ ਸ਼ਿਕਾਇਤ ਪੜ੍ਹ ਕੇ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਉਸ ਦੀ ਮਨਸ਼ਾ ਕੀ ਹੈ। ਉਨ੍ਹਾਂ ਕਿਹਾ ਕਿ ਪਹਿਲਾ ਵੀ ਅਜਿਹੇ ਕਈ ਝੂਠੇ ਮਾਮਲੇ ਦਰਜ ਹੋਏ ਹਨ ਤੇ ਇਹ ਮਾਮਲਾ ਵੀ ਸਰਾਸਰ ਝੂਠਾ ਹੈ।


Related Posts

0 Comments

    Be the one to post the comment

Leave a Comment