ਕੋਰੋਨਾ ਵੈਕਸੀਨ ਦੇਣ ਲਈ ਮੰਗਲਵਾਰ ਨੂੰ ਸਿਵਲ ਹਸਪਤਾਲ ਦੇ ਅੰਦਰ ਡ੍ਰਾਈ ਰਨ ਰਿਹਰਸਲ ਸਫਲਤਾ ਨਾਲ ਸੰਪੰਨ ਹੋ ਗਈ। ਡ੍ਰਾਈ ਰਨ ਦਾ ਮਕਸਦ ਕੋਰੋਨਾ ਦੀ ਵੈਕਸੀਨੇਸ਼ਨ ਤੋਂ ਪਹਿਲਾਂ ਤਿਆਰੀ ਦਾ ਜਾਇਜ਼ਾ ਲੈਣਾ ਸੀ ਪਰ ਟੀਕਾਕਰਨ ਤੋਂ ਪਹਿਲਾਂ ਕੋਈ ਸਮੱਸਿਆ ਆਵੇ ਤਾਂ ਉਸ ਨੂੰ ਦੂਰ ਕੀਤਾ ਜਾ ਸਕੇ। ਮੰਗਲਵਾਰ ਨੂੰ ਟੀਕਾ ਲਗਾਉਣ ਦਾ ਕੰਮ ਕਰਨ ਲਈ ਕੁੱਲ 5 ਅਧਿਕਾਰੀਆਂ ਦੀ ਟੀਮ ਨੂੰ ਤਾਇਨਾਤ ਕੀਤਾ ਗਿਆ ਸੀ, ਜਿਨ੍ਹਾਂ ਨੂੰ ਵੈਕਸੀਨੇਸ਼ਨ ਅਫਸਰ ਦਾ ਅਹੁਦਾ ਦਿੱਤਾ ਗਿਆ।ਪਹਿਲਾਂ ਵੈਕਸੀਨੇਸ਼ਨਲ ਅਫਸਰ ਟੀਕਾ ਲਗਾਉਣ ਵਾਲੇ ਦਾ ਨਾਂ ਲਿਸਟ ਨਾਲ ਮਿਲਾਇਆ ਗਿਆ। ਦੂਜੇ ਵੈਕਸੀਨੇਸ਼ਨ ਅਧਿਕਾਰੀ ਇਸ ਨੂੰ ਕੋਵਿਡ ਹੈਪ ਜ਼ਰੀਏ ਵੈਰੀਫਾਈ ਕਰਨਗੇ, ਜਦੋਂਕਿ ਤੀਜੇ ਵੈਕਸੀਨੇਸ਼ਨ ਅਧਿਕਾਰੀ ਡਾਕਟਰ ਸਨ, ਜਿਨ੍ਹਾਂ ਨੇ ਵੈਕਸੀਨ ਲਾਇਆ। ਚੌਥੇ ਅਤੇ ਪੰਜਵੇਂ ਅਧਿਕਾਰੀਆਂ ਨੂੰ ਭੀੜ ਦਾ ਪ੍ਰਬੰਧ ਕਰਨ ਦੇ ਨਾਲ ਹੀ ਟੀਕਾ ਲਗਾਉਣ ਵਾਲੇ ਨੂੰ 30 ਮਿੰਟ ਤੱਕ ਮਾਨੀਟਰ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਤਾਂ ਕਿ ਕਿਸੇ ਵਿਅਕਤੀ ਨੂੰ ਵੈਕਸੀਨ ਦੇਣ ਤੋਂ ਬਾਅਦ ਕੋਈ ਪ੍ਰੇਸ਼ਾਨੀ ਹੋਵੇ ਤਾਂ ਉਸ ਨੂੰ ਤੁਰੰਤ ਡਾਕਟਰ ਦੇਖ ਸਕੇ।
ਡੀ. ਸੀ. ਵਰਿੰਦਰ ਸ਼ਰਮਾ ਨੇ ਦੱਸਿਆ ਕਿ ਡ੍ਰਾਈ ਰਨ ਪੂਰੀ ਤਰ੍ਹਾਂ ਕਾਮਯਾਬ ਰਹੀ ਹੈ। ਜਦੋਂ ਵੀ ਵੈਕਸੀਨ ਆਉਂਦੀ ਹੈ, ਪਹਿਲੇ ਪੜਾਅ ਵਿਚ ਜ਼ਿਲਾ ਲੁਧਿਆਣਾ ਦੇ 30 ਹਜ਼ਾਰ ਸਿਹਤ ਮੁਲਾਜ਼ਮ ਸਮੇਤ ਹੋਰ ਲੋਕਾਂ ਨੂੰ ਇਹ ਵੈਕਸੀਨ ਦਿੱਤੀ ਜਾਵੇਗੀ। ਇਸ ਤੋਂ ਬਾਅਦ ਆਂਗਣਵਾੜੀ ਵਰਕਰ ਦੇ ਨਾਲ 50 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਇਹ ਵੈਕਸੀਨ ਦਿੱਤੀ ਜਾਵੇਗੀ। ਇਨ੍ਹਾਂ ਸਭ ਤੋਂ ਬਾਅਦ ਜਿਨ੍ਹਾਂ ਦੀ ਉਮਰ 50 ਸਾਲ ਤੋਂ ਘੱਟ ਹੈ ਪਰ ਕਿਸੇ ਬੀਮਾਰੀ ਤੋਂ ਪੀੜਤ ਹਨ, ਉਨ੍ਹਾਂ ਨੂੰ ਇਹ ਵੈਕਸੀਨ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਇਹ ਵੈਕਸੀਨ ਸਿਰਫ ਉਨ੍ਹਾਂ ਹੀ ਲੋਕਾਂ ਨੂੰ ਦਿੱਤੀ ਜਾਵੇਗੀ, ਜਿਨ੍ਹਾਂ ਦਾ ਨਾਂ ਪੋਰਟਲ ’ਤੇ ਰਜਿਸਟਰਡ ਹੈ।
0 Comments
Be the one to post the comment
Leave a Comment