International

ਮੋਗਾ 'ਚ ਖ਼ਾਲਿਸਤਾਨੀ ਝੰਡਾ ਲਹਿਰਾਉਣ ਵਾਲੇ 2 ਦਿਨ ਹੋਰ ਪੁਲਸ ਰਿਮਾਂਡ 'ਤੇ

    09 September 2020

ਸੀ. ਜੇ. ਐੱਮ. ਦੀ ਅਦਾਲਤ ਨੇ ਬੀਤੀ 14 ਅਗਸਤ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਛੱਤ 'ਤੇ ਖ਼ਾਲਿਸਤਾਨੀ ਝੰਡਾ ਲਹਿਰਾਉਣ ਦੇ ਮਾਮਲੇ 'ਚ ਸ਼ਾਮਲ 2 ਮੁਲਜ਼ਮਾਂ ਨੂੰ ਇਕ ਵਾਰ ਫਿਰ 2 ਦਿਨ ਦੇ ਪੁਲਸ ਰਿਮਾਂਡ 'ਤੇ ਭੇਜਿਆ ਹੈ। ਇਨ੍ਹਾਂ ਦੋਵਾਂ ਨੂੰ ਪਹਿਲਾਂ ਵੀ ਮਾਣਯੋਗ ਅਦਾਲਤ ਨੇ 8 ਸਤੰਬਰ ਤੱਕ ਰਿਮਾਂਡ 'ਤੇ ਭੇਜਿਆ ਸੀ, ਉਪਰੰਤ ਅੱਜ ਥਾਣਾ ਸਿਟੀ-1 ਦੀ ਪੁਲਸ ਵੱਲੋਂ ਉਨ੍ਹਾਂ ਨੂੰ ਮਾਣਯੋਗ ਸੀ. ਜੇ. ਐੱਮ. ਦੀ ਅਦਾਲਤ 'ਚ ਪੇਸ਼ ਕੀਤਾ ਗਿਆ।ਜਾਣਕਾਰੀ ਅਨੁਸਾਰ ਪੁਲਸ ਵੱਲੋਂ ਜ਼ਿਲ੍ਹੇ ਦੇ ਪਿੰਡ ਰੋਲੀ ਨਿਵਾਸੀ ਜਸਪਾਲ ਸਿੰਘ ਰਿੰਪਾ ਅਤੇ ਇੰਦਰਜੀਤ ਸਿੰਘ ਗਿੱਲ ਨੂੰ ਬੀਤੀ 31 ਅਗਸਤ ਨੂੰ ਦਿੱਲੀ ਏਅਰਪੋਰਟ ਤੋਂ ਵਿਦੇਸ਼ ਜਾਣ ਦੀ ਕੋਸ਼ਿਸ਼ ਕਰਦੇ ਸਮੇਂ ਕਾਬੂ ਕੀਤਾ ਗਿਆ ਸੀ, ਉਥੇ ਇਸ ਮਾਮਲੇ 'ਚ ਪੁਲਸ ਵੱਲੋਂ ਨਾਮਜ਼ਦ ਕੀਤੇ ਗਏ ਪਿੰਡ ਰੌਲੀ ਨਿਵਾਸੀ ਰਾਮ ਤੀਰਥ, ਜੋ ਕਿ ਪਿੰਡ 'ਚ ਹੀ ਸੈਲੂਨ ਦਾ ਕੰਮ ਕਰਦਾ ਸੀ, ਉਥੇ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਪਨਾਹ ਲੁਧਿਆਣਾ ਦੇ ਪਿੰਡ ਪੱਖੋਵਾਲ ਨਿਵਾਸੀ ਜੱਗਾ ਨੂੰ ਵੀ ਬਣਦੀਆਂ ਧਾਰਾਵਾਂ ਤਹਿਤ ਇਸ ਮਾਮਲੇ 'ਚ ਸ਼ਾਮਲ ਕਰ ਕੇ ਨਾਮਜ਼ਦ ਕੀਤਾ ਗਿਆ ਹੈ।


Related Posts

0 Comments

    Be the one to post the comment

Leave a Comment