International

ਦਿੱਲੀ ਧਰਨੇ ਤੋਂ ਵਾਪਸ ਪਰਤੇ ‘ਧੌਲਾ’ ਦੇ ਕਿਸਾਨ ਵੱਲੋਂ ਖੁਦਕੁਸ਼ੀ

    12 January 2021

 ਕੱਲ ਸ਼ਾਮ ਦਿੱਲੀ ਕਿਸਾਨੀ ਧਰਨੇ ਤੋਂ ਵਾਪਸ ਪਰਤੇ ਪਿੰਡ ਧੌਲਾ ਦੇ ਇਕ ਕਿਸਾਨ ਵੱਲੋਂ ਰਾਤ ਨੂੰ ਫਾਹਾ ਲੈ ਕੇ ਖ਼ੁਦਕਸ਼ੀ ਕਰ ਲਈ ਗਈ।
ਜਾਣਕਾਰੀ ਅਨੁਸਾਰ ਪਿੰਡ ਧੌਲਾ ਦਾ ਕਿਸਾਨ ਨਿਰਮਲ ਸਿੰਘ (ਉਮਰ 45 ਸਾਲ) ਪੁੱਤਰ ਕੇਹਰ ਸਿੰਘ ਵਾਸੀ ਧੌਲਾ ਪਿਛਲੇ 15 ਦਿਨਾਂ ਤੋਂ ਧਰਨੇ ’ਤੇ ਆ ਜਾ ਰਿਹਾ ਸੀ। ਉਹ ਬੀ. ਕੇ. ਯੂ. ਡਕੌਂਦਾ ਦਾ ਸਰਗਰਮ ਮੈਂਬਰ ਸੀ ਅਤੇ ਦਿੱਲੀ ਧਰਨੇ ਲਈ ਪਿੰਡ ਤੋਂ ਰਾਸ਼ਨ ਲੈ ਕੇ ਜਾਣ ਲਈ ਕੱਲ ਸ਼ਾਮ ਘਰ ਆਇਆ ਸੀ ਤਾਂ ਰਾਤ ਨੂੰ ਛੱਤ ਦੇ ਗਾਡਰ ਨਾਲ ਰੱਸਾ ਪਾ ਕੇ ਉਸਨੇ ਫਾਹਾ ਲੈ ਲਿਆ। ਮ੍ਰਿਤਕ ਕਿਸਾਨ ਕਿਸਾਨ ਦਿੱਲੀ ਧਰਨੇ ਕਾਰਣ ਕਾਫੀ ਪ੍ਰੇਸ਼ਾਨ ਸੀ ਅਤੇ ਮ੍ਰਿਤਕ ਦੇ ਸਿਰ 5 ਲੱਖ ਦਾ ਕਰਜ਼ਾ ਵੀ ਸੀ।

Related Posts

0 Comments

    Be the one to post the comment

Leave a Comment