International

ਸਰਬੱਤ ਦਾ ਭਲਾ ਸੇਵਾ ਸੁਸਾਇਟੀ ਦੀ ਐਂਬੂਲੈਂਸ ਵੱਲੋਂ ਕਿਸਾਨਾਂ ਦੀ ਦਿਨ ਰਾਤ ਹੋ ਰਹੀ ਹੈ ਸੇਵਾ-ਸੰਭਾਲ

    28 November 2020

 ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਕਿਸਾਨਾਂ ਦਾ ਦਿੱਲੀ ਵੱਲ ਕੂਚ ਲਗਾਤਾਰ ਜਾਰੀ ਹੈ। ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ 'ਚ ਸੰਘਰਸ਼ ਕਰਨ ਜਾ ਰਹੇ ਕਿਸਾਨਾਂ ਲਈ ਸਰਬੱਤ ਦਾ ਭਲਾ ਸੇਵਾ ਸੋਸਾਇਟੀ ਮੂਨਕ ਕਲਾਂ ਵੱਲੋਂ ਚਲਾਈ ਹੋਈ ਐਂਬੂਲੈਂਸ ਸੰਘਰਸ਼ ਦੌਰਾਨ ਜ਼ਖ਼ਮੀ ਹੋ ਰਹੇ ਕਿਸਾਨਾਂ ਦੀ ਸੇਵਾ ਸੰਭਾਲ ਵਿਸ਼ੇਸ਼ ਤੌਰ 'ਤੇ ਕਰ ਰਹੀ ਹੈ।ਸਰਬੱਤ ਦਾ ਭਲਾ ਸੋਸਾਇਟੀ ਦੇ ਪ੍ਰਧਾਨ ਸਰਪੰਚ ਗੁਰਮਿੰਦਰ ਸਿੰਘ ਗੋਲਡੀ, ਸੇਵਾਦਾਰ ਜਥੇਦਾਰ ਦਵਿੰਦਰ ਸਿੰਘ ਮੂਨਕਾਂ, ਸੇਵਾਦਾਰ ਪਰਦੀਪ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਬੀਤੀ 26 ਨਵੰਬਰ ਤੋਂ ਜਿਉਂ ਹੀ ਕਿਸਾਨਾਂ ਦਾ ਕਾਫ਼ਿਲਾ ਦੋਆਬਾ ਕਿਸਾਨ ਕਮੇਟੀ ਦੀ ਅਗਵਾਈ 'ਚ ਹਲਕਾ ਟਾਂਡਾ ਤੋਂ ਰਵਾਨਾ ਹੋਇਆ ਤਾਂ ਸੁਸਾਇਟੀ ਦੀ ਐਂਬੂਲੈਂਸ ਦਿਨ-ਰਾਤ  ਸੰਘਰਸ਼ 'ਚ ਲੱਗੇ ਹੋਏ ਜੁਝਾਰੂ ਕਿਸਾਨਾਂ, ਸੰਘਰਸ਼ ਦੌਰਾਨ ਸੱਟ ਖਾ ਕੇ ਜ਼ਖ਼ਮੀ ਹੋ ਰਹੇ ਨੌਜਵਾਨਾਂ,ਬਜ਼ੁਰਗ ਕਿਸਾਨਾਂ ਅਤੇ ਹੋਰਨਾਂ ਕਿਸਾਨਾਂ ਦੀ ਵਿਸ਼ੇਸ਼ ਤੌਰ 'ਤੇ ਸੇਵਾ ਸੰਭਾਲ ਕਰ ਰਹੀ ਹੈ ਅਤੇ ਲੋੜਵੰਦਾਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਨੇੜੇ ਦੇ ਹਸਪਤਾਲਾਂ 'ਚ ਵੀ ਪਹੁੰਚਾ ਰਹੀ ਹੈ।ਉਨ੍ਹਾਂ ਹੋਰ ਦੱਸਿਆ ਕਿ ਜੇਕਰ ਸੰਘਰਸ਼ ਦੌਰਾਨ ਕਿਸਾਨਾਂ ਦਾ ਰਸਤਾ ਰੋਕ ਰਹੇ ਪੁਲਸ ਕਾਮਿਆਂ ਨੂੰ ਐਂਬੂਲੈਂਸ ਸਹਾਇਤਾ ਦੀ ਲੋੜ ਹੋਵੇਗੀ ਤਾਂ ਉਸ ਸੁਸਾਇਟੀ ਭਾਈ ਘਨ੍ਹੱਈਆ ਜੀ ਦੇ ਸੇਵਾ ਦੇ ਮਿਸ਼ਨ ਨੂੰ ਅੱਗੇ ਤੋਰਦਿਆਂ ਹੋਇਆਂ ਉਨ੍ਹਾਂ ਦੀ ਵੀ ਸੇਵਾ ਸੰਭਾਲ ਅਤੇ ਸਹਾਇਤਾ ਕਰੇਗੀ ਅਤੇ ਲੋੜ ਪੈਣ 'ਤੇ ਉਨ੍ਹਾਂ ਦੀ ਮੱਲ੍ਹਮ ਪੱਟੀ ਦਵਾ ਦਾਰੂ ਵੀ ਕੀਤਾ ਜਾਵੇਗਾ। ਉਨ੍ਹਾਂ ਹੋਰ ਦੱਸਿਆ ਕਿ ਇਸ ਸੰਘਰਸ਼ 'ਚ ਸ਼ਾਮਲ ਕਿਸਾਨਾਂ ਦੇ ਹੌਂਸਲੇ ਲਗਾਤਾਰ ਬੁਲੰਦ ਹਨ ਬੇਸ਼ੱਕ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ  ਵੱਖ-ਵੱਖ ਸਥਾਨਾਂ 'ਤੇ ਦਿੱਲੀ ਹਾਈਵੇਅ 'ਤੇ ਵੱਡੇ ਪੱਧਰ 'ਤੇ ਰੋਕਾਂ ਲਗਾਈਆਂ ਹੋਈਆਂ ਹਨ ਪਰ ਕਿਸਾਨਾਂ ਦੇ ਹੌਂਸਲੇ ਅਤੇ ਜਜ਼ਬੇ ਦੇ ਸਾਹਮਣੇ ਇਹ ਸਾਰੇ ਇੰਤਜ਼ਾਮ ਨਾ ਮਾਤਰ ਹੀ ਸਾਬਤ ਹੋ ਰਹੇ ਹਨ।

ਇਸ ਮੌਕੇ ਸੇਵਾਦਾਰ ਵਾਲੰਟੀਅਰ ਜਥੇਦਾਰ ਦਵਿੰਦਰ ਸਿੰਘ ਮੂਨਕ ਨੇ ਦੱਸਿਆ ਕਿ  ਐਂਬੂਲੈਂਸ ਵੱਲੋਂ ਆਪਣੀਆਂ ਸੇਵਾਵਾਂ ਇਸ ਸੰਘਰਸ਼ ਦੇ ਅਖੀਰਲੇ ਪਲ ਤੱਕ ਜਾਰੀ ਰਹਿਣਗੀਆਂ। ਉਨ੍ਹਾਂ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਦੇ ਸਮੂਹ ਸੇਵਾਦਾਰਾਂ ਅਤੇ ਪਰਵਾਸੀ ਭਾਰਤੀਆਂ ਦਾ ਜਿੱਤੇ ਜਾ ਰਹੇ ਯੋਗਦਾਨ ਲਈ ਵੀ ਅਹਿਮ ਧੰਨਵਾਦ ਕੀਤਾ।Related Posts

0 Comments

    Be the one to post the comment

Leave a Comment