ਇੱਥੇ ਭਾਜਪਾ ਆਗੂ ਜਦੋਂ ਡਾ. ਅੰਬੇਡਕਰ ਦੇ ਬੁੱਤ 'ਤੇ ਹਾਰ ਪਹਿਨਾਉਣ ਲਈ ਆਏ ਤਾਂ ਕਿਸਾਨਾਂ ਨਾਲ ਉਨ੍ਹਾਂ ਦੀ ਸਿੱਧੀ ਟੱਕਰ ਹੋ ਗਈ। ਪੁਲਸ ਨੂੰ ਦੋਹਾਂ ਧਿਰਾਂ ਨੂੰ ਵੱਖ-ਵੱਖ ਕਰਨ ਲਈ ਲਾਠੀਚਾਰਜ ਤੱਕ ਕਰਨਾ ਪਿਆ। ਕਿਸਾਨ ਜੱਥੇਬੰਦੀਆਂ ਨੇ ਕਿਹਾ ਕਿ ਉਹ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਤੱਕ ਭਾਜਪਾ ਆਗੂਆਂ ਨੂੰ ਕਿਸੇ ਵੀ ਪਿੰਡ ਜਾਂ ਸ਼ਹਿਰ 'ਚ ਵੜਨ ਨਹੀਂ ਦੇਣਗੇ।ਭਾਜਪਾ ਆਗੂਆਂ ਤੇ ਕਿਸਾਨਾਂ ਵਿਚਕਾਰ ਹੱਥੋਪਾਈ ਇਸ ਹੱਦ ਤੱਕ ਵੱਧ ਗਈ ਕਿ ਕਈ ਆਗੂਆਂ ਦੇ ਕੱਪੜੇ ਤੱਕ ਫਾੜ੍ਹ ਦਿੱਤੇ ਗਏ। ਇਸ ਦੌਰਾਨ ਕਿਸਾਨ ਜੱਥੇਬੰਦੀਆਂ ਅਤੇ ਭਾਜਪਾ ਦੇ ਕਈ ਆਗੂ ਜ਼ਖਮੀਂ ਵੀ ਹੋ ਗਏ। ਦੱਸ ਦੇਈਏ ਕਿ ਭਾਜਪਾ ਆਗੂ ਇੱਥੇ ਦਲਿਤ ਇਨਸਾਫ਼ ਯਾਤਰਾ ਦਾ ਸਵਾਗਤ ਕਰਨ ਲਈ ਪਹੁੰਚੇ ਸਨ ਪਰ ਕਿਸਾਨਾਂ ਵੱਲੋਂ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ ਅਤੇ ਦੋਹਾਂ ਪਾਸਿਓਂ ਆਗੂ ਇੱਕ-ਦੂਜੇ ਨਾਲ ਭਿੜ ਗਏ।
0 Comments
Be the one to post the comment
Leave a Comment