International

ਰੇਲ ਚਲਾਉਣ ਲਈ ਹਰਕਤ 'ਚ ਆਇਆ ਮਹਿਕਮਾ, ਟਰੈਕ ਦੀ ਜਾਂਚ ਕੀਤੀ ਸ਼ੁਰੂ

    07 November 2020

 ਪੰਜਾਬ ਸਰਕਾਰ ਨਾਲ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਦੇ ਬਾਅਦ ਭਾਵੇਂ ਕਿ ਕਿਸਾਨਾਂ ਵੱਲੋਂ ਰੇਲਵੇ ਪਲੇਟ ਫਾਰਮ ਖ਼ਾਲੀ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਕਿਸਾਨਾਂ ਵੱਲੋਂ ਆਪਣੇ ਧਰਨੇ ਨੂੰ ਰੇਲਵੇ ਦੀ ਪਾਰਕਿੰਗ 'ਚ ਸ਼ਿਫਟ ਕਰ ਦਿੱਤਾ ਗਿਆ ਹੈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਜੋ ਕਿਸਾਨ ਜਥੇਬੰਦੀਆਂ ਦਾ ਪਹਿਲਾ ਫ਼ੈਸਲਾ ਹੋਇਆ ਹੈ ਕਿ ਸਿਰਫ਼ ਮਾਲ ਗੱਡੀਆਂ ਨੂੰ ਚਲਾਉਣ ਲਈ ਛੂਟ ਦਿੱਤੀ ਗਈ ਹੈ, ਸਵਾਰੀ ਨੂੰ ਨਹੀਂ, ਉਸੇ ਫ਼ੈਸਲੇ ਸਿਰਫ਼ ਮਾਲ ਗੱਡੀਆਂ ਹੀ ਚੱਲਣ ਦਿੱਤੀਆਂ ਜਾਣਗੀਆਂ।ਜਦੋਂਕਿ ਰੇਲਵੇ ਦੇ ਚੇਅਰਮੈਨ ਵੱਲੋਂ ਜਾਰੀ ਕੀਤੇ ਬਿਆਨ ਮੁਤਾਬਕ ਮਾਲ ਅਤੇ ਸਵਾਰੀ ਗੱਡੀਆਂ ਇਕੱਠੀਆਂ ਹੀ ਚਲਾਈਆਂ ਜਾਣਗੀਆਂ। ਅਜਿਹੇ 'ਚ ਕਿਸਾਨਾਂ ਅਤੇ ਰੇਲਵੇ ਮਹਿਕਮੇ ਵਿਚਕਾਰ ਹਾਲੇ ਕੋਈ ਸਹਿਮਤੀ ਵਿਖਾਈ ਨਹੀਂ ਦੇ ਰਹੀ। ਹਾਲਾਂਕਿ ਰੇਲਵੇ ਮਹਿਕਮੇ ਵੱਲੋਂ ਰੇਲਵੇ ਟਰੈਕ ਦੀ ਟੈਸਟਿੰਗ ਸ਼ੁਰੂ ਕਰਦੇ ਹੋਏ ਟੈਕਨੀਕਲ ਟੀਮ ਦੀ ਇਕ ਰੇਲ ਗੱਡੀ ਸ਼ੁਰੂ ਕੀਤੀ ਗਈ ਹੈ।

ਰੂਪਨਗਰ ਦੇ ਰੇਲਵੇ ਸਟੇਸ਼ਨ 'ਤੇ ਕਿਸਾਨਾਂ ਵੱਲੋਂ ਸ਼ੁਰੂ ਕੀਤੇ ਰੇਲ ਰੋਕੋ ਅੰਦੋਲਨ 'ਚ ਢਿੱਲ ਦਿੰਦੇ ਹੋਏ ਆਪਣੇ ਧਰਨੇ ਰੇਲਵੇ ਪਲੇਟਫਾਰਮਾਂ ਤੋਂ ਚੁੱਕ ਲਏ ਹਨ ਅਤੇ ਰੇਲਵੇ ਸਟੇਸ਼ਨ ਦੇ ਬਾਅਦ ਆਪਣੇ ਧਰਨੇ ਲਗਾ ਦਿੱਤੇ ਹਨ। ਰੂਪਨਗਰ ਸਿਟੀ ਪੁਲਸ ਵੱਲੋਂ ਰੇਲਵੇ ਸਟੇਸ਼ਨ ਦੀ ਸੁਰੱਖਿਆ ਦਾ ਜ਼ਾਇਜਾ ਲਿਆ ਗਿਆ ।

ਇਸੇ ਦੌਰਾਨ ਰੇਲਵੇ ਮਹਿਕਮੇ ਵੱਲੋਂ ਰੇਲ ਟਰੈਕ ਦੀ ਚੈਕਿੰਗ ਲਈ ਇਕ ਟੈਕਨੀਕਲ ਟੀਮ ਨਾਲ ਲੈਸ ਰੇਲ ਗੱਡੀ ਵੀ ਚਲਾਈ ਗਈ ਹੈ, ਜੋ ਇਹ ਯਕੀਨੀ ਕਰੇਗੀ ਕਿ ਰੇਲ ਗੱਡੀਆਂ ਦੇ ਚੱਲਣ ਲਈ ਰੇਲਵੇ ਟਰੈਕ ਪੁਰੀ ਤਰ੍ਹਾਂ ਸੁਰੱਖਿਅਤ ਹੈ। ਸੁਨੀਲ ਕੁਮਾਰ ਐੱਚ. ਐੱਸ. ਓ. ਰੂਪਨਗਰ ਨੇ ਕਿਹਾ ਕਿ ਰੇਲਵੇ ਟਰੈਕ 'ਤੇ ਰੇਲਵੇ ਸਟੇਸ਼ਨ ਲਈ ਪੰਜਾਬ ਪੁਲਸ ਵੱਲੋਂ ਵੀ ਸੁਰੱਖਿਆ ਦਿੱਤੀ ਜਾ ਰਹੀ ਹੈ, ਰੇਲਵੇ ਸਟੇਸ਼ਨਾਂ 'ਤੇ ਵਿਸ਼ੇਸ਼ ਪੁਲਸ ਫੋਰਸ ਦੀ ਤਾਇਨਾਤੀ ਕੀਤੀ ਗਈ ਹੈ।ਧਰਨੇ ਸਬੰਧੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਜੱਸੜਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਆਨੇ-ਬਹਾਨੇ ਕਿਸਾਨਾਂ ਦੇ ਸੰÎਘਰਸ਼ ਨੂੰ ਖ਼ਤਮ ਕਰਨ ਲਈ ਹੱਥ ਕੰਡੇ ਆਪਣਾ ਰਹੀ ਹੈ। ਮਾਲ ਗੱਡੀਆਂ ਲਈ ਕਿਸਾਨਾਂ ਨੇ ਟਰੈਕ ਤਾਂ ਪਹਿਲਾਂ ਹੀ ਖਾਲੀ ਕੀਤੇ ਹੋਏ ਹਨ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਰੇਲਵੇ ਟਰੈਕ ਸਿਰਫ਼ ਮਾਲ ਗੱਡੀਆਂ ਦੇ ਚੱਲਣ ਲਈ ਖਾਲੀ ਕੀਤੇ ਗਏ ਹਨ ਸਾਵਰੀ ਗੱਡੀਆਂ ਲਈ ਨਹੀਂ ਜੇਕਰ ਸਵਾਰੀ ਗੱਡੀਆਂ ਚਲਾਈਆਂ ਤਾਂ ਕਿਸਾਨ ਵਿਰੋਧ ਕਰਨਗੇ।Related Posts

0 Comments

    Be the one to post the comment

Leave a Comment